ਖੰਨਾ, 18 ਨਵੰਬਰ (ਹਰਜਿੰਦਰ ਸਿੰਘ ਲਾਲ)-ਸੀਨੀਅਰ ਸਿਟੀਜ਼ਨ ਵੈੱਲਫੇਅਰ ਕੌਸਿਲ ਦੀ ਸਭਾ ਮੀਤ ਪ੍ਰਧਾਨ ਸੋਹਣ ਲਾਲ ਦੀ ਅਗਵਾਈ ਵਿਚ ਸੀਨੀਅਰ ਸਿਟੀਜ਼ਨ ਵੈੱਲਫੇਅਰ ਕੌਸਿਲ ਹਾਲ ਨੇੜੇ ਮਾਤਾ ਰਾਣੀ ਮੰਦਰ ਖੰਨਾ ਵਿਚ ਹੋਈ | ਮੀਤ ਪ੍ਰਧਾਨ ਨੇ ਹਾਜ਼ਰ ਮੈਂਬਰਾਂ ਦਾ ਸਵਾਗਤ ਕੀਤਾ | ਮੰਚ ਦਾ ਸੰਚਾਲਨ ਮੁੱਖ ਸਕੱਤਰ ਬਿ੍ਜ ਮੋਹਨ ਸ਼ਰਮਾ ਨੇ ਕੀਤਾ | ਪ੍ਰੋਗਰਾਮ ਦੀ ਸ਼ੁਰੂਆਤ ਵਿੱਤ ਸਕੱਤਰ ਗੁਰਦੀਪ ਕੁਮਾਰ ਪੁਰੀ ਨੇ ਗੁਰੂਆਂ, ਸੰਤਾਂ, ਮਹਾਤਮਾ ਅਤੇ ਪੀਰ ਪੈਗ਼ੰਬਰਾਂ ਦੇ ਕੀਤੇ ਲੋਕ ਭਲਾਈ ਦੇ ਕੰਮਾਂ, ਲੋਕਾਂ ਦਾ ਮਾਰਗ ਦਰਸ਼ਨ ਅਤੇ ਉਨ੍ਹਾਂ ਵਲੋਂ ਕੀਤੀਆਂ ਕੁਰਬਾਨੀਆਂ 'ਤੇ ਚਾਨਣ ਪਾਇਆ | ਸੀਨੀਅਰ ਕਰਲੈਨ ਸਿੰਘ ਨੇ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਹਿੰਦ ਦੀ ਚਾਦਰ ਦੀ ਧਰਮ ਦੀ ਰੱਖਿਆ ਲਈ ਦਿੱਤੀ ਸ਼ਹਾਦਤ ਦੀ ਵਿਸਥਾਰ ਨਾਲ ਵਿਆਖਿਆ ਕੀਤੀ | ਚੰਦਨ ਸਿੰਘ ਨੇਗੀ, ਸ਼ਿਵ ਚੰਦ ਸ਼ਰਮਾ, ਨਰੇਸ਼ ਕੁਮਾਰ ਜੇਠੀ ਨੇ ਧਾਰਮਿਕ ਵਿਚਾਰ ਰੱਖੇ, ਕੇਵਲ ਸਾਹਨੀ ਨੇ ਗ਼ਜ਼ਲ ਪੇਸ਼ ਕੀਤੀ | ਇਸ ਮੌਕੇ ਗਿਆਨ ਚੰਦ ਸ਼ਰਮਾ, ਜਸਬੰਤ ਸਿੰਘ, ਮਨੋਹਰ ਲਾਲ ਵਿਜ, ਮਦਨ ਲਾਲ ਸ਼ਾਹੀ, ਮੋਹਨ ਲਾਲ ਨਾਰੰਗ, ਰਮਨ ਧੀਮਾਨ, ਨਰਿੰਦਰ ਧਮੀਜਾ, ਦਿਨੇਸ਼ ਮੋਦਗਿੱਲ, ਅਨਿਲ ਸੂਦਨ, ਵਿਪਨ ਕੁਮਾਰ ਆਦਿ ਹਾਜਰ ਸਨ |