ਦੋਰਾਹਾ, 18 ਨਵੰਬਰ (ਪੱਤਰ ਪ੍ਰੇਰਕ)- ਦੋਰਾਹਾ ਨੇੜਲੇ ਪੁਲ ਗੁਰਥੜੀ (ਪਿੰਡ ਜੈਪੁਰਾ) ਦੱਖਣੀ ਬਾਈਪਾਸ ਵਿਚ ਇਕ ਗੈਰ ਕਾਨੂੰਨੀ ਕੱਟ ਹੈ | ਜਿੱਥੋਂ ਅਕਸਰ ਗੱਡੀਆਂ ਲੰਘਦੀਆਂ ਰਹਿੰਦੀਆਂ ਹਨ | ਮਲਕੀਤ ਸਿੰਘ ਪਿੰਡ ਸਾਲਾਪੁਰ ਜ਼ਿਲ੍ਹਾ ਰੋਪੜ ਤੋਂ ਆਪਣੀ ਕਾਰ ਪੀ. ਬੀ. 12 ਏ. ਏ. 6879 ਰਾਹੀਂ ਆਪਣੇ ਪਰਿਵਾਰ ਸਮੇਤ ਆਪਣੇ ਸਹੁਰੇ ਪਿੰਡ ਰੌਲੀ ਲਈ ਆ ਰਿਹਾ ਸੀ, ਤਾਂ ਜੈਪੁਰਾ ਵਾਲੇ ਕੱਟ ਤੋਂ ਜਗਦੀਪ ਸਿੰਘ ਪਿੰਡ ਗੁਰਦਿੱਤਪੁਰਾ ਜਦੋਂ ਸੜਕ ਪਾਰ ਕਰਨ ਲੱਗਾ ਤਾਂ ਉਸ ਦੀ ਕਾਰ ਨੰਬਰ ਪੀ. ਬੀ. 55 ਈ. 7597, ਤੇਜ ਰਫ਼ਤਾਰ ਦੱਖਣੀ ਬਾਈਪਾਸ ਦੋਰਾਹਾ ਵੱਲੋਂ ਆ ਰਹੀ ਕਾਰ ਵਿੱਚ ਸਿੱਧੀ ਟਕਰਾ ਗਈ | ਇਸ ਹਾਦਸੇ ਵਿੱਚ ਦੋਨੇਂ ਕਾਰਾਂ ਦੇ ਅਗਲੇ ਹਿੱਸੇ ਬੁਰੀ ਤਰ੍ਹਾਂ ਟੁੱਟ ਗਏ | ਚੰਗੀ ਗੱਲ ਇਹ ਰਹੀ ਕਿ ਇਸ ਸਮੇਂ ਦੋਨਾਂ ਵਾਹਨਾਂ ਵਿੱਚ ਸਵਾਰ ਕਿਸੇ ਦੇ ਕੋਈ ਵੀ ਸੱਟ ਲੱਗਣ ਤੋਂ ਬਚਾ ਰਿਹਾ | ਇਸ ਸਮੇਂ ਦੋਰਾਹਾ ਪੁਲਿਸ ਦੇ ਸਹਾਇਕ ਥਾਣੇਦਾਰ ਮਨਜੀਤ ਸਿੰਘ ਨੇ ਪਹੁੰਚ ਕੇ ਕਾਰਵਾਈ ਕੀਤੀ | ਜ਼ਿਕਰ ਯੋਗ ਹੈ ਕਿ ਇਸ ਅਣਅਧਿਕਾਰਤ ਕੱਟ ਵਿੱਚ ਅਕਸਰ ਗੱਡੀਆਂ ਦੇ ਹਾਦਸੇ ਹੁੰਦੇ ਰਹਿੰਦੇ ਹਨ |