09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਬਜ਼ੁਰਗਾਂ ਅਤੇ ਦਿਵਿਆਂਗ ਵਿਅਕਤੀਆਂ ਦੀਆਂ ਲੋੜੀਂਦੀਆਂ ਚੀਜ਼ਾਂ ਲਈ 30 ਨਵੰਬਰ ਨੂੰ ਮੁਫ਼ਤ ਕੈਂਪ ਲਗਾਇਆ ਜਾਵੇਗਾ-ਐਡਵੋਕੇਟ ਧਾਲੀਵਾਲ

ਅਜੀਤ ਡੈਸਕ 21-11-2025
ਸਾਹਨੇਵਾਲ/ਕੁਹਾੜਾ, 20 ਨਵੰਬਰ (ਅਮਰਜੀਤ ਸਿੰਘ ਮੰਗਲੀ, ਸੰਦੀਪ ਸਿੰਘ ਕੁਹਾੜਾ)-ਹਲਕਾ ਸਾਹਨੇਵਾਲ ਵਿਚ ਬਜ਼ੁਰਗ ਅਤੇ ਦਿਵਿਆਂਗ ਵਿਅਕਤੀਆਂ ਦੀਆਂ ਲੋੜੀਂਦੀਆਂ ਚੀਜ਼ਾਂ ਲਈ ਫਾਰਮ ਭਰਨ ਦਾ ਕੈਂਪ 30 ਨਵੰਬਰ 2025 ਦਿਨ ਐਤਵਾਰ ਨੂੰ ਕਾਂਗਰਸ ਪਾਰਟੀ ਹਲਕਾ ਸਾਹਨੇਵਾਲ ਦੇ ਪਿੰਡ ਚੌਂਤਾ ਵਿਖੇ ਦਫ਼ਤਰ ਵਿਚ ਹਲਕਾ ਸਾਹਨੇਵਾਲ ਤੋਂ ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਯੂਥ ਕਾਂਗਰਸ ਦੇ ਕੋਆਰਡੀਨੇਟਰ ਐਡਵੋਕੇਟ ਮਨਵੀਰ ਸਿੰਘ ਧਾਲੀਵਾਲ ਦੀ ਦੇਖਰੇਖ ਵਿਚ ਲਗਾਇਆ ਜਾਵੇਗਾ¢ ਇਸ ਸਬੰਧੀ ਐਡਵੋਕੇਟ ਮਨਵੀਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਦਫ਼ਤਰ ਵਿਚ ਬਜ਼ੁਰਗਾਂ ਲਈ ਲੋੜੀਂਦੀਆਂ ਚੀਜ਼ਾਂ ਜਿਵੇਂ ਕਿ ਵੀਲ ਚੇਅਰ, ਕੰਨਾਂ ਦੀਆਂ ਮਸ਼ੀਨਾਂ, ਫੌੜ੍ਹੀਆਂ, ਖੰੂਡੀਆਂ, ਸਰਵਾਈਕਲ ਕਾਲਰ, ਬੈਕ ਸਪੋਰਟ ਬੈਲਟ, ਗੋਡਿਆਂ ਦੇ ਕੈਪ ਆਦਿ ਸਮਾਨ ਮੁਫ਼ਤ ਮੁਹੱਈਆ ਕਰਵਾਉਣ ਲਈ ਫਾਰਮ ਭਰੇ ਜਾਣਗੇ ਅਤੇ ਉਪਰੰਤ ਸਮਾਨ ਲੋੜਵੰਦਾਂ ਨੂੰ ਮੁਫ਼ਤ ਵੰਡਿਆ ਜਾਵੇਗਾ¢ ਇਸੇ ਤਰ੍ਹਾਂ ਦਿਵਿਆਂਗ ਵਿਅਕਤੀਆਂ ਵਾਸਤੇ ਬੈਟਰੀ ਵਾਲੀ ਟਰਾਈ ਸਾਈਕਲ, ਟਰਾਈ ਸਾਈਕਲ, ਵੀਲ ਚੇਅਰ, ਕੈਲੀਪਰ ਅਤੇ ਹੋਰ ਸਮਾਨ ਮੁਹੱਈਆ ਕਰਵਾਉਣ ਲਈ ਵੀ ਫਾਰਮ ਭਰੇ ਜਾਣਗੇ ਜੋ ਕਿ ਬਿਲਕੁਲ ਮੁਫ਼ਤ ਮਿਲੇਗਾ¢ ਐਡਵੋਕੇਟ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਹਮੇਸ਼ਾ ਤੋਂ ਕੋਸ਼ਿਸ਼ ਰਹਿੰਦੀ ਹੈ ਕਿ ਉਹ ਵੱਧ ਤੋਂ ਵੱਧ ਆਪਣੇ ਹਲਕੇ ਦੇ ਲੋਕਾਂ ਦੇ ਕੰਮ ਆ ਸਕਣ¢ ਚਾਹੇ ਕੋਰੋਨਾ ਦਾ ਸਮਾਂ ਹੋਵੇ, ਭਾਰੀ ਬਾਰਸ਼ਾਂ ਕਾਰਨ ਚੋਅ ਰਹੇ ਮਕਾਨਾਂ ਨੂੰ ਤਰਪਾਲਾਂ ਦੀ ਸੇਵਾ ਹੋਵੇ ਉਹ ਹਮੇਸ਼ਾ ਸਮਾਜ ਦੀ ਸੇਵਾ ਲਈ ਤਤਪਰ ਰਹਿੰਦੇ ਹਨ¢ ਉਨ੍ਹਾਂ ਇਸ ਕੈਂਪ ਰਾਹੀਂ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ¢
ਪਿਛਲੀ ਖ਼ਬਰ ਕਲਗ਼ੀਧਰ ਅਕੈਡਮੀ ਸਕੂਲ ਦੁੱਗਰੀ ਵਿਖੇ ਕਿੰਡਰ ਗਾਰਡਨ ਦੀ ਸਾਲਾਨਾ ਸਪੋਰਟਸ ਮੀਟ 2025 ਲਿਟਲ ਚੈਂਪੀਅਨ ਡੇ ਕਰਵਾਈ ਅਗਲੀ ਖ਼ਬਰ ਸਿੱਧਸਰ ਸਾਹਿਬ ਵਿਖੇ ਅੱਖਾਂ ਦਾ ਮੁਫ਼ਤ ਕੈਂਪ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।