ਖੰਨਾ, 18 ਨਵੰਬਰ (ਹਰਜਿੰਦਰ ਸਿੰਘ ਲਾਲ)-ਏ. ਐਸ. ਹਾਈ ਸਕੂਲ ਟਰੱਸਟ ਐਂਡ ਮੈਨੇਜਮੈਂਟ ਸੁਸਾਇਟੀ ਦੀ ਸਰਪ੍ਰਸਤੀ ਹੇਠ ਚੱਲ ਰਹੇ ਸਕੂਲ ਐਮ. ਜੀ. ਸੀ. ਏ. ਐਸ. ਮਾਡਲ ਹਾਈ ਸਕੂਲ ਵਿਚ ਦੂਜਾ ਦੋ ਦਿਨਾਂ ਇੰਟਰ ਸਕੂਲ ਵਾਲੀਬਾਲ (ਅੰਡਰ-17) ਟੂਰਨਾਮੈਂਟ ਕਰਵਾਇਆ ਗਿਆ | ਜਿਸ ਵਿਚ ਰਾਧੇਸ਼ ਸ਼ਰਮਾ (ਨਿਸ਼ੂ ਚਹਾਲਨ) ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਅਤੇ ਉਨ੍ਹਾਂ ਦੇ ਨਾਲ ਖੰਨਾ ਸ਼ਹਿਰ ਦੇ ਪਤਵੰਤੇ ਸੱਜਣ ਵੀ ਪਹੁੰਚੇ ਸਨ | ਜਿਨ੍ਹਾਂ ਦਾ ਸਵਾਗਤ ਸਕੂਲ ਦੇ ਮੈਨੇਜਰ ਸ਼ਿਵਮ ਬੇਦੀ ਅਤੇ ਪਿ੍ੰ. ਰਿਤੂ ਸੂਦ ਵਲੋਂ ਕੀਤਾ ਗਿਆ | ਇਸ ਮੌਕੇ ਤੇ ਰਾਧੇਸ਼ ਸ਼ਰਮਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਖੇਡ ਮੁਕਾਬਲਿਆਂ ਵਿਚ ਹਿੱਸਾ ਲੈਣਾ ਚਾਹੀਦਾ ਹੈ | ਜਿਸ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ | ਜਿਸ ਸਕੂਲ ਦੇ ਵਿਦਿਆਰਥੀਆਂ ਵਿੱਦਿਆ ਦੇ ਖੇਤਰ ਵਿਚ ਆਪਣੇ ਬਹੁਤ ਹੀ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ | ਇਸੇ ਤਰ੍ਹਾਂ ਉਹ ਖੇਡ ਦੇ ਖੇਤਰ ਵਿਚ ਭਾਗ ਲੈ ਕੇ ਆਪਣੇ ਦੇਸ਼, ਸਕੂਲ ਅਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰ ਸਕਦੇ ਹਨ | ਅੱਜ ਦੇ ਯੁੱਗ ਵਿਚ ਨਸ਼ਿਆਂ ਦੀ ਭੈੜੀ ਬਿਮਾਰੀ ਚੱਲ ਰਹੀ ਹੈ ਜੋ ਕਿ ਸਾਡੇ ਪੰਜਾਬ ਦੀ ਜਵਾਨੀ ਨੂੰ ਖਾਹ ਰਹੀ ਹੈ | ਇਸ ਤੋਂ ਬੱਚਣ ਲਈ ਹਰ ਇਕ ਨੂੰ ਖੇਡਾਂ ਵਿਚ ਭਾਗ ਲੈਣਾ ਚਾਹੀਦਾ ਹੈ | ਇਸ ਮੌਕੇ ਏ. ਐਸ. ਹਾਈ. ਸਕੂਲ ਟਰੱਸਟ ਐਂਡ ਮੈਨੇਜਮੈਂਟ ਸੁਸਾਇਟੀ ਦੇ ਪ੍ਰਧਾਨ ਸੰਜੀਵ ਧਮੀਜਾ, ਜਨਰਲ ਸਕੱਤਰ ਰਾਜੇਸ਼ ਕੁਮਾਰ ਡਾਲੀ, ਜੁਆਇੰਟ ਸਕੱਤਰ ਜਤਿੰਦਰ ਦੇਵਗਨ, ਏ. ਐਸ. ਕਾਲਜ ਦੇ ਸਕੱਤਰ ਅਜੈ ਸੂਦ, ਏ. ਐਸ.ਮਾਡਰਨ ਸੀ. ਸੈਕ. ਸਕੂਲ ਕੇ ਸਕੱਤਰ ਮਨੀਸ਼ ਭਾਂਬਰੀ, ਏ. ਐਸ. ਸੀ. ਸੈ. ਸਕੂਨ ਦੇ ਮੈਨੇਜਰ ਮੋਹਿਤ ਗੋਇਲ, ਏ. ਐਸ. ਕਾਲਜ ਆਫ਼ ਐਜੂਕੇਸ਼ਨ ਦੇ ਪਿ੍ੰ. ਪਵਨ ਕੁਮਾਰ, ਏ. ਐਸ. ਸੀ. ਸੈਕ. ਸਕੂਲ ਦੇ ਪਿ੍ੰ. ਇੰਦਰਜੀਤ ਸਿੰਘ, ਏ. ਐਸ. ਸੀ. ਸੈਕ. ਸਕੂਲ ਦੇ ਸਾਬਕਾ ਪਿ੍ੰ. ਕੇ. ਕੇ. ਸ਼ਰਮਾ, ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਭਾਟੀਆ ਤੇ ਬਿੰਨੀ ਮਲਹੋਤਰਾ, ਵਾਇਸ ਪ੍ਰਧਾਨ ਮਨੀਸ਼ ਗੋਇਲ ਤੇ ਜਸਵੰਤ ਕਸ਼ਯਬ, ਜਨਰਲ ਸਕੱਤਰ ਰੁਪੇਸ਼ ਭਾਰਦਵਾਜ ਤੇ ਪਰਦੀਪ ਕਪੂਰ, ਰਾਜਵੀਰ ਸਿੰਘ, ਜਸਦੀਪ ਸਿੰਘ, ਬਾਬੂ ਭਨੋਟ, ਰਿਸ਼ਵ ਤਿਵਾੜੀ, ਵਿਕਰਮ ਸ਼ਰਮਾ, ਵੈਧਵ ਰਾਠਰੀਆ, ਕੈਪਟਨ ਹਰਮਨ, ਰਾਜ ਕੁਮਾਰ ਮੈਨਰੋ, ਓਮਕਾਰ ਸੱਤੀ, ਕੁਲਵਿੰਦਰ ਬੇਦੀ, ਸਨੀ, ਮੋਹਿਤ ਸ਼ਰਮਾ, ਸੰਜੇ ਬਾਂਸਲ ਗਾਂਧੀ, ਪੰਡਿਤ ਦਿਨੇਸ਼ ਅੰਗਰੀਸ਼, ਐਡ. ਹਿਤੇਸ਼ ਸ਼ਰਮਾ, ਵਨੀਤ ਥਾਪਰ, ਐਡ. ਰਾਹੁਲ ਭਾਂਬਰੀ ਅਤੇ ਸੁਖਵਿੰਦਰ ਸਵੈਚ ਵੀ ਉਚੇਚੇ ਤੌਰ 'ਤੇ ਪਹੁੰਚੇ ਸਨ |