17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਵਣ ਵਿਭਾਗ ਨੇ ਗੰਦੇ ਪਾਣੀ ਵਾਲੇ 2 ਟੈਂਕਰਾਂ ਨੂੰ ਸਮੇਤ ਟਰੈਕਟਰ ਫੜਨ 'ਚ ਵੱਡੀ ਕਾਮਯਾਬੀ ਹਾਸਿਲ ਕੀਤੀ

ਅਜੀਤ ਡੈਸਕ 20-11-2025
ਖੰਨਾ, 19 ਨਵੰਬਰ (ਹਰਜਿੰਦਰ ਸਿੰਘ ਲਾਲ)-ਪਿਛਲੇ ਦਿਨੀਂ ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਪਿੰਡ ਰੋਹਣੋ ਖ਼ੁਰਦ ਵੱਲੋਂ ਸੋਸ਼ਲ ਮੀਡੀਆ ਰਾਹੀਂ ਵਣ ਵਿਭਾਗ ਦੇ ਹੋ ਰਿਹੈ ਨੁਕਸਾਨ ਬਾਰੇ ਵੀਡੀਓ ਬਣਾ ਕੇ ਸਰਕਾਰ ਨੂੰ ਜਗਾਇਆ ਸੀ, ਰੇਂਜ ਦੋਰਾਹਾ ਦੇ ਰੇਂਜ ਅਫ਼ਸਰ ਬੋਹੜ ਸਿੰਘ ਬੁੱਟਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਣ ਵਿਭਾਗ ਖੰਨਾ ਦੀ ਟੀਮ ਨੇ 2 ਗੰਦੇ ਪਾਣੀ ਵਾਲੇ ਟੈਂਕਰਾਂ ਨੂੰ ਸਮੇਤ ਟਰੈਕਟਰ ਫੜਨ 'ਚ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ | ਬੈਨੀਪਾਲ ਨੇ ਦੱਸਿਆ ਕਿ ਵਣ ਵਿਭਾਗ ਵੱਲੋਂ ਹਰ ਸਾਲ ਲੱਖਾਂ ਦੀ ਤਾਦਾਦ 'ਚ ਬੂਟੇ ਲਗਾਏ ਜਾਂਦੇ ਹਨ ਪਰ ਇਹ ਲੋਕ ਫ਼ੈਕਟਰੀਆਂ 'ਚੋਂ ਗੰਦਾ ਪਾਣੀ ਇਕਠਾ ਕਰਕੇ ਇਹਨਾਂ ਬੂਟਿਆਂ ਦੀਆਂ ਜੜ੍ਹਾਂ 'ਚ ਪਾ ਕੇ ਵਿਭਾਗ ਦੇ ਦਿਨ ਰਾਤ ਅੱਖੀਂ ਘੱਟਾ ਪਾਉਂਦੇ ਸਨ | ਜਿਸ ਸਬੰਧੀ ਵਿਭਾਗ ਨੇ ਇਹਨਾਂ ਲੋਕਾਂ ਨੂੰ ਦਿਨ ਦਿਹਾੜੇ ਦਬੋਚ ਲਿਆ | ਵਣ ਵਿਭਾਗ ਰੇਂਜ ਦੋਰਾਹਾ ਬੋਹੜ ਸਿੰਘ ਬੁੱਟਰ ਤੇ ਉਨ੍ਹਾਂ ਦੀ ਟੀਮ ਵੱਲੋਂ ਕੀਤੇ ਸ਼ਲਾਘਾਯੋਗ ਕੰਮ ਦੀ ਸਾਰੇ ਇਲਾਕੇ 'ਚ ਪੂਰੀ ਚਰਚਾ ਹੈ | ਦੱਸਣਯੋਗ ਹੈ ਕਿ ਇਹ ਕਾਰਵਾਈ ਜ਼ਿਲ੍ਹਾ ਵਣ ਵਿਭਾਗ ਅਫ਼ਸਰ ਲੁਧਿਆਣਾ ਰਜੇਸ਼ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਣ ਰੇਂਜ ਅਫ਼ਸਰ ਬੋਹੜ ਸਿੰਘ ਦੀ ਨਿਗਰਾਨੀ ਹੇਠ ਬਣਾਈ ਟੀਮ ਬਲਾਕ ਅਫ਼ਸਰ ਦਵਿੰਦਰ ਸਿੰਘ, ਵਣ ਗਾਰਡ ਸੁਖਬੀਰ ਕੌਰ ਤੇ ਪਰਮਜੀਤ ਕੌਰ ਵੱਲੋਂ ਬਹੁਤ ਜ਼ਿਆਦਾ ਮਿਹਨਤ ਕਰਦਿਆਂ ਬੀਤੀ ਸ਼ਾਮ ਨੈਸ਼ਨਲ ਹਾਈਵੇ ਸਰਵਿਸ ਰੋਡ ਨਾਲ ਲੱਗਦੀ ਵਣ ਵਿਭਾਗ ਦੀ ਜ਼ਮੀਨ 'ਤੇ ਪਾਣੀ ਸੁੱਟਣ ਸਮੇਂ ਟੈਂਕਰ ਫੜੇ ਗਏ | ਜ਼ਿਲ੍ਹਾ ਵਣ ਅਫ਼ਸਰ ਰਜੇਸ਼ ਕੁਮਾਰ ਨੇ ਗੱਲ ਕਰਨ 'ਤੇ ਕਿਹਾ ਕਿ ਵਣ ਵਿਭਾਗ ਦੇ ਦਰਖਤਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ | ਫੜੇ ਗਏ ਟਰੈਕਟਰਾਂ ਟੈਂਕਰ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ | ਭਾਵੇਂ ਉਹ ਕਿਸੇ ਵੀ ਰੁਤਬੇ 'ਤੇ ਕਿਉਂ ਨਾ ਹੋਣ | ਫੜੇ ਗਏ ਟਰੈਕਟਰਾਂ ਵਾਰੇ ਜਦੋਂ ਪਿੰਡ ਭਾਦਲਾ ਉੱਚਾ ਦੇ ਸਾਬਕਾ ਸਰਪੰਚ ਰਘਵੀਰ ਸਿੰਘ ਨੂੰ ਪਤਾ ਲੱਗਿਆ ਤਾਂ ਉਹਨਾਂ ਵੱਲੋਂ ਵੀ ਬਲਾਕ ਅਫ਼ਸਰ ਨਾਲ ਦਵਿੰਦਰ ਸਿੰਘ ਨਾਲ ਇਸ ਸਬੰਧੀ ਗੱਲਬਾਤ ਕੀਤੀ ਤੇ ਕਿਹਾ ਕਿ ਜੇਕਰ ਵਿਭਾਗ ਨੇ ਇਹ ਟਰੈਕਟਰ ਬਿਨ੍ਹਾਂ ਕਿਸੇ ਕਾਰਵਾਈ ਦੇ ਛੱਡ ਦਿੱਤੇ ਤਾਂ ਮਜਬੂਰ ਹੋ ਕੇ ਵਣ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ ਧਰਨਾ ਲਗਾਉਣਾ ਪਵੇਗਾ | ਸ਼ਰਾਰਤੀ ਲੋਕ ਆਪਣੇ ਫ਼ਾਇਦੇ ਲਈ ਪਿਛਲੇ ਲੰਬੇ ਸਮੇਂ ਤੋਂ ਵਣ ਵਿਭਾਗ ਦੀ ਜੀ ਟੀ ਰੋਡ ਸਥਿਤ ਬਹੁਤ ਕਰੋੜੀ ਜ਼ਮੀਨ 'ਤੇ ਫ਼ੈਕਟਰੀਆਂ ਦਾ ਤੇਜ਼ਾਬੀ ਪਾਣੀ ਸਿੱਟਦੇ ਹਨ | ਜਿਸ ਕਾਰਨ ਰੁੱਖਾਂ ਦੇ ਨੁਕਸਾਨ ਦੇ ਨਾਲ ਉੱਥੋਂ ਤੋਂ ਲੰਘਣਾ ਲੋਕਾਂ ਲਈ ਬਹੁਤ ਮੁਸ਼ਕਿਲ ਹੋਇਆ ਪਿਆ ਹੈ |
ਬਲਾਕ ਅਫ਼ਸਰ ਨਾਲ ਦਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਵੱਲੋਂ ਦੋ ਟੈਂਕਰ ਕਾਬੂ ਕੀਤੇ ਗਏ ਹਨ | ਜਿਸ 'ਚੋਂ ਇਕ ਨੂੰ 25 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ |
ਪਿਛਲੀ ਖ਼ਬਰ ਘੁਲਾਲ ਟੋਲ ਪਲਾਜ਼ਾ 'ਤੇ ਫਾਇਰਿੰਗ ਕਰਨ ਵਾਲੇ ਪੰਜ ਦੋਸ਼ੀਆਂ ਵਿਚੋਂ ਮੰਗੀ ਸਿੰਘ ਅਤੇ ਪੰਡਿਤ ਗਿ੍ਫ਼ਤਾਰ ਅਗਲੀ ਖ਼ਬਰ ਖੰਨਾ ਪੁਲਿਸ ਜ਼ਿਲੇ੍ਹ ਵਿਚ ਅÏਰਤ ਚੋਰਾਂ ਦਾ ਇਕ ਗਰੋਹ ਸਰਗਰਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।