09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਨਾਨਾ ਪਾਟੇਕਰ ਦੀ ਮੌਤ ਤੋਂ ਬਾਅਦ ਅਸੁਭਾਵਿਕ ਮੌਤ ਦਾ ਮਾਮਲਾ ਦਰਜ

ਪਣਜੀ, 9 ਸਤੰਬਰ - ਪਣਜੀ ਪੁਲਿਸ ਨੇ ਦਿੱਗਜ ਅਦਾਕਾਰ ਵਿਸ਼ਵਨਾਥ (ਨਾਨਾ) ਗਜਾਨਨ ਪਾਟੇਕਰ ਦੀ ਮੌਤ ਤੋਂ ਬਾਅਦ 'ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ' (ਬੀ.ਐਨ.ਐੱਸ.ਐੱਸ) ਦੀ ਧਾਰਾ...

ਅਜੀਤ ਡੈਸਕ 09-10-2026

ਪਣਜੀ, 9 ਸਤੰਬਰ - ਪਣਜੀ ਪੁਲਿਸ ਨੇ ਦਿੱਗਜ ਅਦਾਕਾਰ ਵਿਸ਼ਵਨਾਥ (ਨਾਨਾ) ਗਜਾਨਨ ਪਾਟੇਕਰ ਦੀ ਮੌਤ ਤੋਂ ਬਾਅਦ 'ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ' (ਬੀ.ਐਨ.ਐੱਸ.ਐੱਸ) ਦੀ ਧਾਰਾ 194 ਦੇ ਤਹਿਤ ਅਸੁਭਾਵਿਕ ਮੌਤ (ਯੂ.ਡੀ.) ਦਾ ਮਾਮਲਾ ਦਰਜ ਕੀਤਾ ਹੈ।
ਪੁਲਿਸ ਰਿਕਾਰਡ ਅਨੁਸਾਰ, 76 ਸਾਲਾ ਅਦਾਕਾਰ ਨੂੰ ਡੋਨਾ ਪੌਲਾ ਸਥਿਤ ਓਸ਼ਨ ਪਾਰਕ ਦੇ ਉਨ੍ਹਾਂ ਦੇ ਘਰ ਤੋਂ ਬੰਬੋਲਿਮ ਦੇ ਮਨੀਪਾਲ ਹਸਪਤਾਲ ਦੇ ਐਮਰਜੈਂਸੀ ਵਾਰਡ (ਕੈਜੁਅਲਟੀ ਵਾਰਡ) ਵਿੱਚ ਮ੍ਰਿਤਕ ਹਾਲਤ ਵਿਚ ਲਿਆਂਦਾ ਗਿਆ ਸੀ। ਇਸ ਮਾਮਲੇ ਦੀ ਅਗਲੇਰੀ ਜਾਂਚ ਪੀ.ਐਸ.ਆਈ. ਨਿਤਿਨ ਨਾਇਕ ਦੀ ਅਗਵਾਈ ਹੇਠ ਕੀਤੀ ਜਾ ਰਹੀ ਹੈ।

 

ਪਿਛਲੀ ਖ਼ਬਰ ਭਾਜਪਾ ਕੌਂਸਲਰਾਂ ਨੇ ਨਗਰ ਨਿਗਮ ਦੇ ਖਿਲਾਫ਼ ਲਾਇਆ ਧਰਨਾ ਅਗਲੀ ਖ਼ਬਰ ਸਵਾਲ ਗਿਆਨੇਸ਼ ਕੁਮਾਰ ਵਰਗੇ ਅਧਿਕਾਰੀਆਂ ਤੋਂ ਪੁੱਛੇ ਜਾਂਦੇ, ਜਵਾਬ ਦਿੰਦੇ ਹਨ ਭਾਜਪਾ ਦੇ ਬੁਲਾਰੇ - ਸਚਿਨ ਪਾਇਲਟ