ਭਿੱਖੀਵਿੰਡ, (ਤਰਨਤਾਰਨ), 7 ਸਤੰਬਰ (ਬੋਬੀ)- ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਚੱਲ ਰਹੇ ਸਲਾਨਾ ਜੋੜ ਮੇਲੇ ਵਿਚ ਸ਼ਾਮਿਲ ਹੋਣ ਲਈ ਜਾ ਰਹੇ ਤਿੰਨ ਨਾਬਾਲਗ ਨੌਜਵਾਨਾਂ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਇਕੱਤਰ ਜਾਣਕਾਰੀ ਅਨੁਸਾਰ ਇਹ ਹਾਦਸਾ ਬੀਤੀ ਰਾਤ ਕਰੀਬ 2 ਵਜੇ ਭਿੱਖੀਵਿੰਡ-ਅੰਮ੍ਰਿਤਸਰ ਰੋਡ ਸਥਿਤ ਬੀ.ਐਸ.ਐਫ਼. ਹੈੱਡਕਵਾਟਰ ਦੇ ਨਜ਼ਦੀਕ ਹੋਇਆ, ਜਦੋਂ ਇਕ ਮੋਟਰਸਾਈਕਲ ਅਤੇ ਐਕਟਿਵਾ ਦੀ ਆਹਮੋ ਸਾਹਮਣੇ ਜ਼ਬਰਦਸਤ ਟੱਕਰ ਹੋਈ, ਜਿਸ ਵਿਚ ਤਿੰਨ ਨਾਬਾਲਗ ਨੌਜਵਾਨਾਂ ਦੀ ਮੌਤ ਹੋ ਗਈ। ਨੌਜਵਾਨਾਂ ਦੀ ਪਛਾਣ ਅਭਿਜੋਤ ਸਿੰਘ ਪੁੱਤਰ ਜੁਗਰਾਜ ਸਿੰਘ ਵਾਸੀ ਮਾੜੀ ਮੇਘਾ, ਹਰਮਨ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਚੇਲਾ ਮੋੜ ਕਲੋਨੀ ਭਿਖੀਵਿੰਡ, ਰਵੀ ਸਿੰਘ ਪੁੱਤਰ ਸਾਹਿਬ ਸਿੰਘ ਵਾਸੀ ਕਲਸੀਆ ਕਲਾਂ ਵਜੋਂ ਹੋਈ ਹੈ।
ਤਾਜ਼ਾ ਖ਼ਬਰਾਂ
Free
ਬਾਬਾ ਬੁੱਢਾ ਸਾਹਿਬ ਜੀ ਦਾ ਮੇਲਾ ਵੇਖਣ ਜਾਂਦੇ ਤਿੰਨ ਨਾਬਾਲਗ ਨੌਜਵਾਨਾਂ ਦੀ ਸੜਕ ਹਾਦਸੇ ਵਿਚ ਮੌਤ
ਭਿੱਖੀਵਿੰਡ, (ਤਰਨਤਾਰਨ), 7 ਸਤੰਬਰ (ਬੋਬੀ)- ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਚੱਲ ਰਹੇ ਸਲਾਨਾ ਜੋੜ ਮੇਲੇ ਵਿਚ ਸ਼ਾਮਿਲ ਹੋਣ ਲਈ ਜਾ ਰਹੇ ਤਿੰਨ ਨਾਬਾਲਗ ਨੌਜਵਾਨਾਂ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ।
ਅਜੀਤ ਡੈਸਕ
07-10-2026