09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਪਲੈਨੇਟ- ਈ -ਸਕੂਲ ਖੰਨਾ ਦਾ ਸਹੋਦਿਆ ਬੈਡਮਿੰਟਨ ਟੂਰਨਾਮੈਂਟ 'ਚ ਸ਼ਾਨਦਾਰ ਪ੍ਰਦਰਸ਼ਨ

ਅਜੀਤ ਡੈਸਕ 21-11-2025
ਖੰਨਾ, 20 ਨਵੰਬਰ (ਹਰਜਿੰਦਰ ਸਿੰਘ ਲਾਲ)-ਪਲੈਨੇਟ- ਈ -ਸਕੂਲ, ਖੰਨਾ ਦੀਆਂ ਹੋਣਹਾਰ ਵਿਦਿਆਰਥਣਾਂ ਨੇ ਹਾਲ ਹੀ ਵਿੱਚ ਸਹੋਦਿਆ ਬੈਡਮਿੰਟਨ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਪ੍ਰਾਪਤ ਕਰਦੇ ਹੋਏ ਗੋਲਡ ਮੈਡਲ ਜਿੱਤਿਆ | ਇਸ ਟੂਰਨਾਮੈਂਟ ਵਿੱਚ ਵਰਗ 19 ਦੀਆਂ ਵਿਦਿਆਰਥਣਾਂ ਨੇ ਹਿੱਸਾ ਲਿਆ ਅਤੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਜਿੱਤ ਹਾਸਿਲ ਕੀਤੀ | ਉਨ੍ਹਾਂ ਦੀ ਇਸ ਜਿੱਤ ਨੇ ਸਕੂਲ ਵਿੱਚ ਖੇਡਾਂ ਦੀ ਮਹੱਤਤਾ ਅਤੇ ਵਿਦਿਆਰਥੀਆਂ ਦੀ ਮਿਹਨਤ ਨੂੰ ਸਾਫ਼ ਤੌਰ 'ਤੇ ਦਰਸਾਇਆ ਹੈ | ਸਕੂਲ ਪ੍ਰਬੰਧਕ ਕਮੇਟੀ ਵੱਲੋਂ ਸੋਨੀਆ ਧਵਨ, ਸਕੂਲ ਪਿ੍ੰਸੀਪਲ ਰਾਕੇਸ਼ ਠਾਕੁਰ ਨੇ ਵਿਦਿਆਰਥਣਾਂ ਅਤੇ ਡੀ. ਪੀ. ਕੁਲਵਿੰਦਰ ਸਿੰਘ ਅਤੇ ਸਰੀਤਾ ਵਿਜ ਨੂੰ ਇਸ ਉਪਲਬਧੀ ਤੇ ਦਿਲੋਂ ਮੁਬਾਰਕਬਾਦ ਦਿੱਤੀ ਹੈ ਅਤੇ ਭਵਿੱਖ ਵਿੱਚ ਹੋਰ ਉੱਚੀਆਂ ਤਕਦੀਰਾਂ ਦੀ ਆਸ ਵੀ ਜ਼ਾਹਿਰ ਕੀਤੀ ਹੈ | ਇਸ ਜਿੱਤ ਨਾਲ ਸਿਰਫ਼ ਵਿਦਿਆਰਥੀਆਂ ਦਾ ਮਾਣ ਹੀ ਨਹੀਂ ਵਧਿਆ, ਬਲਕਿ ਪਲੈਨੇਟ ਈ ਸਕੂਲ ਦੀ ਝੋਲੀ ਵਿੱਚ ਵੀ ਗੌਰਵ ਭਰਿਆ ਮਾਣ ਪਾਇਆ ਹੈ | ਪਲੇਨੇਟ ਈ ਸਕੂਲ ਪੂਰੀ ਤਰ੍ਹਾਂ ਯਕੀਨ ਰੱਖਦਾ ਹੈ ਕਿ ਖੇਡਾਂ ਨਾਲ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ, ਨਿਯਮ-ਬੱਧਤਾ ਅਤੇ ਟੀਮਿਸ਼ਿਪ ਦਾ ਵਿਕਾਸ ਹੁੰਦਾ ਹੈ | ਅਸੀਂ ਉਨ੍ਹਾਂ ਨੂੰ ਅੱਗੇ ਹੋਰ ਸਫਲਤਾਵਾਂ ਲਈ ਉਤਸ਼ਾਹਿਤ ਕਰਦੇ ਹਾਂ |
ਪਿਛਲੀ ਖ਼ਬਰ ਪਿੰਡ ਸਿਕੰਦਰਪੁਰ 'ਚ ਆਮ ਇਜਲਾਸ ਬੁਲਾਇਆ ਅਗਲੀ ਖ਼ਬਰ ਐਮ. ਟੀ. ਪੀ ਸਕੂਲ ਮਲੌਦ ਦੇ ਵਿਦਿਆਰਥੀਆਂ ਨੇ ਗੁਰਮਤਿ ਮੁਕਾਬਲਿਆਂ ਵਿਚ ਭਾਗ ਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।