ਮਲੌਦ, 20 ਨਵੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਬਾਬਾ ਸ਼ੀਹਾਂ ਸਿੰਘ ਗਿੱਲ ਝੱਲੀ ਦੇ ਪਵਿੱਤਰ ਅਸਥਾਨ ਸਿੱਧਸਰ ਸਾਹਿਬ ਵਿਖੇ ਅੱਜ 21 ਨਵੰਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਅੱਖਾਂ ਦਾ ਮੁਫ਼ਤ ਕੈਂਪ ਲਗਾਇਆ ਜਾ ਰਿਹਾ ਹੈ | ਪ੍ਰਧਾਨ ਸਵਰਨ ਸਿੰਘ ਲਸਾੜਾ ਤੇ ਸਮਾਜ ਸੇਵੀ ਅਵਤਾਰ ਸਿੰਘ ਜਰਗੜੀ ਨੇ ਦੱਸਿਆ ਕਿ ਜੈਦਨ ਸਿੰਘ ਗਿੱਲ ਵਲੋਂ ਕੈਪਟਨ ਸਾਧੂ ਸਿੰਘ ਗਿੱਲ ਦੀ ਯਾਦ ਵਿੱਚ ਯੂਨਾਈਟਿਡ ਸਿੱਖ ਮਿਸ਼ਨ (ਯੂ. ਐਸ. ਏ.) ਦੇ ਸਹਿਯੋਗ ਨਾਲ ਚੈੱਕਅੱਪ ਤੇ ਅਪਰੇਸ਼ਨ ਕੈਂਪ ਦੌਰਾਨ ਸਾਈਾ ਕਿਰਪਾ ਹਸਪਤਾਲ ਸਰਹਿੰਦ ਦੇ ਮਾਹਿਰ ਡਾਕਟਰ ਮੁਫ਼ਤ ਜਾਂਚ, ਮੁਫ਼ਤ ਐਨਕਾਂ ਤੇ ਮੁਫ਼ਤ ਅਪਰੇਸ਼ਨ ਕਰਨਗੇ | ਮਰੀਜ਼ ਕੇਸੀ ਇਸ਼ਨਾਨ ਕਰਕੇ ਪਛਾਣ ਪੱਤਰ ਨਾਲ ਲੈ ਕੇ ਆਉਣ |