ਬੀਜਾ 20 ਨਵੰਬਰ (ਕਸ਼ਮੀਰਾ ਸਿੰਘ ਬਗ਼ਲੀ)-ਸੀ. ਬੀ. ਐੱਸ. ਈ. ਤੋਂ ਮਾਨਤਾ ਪ੍ਰਾਪਤ ਇਲਾਕੇ ਦੀ ਵਿੱਦਿਅਕ ਖੇਤਰ ਦੀ ਨਾਮਵਰ ਸੰਸਥਾ ਪੰਜਾਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੁਪਾਲੋਂ ਵਿਖੇ ਸਪੋਰਟਸ ਅਤੇ ਅਥਲੈਟਿਕ ਮੀਟ ਕਰਵਾਈ ਗਈ | ਇਸ ਪ੍ਰੋਗਰਾਮ ਦੀ ਸ਼ੁਰੂਆਤ ਮਾਰਚ-ਪਾਸ ਨਾਲ ਡਾਇਰੈਕਟਰ ਗੁਰਮਿੰਦਰ ਕੌਰ ਅਤੇ ਚੇਅਰਮੈਨ ਬਲਬੀਰ ਸਿੰਘ ਦੀ ਅਗਵਾਈ ਵਿੱਚ ਕੀਤੀ ਗਈ | ਜਿਸ ਵਿੱਚ ਵਿਦਿਆਰਥੀਆ ਵੱਲੋਂ ਫੁੱਟਬਾਲ, ਖੋ-ਖੋ, ਦੌੜਾਂ, ਰੱਸਾਕੱਸੀ, ਸ਼ਾਟਪੁੱਟ, ਡਿਸਕਸ ਥ?ਰੋ, ਬੈਕ ਰੇਸ, ਪਟੈਟੋ ਰੇਸ ਆਦਿ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ | ਇਸ ਤੋ ਇਲਾਵਾ ਛੋਟੇ ਬੱਚਿਆਂ ਦੀ ਉਮਰ ਮੁਤਾਬਿਕ ਕੁਝ ਦਿਲਚਸਪ ਖੇਡਾਂ ਜਿਵੇਂ ਕਿ ਕੋਨ ਰੇਸ, ਕੱਪ ਬੈਲੈਸਿੰਗ ਰੇਸ, ਰੈਬਿਟ ਰੇਸ, ਪਟੈਟੋ ਰੇਸ ਆਦਿ ਕਰਵਾਈਆਂ ਗਈਆਂ | ਸਾਰੇ ਵਿਦਿਆਰਥੀਆ ਨੇ ਖੇਡਾਂ ਦੇ ਮਾਹੌਲ ਦਾ ਭਰਪੂਰ ਆਨੰਦ ਮਾਣਿਆ | ਡਾਇਰੈਕਟਰ ਗੁਰਮਿੰਦਰ ਕੌਰ ਅਤੇ ਚੇਅਰਮੈਨ ਬਲਬੀਰ ਸਿੰਘ ਨੇ ਖੇਡਾਂ ਵਿੱਚ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਾਂ ਦਿੱਤੀਆਂ ਅਤੇ ਜੇਤੂ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ | ਪਿ੍ੰਸੀਪਲ ਸੁਮਨਦੀਪ ਕੌਰ ਨੇ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ | ਜੂਨੀਅਰ ਬੈੱਸਟ ਪਲੇਅਰ ਭਵਨੂਰ ਕੌਰ ਅਤੇ ਵਿਕਾਸ ਪਾਂਡੇ ਅਤੇ ਸੀਨੀਅਰ ਬੈਸਟ ਪਲੇਅਰ ਨਵਿਆ ਸ਼ਰਮਾ ਅਤੇ ਸਾਹਿਬਵੀਰ ਸਿੰਘ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਮੂਹ ਸਟਾਫ਼ ਮੈਂਬਰ ਸੁਖਜਿੰਦਰ ਕੌਰ, ਸਰਬਜੀਤ ਕੌਰ, ਸੁਪਿੰਦਰਪਾਲ ਸਿੰਘ, ਸੁਰਿੰਦਰ ਸਿੰਘ, ਨਵਦੀਪ ਕੌਰ, ਸੋਨੀਆ, ਹਰਪ੍ਰੀਤ ਕੌਰ, ਮਨਪ੍ਰੀਤ ਕੌਰ, ਰਮਨਦੀਪ ਕੌਰ, ਰਮਨਦੀਪ ਛਿੱਬਰ, ਜਸਦੀਪ ਕੌਰ, ਜੈਸਮੀਨ ਕੌਰ, ਗੁਰਿੰਦਰ ਕੌਰ, ਸਿਮਰਨਜੀਤ ਕੌਰ, ਸਨਦੀਪ ਕੌਰ, ਲਖਵੀਰ ਕੌਰ, ਹਰਸ਼ਵੀਰ ਸਿੰਘ ਆਦਿ ਹਾਜ਼ਰ ਸਨ |