ਖੰਨਾ, 18 ਨਵੰਬਰ (ਹਰਜਿੰਦਰ ਸਿੰਘ ਲਾਲ)-ਪਲੈਨੇਟ- ਈ- ਸਕੂਲ, ਖੰਨਾ ਵੱਲੋਂ 15 ਨਵੰਬਰ 2025 ਨੂੰ ਵਿਦਿਆਰਥੀਆਂ ਲਈ ਇੱਕ ਖ਼ਾਸ ਨਾਈਟ ਆਊਟ ਹੈਲੋਵਿਨ ਸਮਾਗਮ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ | ਇਸ ਵਿਸ਼ੇਸ਼ ਰਾਤਰੀ ਸਮਾਗਮ ਵਿੱਚ ਸਕੂਲ ਦੀਆਂ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ | ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਰੁਟੀਨ ਪੜ੍ਹਾਈ ਤੋਂ ਇਲਾਵਾ ਮਨੋਰੰਜਨ, ਸਮੂਹਕਤਾ ਅਤੇ ਹੋਲਿਸਟਿਕ ਵਿਕਾਸ ਦੇ ਮੌਕੇ ਪ੍ਰਦਾਨ ਕਰਨਾ ਸੀ | ਰਾਤਰੀ ਸਮੇਂ ਚਲਦੇ ਇਸ ਸਮਾਗਮ ਦੀ ਸ਼ੁਰੂਆਤ ਵੈਲਕਮ ਸੈਸ਼ਨ ਨਾਲ ਹੋਈ, ਜਿਸ ਤੋਂ ਬਾਅਦ ਬੱਚਿਆਂ ਨੂੰ ਵੱਖ-ਵੱਖ ਗਰੁੱਪਾਂ ਵਿੱਚ ਵੰਡ ਕੇ ਕਈ ਤਰ੍ਹਾਂ ਦੀਆਂ ਸਿੱਖਿਆਤਮਕ ਅਤੇ ਮਨੋਰੰਜਕ ਗਤੀਵਿਧੀਆਂ ਕਰਵਾਈਆਂ ਗਈਆਂ | ਵਿਦਿਆਰਥੀਆਂ ਨੇ ਟੀਮ ਗੇਮਾਂ, ਐਡਵੈਂਚਰ ਗਤੀਵਿਧੀਆਂ, ਰੈਪ ਵਾਕ, ਸਪੋਰਟਸ ਚੈਲੈਂਜ, ਮਿਊਜ਼ਿਕ ਅਤੇ ਡਾਂਸ ਸੈਸ਼ਨ, ਫਨ ਕਵਿਜ਼, ਵਿੱਚ ਭਰਪੂਰ ਦਿਲਚਸਪੀ ਦਿਖਾਈ | ਇਨ੍ਹਾਂ ਗਤੀਵਿਧੀਆਂ ਨੇ ਨਾ ਸਿਰਫ਼ ਬੱਚਿਆਂ ਵਿੱਚ ਜੋਸ਼ ਭਰਿਆ, ਸਗੋਂ ਉਨ੍ਹਾਂ ਦੀ ਲੀਡਰਸ਼ਿਪ, ਰਚਨਾਤਮਕਤਾ, ਆਪਸੀ ਤਾਲਮੇਲ ਅਤੇ ਸਵੈ-ਭਰੋਸੇ ਨੂੰ ਵੀ ਮਜ਼ਬੂਤ ਕੀਤਾ | ਪ੍ਰੋਗਰਾਮ ਦੇ ਦੌਰਾਨ ਵਿਦਿਆਰਥੀਆਂ ਲਈ ਸਪੈਸ਼ਲ ਨਾਈਟ ਡਿਨਰ, ਬੋਨਫਾਇਰ, ਅਤੇ ਓਪਨ ਮਾਈਕ ਟੈਲੈਂਟ ਸ਼ੋਅ ਵੀ ਆਯੋਜਿਤ ਕੀਤੇ ਗਏ, ਜਿੱਥੇ ਬੱਚਿਆਂ ਨੇ ਗਾਇਕੀ, ਨਾਚ, ਜਾਦੂ-ਟੋਨੇ, ਹਾਸੇ-ਵਿਅੰਗ ਅਤੇ ਹੋਰ ਕਾਬਲੀਆਂ ਪੇਸ਼ ਕਰਕੇ ਸਭ ਦਾ ਮਨ ਮੋਹਿਆ | ਸਕੂਲ ਦਾ ਸਟਾਫ਼ ਅਤੇ ਪ੍ਰਬੰਧਨ ਟੀਮ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨਾਲ ਮੌਜੂਦ ਰਹੇ | ਅਧਿਆਪਕਾਂ ਨੇ ਬੱਚਿਆਂ ਨੂੰ ਹਰ ਐਕਟੀਵਿਟੀ ਵਿੱਚ ਪ੍ਰੋਤਸਾਹਿਤ ਕੀਤਾ ਅਤੇ ਸੁਰੱਖਿਆ, ਅਨੁਸ਼ਾਸਨ ਅਤੇ ਟੀਮ ਵਰਕ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ | ਸਮੂਹ ਸਮਾਗਮ ਦਾ ਸੰਚਾਲਨ ਬਾਖ਼ੂਬੀ ਕੀਤਾ ਗਿਆ ਜੋ ਸਕੂਲ ਦੀ ਸੁਚਾਰੂ ਯੋਜਨਾ ਅਤੇ ਪ੍ਰਬੰਧਨ ਨੂੰ ਦਰਸਾਉਂਦਾ ਹੈ | ਨਾਈਟ ਆਊਟ ਵਰਗੇ ਪ੍ਰੋਗਰਾਮ ਬੱਚਿਆਂ ਦੇ ਮਾਨਸਿਕ ਆਰਾਮ, ਜਿਗਿਆਸਾ, ਸਿੱਖਣ ਦੀ ਲਾਲਸਾ ਅਤੇ ਸਮਾਜਿਕ ਹੁਨਰਾਂ ਨੂੰ ਹੋਰ ਨਿਖਾਰਦੇ ਹਨ | ਸਮਾਗਮ ਦੇ ਅੰਤ ਵਿੱਚ ਵਿਦਿਆਰਥੀਆਂ ਨੇ ਇਸ ਯਾਦਗਾਰ ਅਤੇ ਮਨੋਰੰਜਕ ਨਾਈਟ ਆਊਟ ਲਈ ਸਕੂਲ ਪ੍ਰਬੰਧਨ ਅਤੇ ਸਟਾਫ਼ ਦਾ ਧੰਨਵਾਦ ਕੀਤਾ |