26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਹੜ੍ਹ ਪੀੜਤਾਂ ਦੀ ਮਦਦ ਲਈ ਬੀ. ਕੇ. ਯੂ. ਰਾਜੇਵਾਲ ਵਲੋਂ 40 ਲੱਖ ਰੁਪਏ ਦੀ ਹੋਰ ਮਦਦ ਭੇਜੀ

ਅਜੀਤ ਡੈਸਕ 19-11-2025
ਬੀਜਾ, 18 ਨਵੰਬਰ (ਅਵਤਾਰ ਸਿੰਘ ਜੰਟੀ ਮਾਨ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਪੰਜਾਬ ਦੀ ਮੀਟਿੰਗ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ ਵਿਖੇ ਬਲਬੀਰ ਸਿੰਘ ਰਾਜੇਵਾਲ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿੱਚ ਪੰਜਾਬ ਭਰ ਵਿਚੋਂ ਹੜ੍ਹ ਪੀੜਤਾਂ ਦੀ ਮਦਦ ਲਈ 40 ਲੱਖ ਰੁਪਏ ਦੀ ਰਾਸ਼ੀ ਟੀਮਾਂ ਬਣਾ ਕੇ ਹੜ੍ਹ ਪੀੜਤਾਂ ਨੂੰ ਵੰਡਣ ਦੀ ਹਦਾਇਤ ਕੀਤੀ ਗਈ | ਇਸੇ ਦੌਰਾਨ ਜ਼ਿਲ੍ਹਾ ਗੁਰਦਾਸਪੁਰ ਲਈ ਜ਼ਿਲ੍ਹਾ ਪ੍ਰਧਾਨ ਪ੍ਰਮਿੰਦਰ ਸਿੰਘ ਮਠੋਲਾ ਲਈ, ਕਸ਼ਮੀਰ ਸਿੰਘ ਜਟਾਨਾ ਡੇਢ ਲੱਖ, ਜ਼ਿਲ੍ਹਾ ਮੁਹਾਲੀ ਤਿੰਨ ਲੱਖ, ਜ਼ਿਲ੍ਹਾ ਰੋਪੜ ਛੇ ਲੱਖ ਵੀਹ ਹਜ਼ਾਰ ਰੁਪਏ ਦੀ ਯੂਰੀਆ ਖਾਦ ਭੇਜੇਗਾ, ਇਹ ਸਹਾਇਤਾ 11 ਲੱਖ 75 ਹਜ਼ਾਰ ਰੁਪਏ ਬਣਦੀ ਹੈ | ਇਸੇ ਤਰ੍ਹਾਂ ਤਰਨਤਾਰਨ ਜ਼ਿਲ੍ਹੇ ਦੇ ਪ੍ਰਧਾਨ ਪ੍ਰਗਟ ਸਿੰਘ ਰਾਹੀਂ ਘਰਾਚੋਂ ਪਿੰਡ ਵਲੋਂ 1250 ਥੈਲੇ ਯੂਰੀਆ, ਡੇਢ ਲੱਖ ਰੁਪਏ ਤਰਨਤਾਰਨ ਤੇ ਦੋ ਲੱਖ ਰੁਪਏ ਸੰਗਰੂਰ ਜ਼ਿਲ੍ਹੇ ਵੱਲੋਂ ਯੂਰੀਆ ਖ਼ਰੀਦ ਕੇ ਵੰਡਣ ਲਈ ਦਿੱਤੇ ਗਏ | ਹੁਸ਼ਿਆਰਪੁਰ ਜ਼ਿਲ੍ਹੇ ਲਈ ਮੁਕਤਸਰ ਜ਼ਿਲ੍ਹਾ 500 ਯੂਰੀਏ ਦਾ ਥੈਲਾ ਮੁਕੇਸ਼ ਚੰਦਰ ਵੰਡਣਗੇ | ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਪ੍ਰਗਟ ਸਿੰਘ ਮੱਖੂ ਰਾਹੀਂ ਲੁਧਿਆਣਾ ਤੋ ਪੰਜ ਲੱਖ ਰੁਪਏ, ਅੰਮਿ੍ਤਸਰ ਸਾਹਿਬ ਤੋਂ ਇੱਕ ਲੱਖ ਰੁਪਏ, ਫ਼ਿਰੋਜ਼ਪੁਰ ਤੋਂ ਇੱਕ ਲੱਖ ਰੁਪਏ ਤੇ ਜ਼ਿਲ੍ਹਾ ਪਟਿਆਲਾ ਵੱਲੋਂ ਸਾਢੇ ਚੌਦਾਂ ਲੱਖ ਰੁਪਏ ਦੀ ਯੂਰੀਆ ਖਾਦ ਵੰਡੀ ਜਾਵੇਗੀ | ਅੱਜ ਦੀ ਮੀਟਿੰਗ ਵਿੱਚ 26 ਨਵੰਬਰ ਦੀ ਚੰਡੀਗੜ੍ਹ ਰੈਲੀ ਲਈ ਸਾਰੇ ਜ਼ਿਲਿ੍ਹਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਕਿਸਾਨਾਂ ਵਿਚ ਰੈਲੀ ਲਈ ਭਾਰੀ ਜੋਸ਼ ਹੈ | ਮੀਟਿੰਗ ਵਿੱਚ ਗੁਲਜ਼ਾਰ ਸਿੰਘ ਖ਼ਜ਼ਾਨਚੀ, ਹਰਦੀਪ ਸਿੰਘ ਅਤੇ ਰਜਿੰਦਰ ਸਿੰਘ ਦੋਨੋਂ ਜ ਸਕੱਤਰ, ਘੁੰਮਣ ਸਿੰਘ ਰਾਜਗੜ੍ਹ ਤੇ ਪ੍ਰਗਟ ਸਿੰਘ ਮੱਖੂ ਦੋਨੋ ਸਕੱਤਰ, ਸੁਖਵਿੰਦਰ ਸਿੰਘ ਭੱਟੀਆਂ ਮੀਤ ਪ੍ਰਧਾਨ, ਜ਼ਿਲ੍ਹਾ ਜਨਰਲ ਸਕੱਤਰ ਪ੍ਰਗਟ ਸਿੰਘ ਕੋਟ ਪਨੈਚ, ਉਮਰਾਉ ਸਿੰਘ ਅਮਿ੍ਤਸਰ ਸਾਹਿਬ, ਪ੍ਰਵਿੰਦਰ ਸਿੰਘ ਮਠੋਲਾ, ਗੁਰਮੀਤ ਸਿੰਘ ਕਪਿਆਲ, ਮਨਪ੍ਰੀਤ ਸਿੰਘ ਸਿੱਧੂ, ਰਣਧੀਰ ਸਿੰਘ ਚਕਲ ਸਮੇਤ ਪੰਜਾਬ ਅਤੇ ਜ਼ਿਲਿਆਂ ਦੇ ਅਹੁਦੇਦਾਰ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ |
ਪਿਛਲੀ ਖ਼ਬਰ ਸੜਕ ਵਿਚਕਾਰ ਦੋ ਕਾਰਾਂ ਸਿੱਧੀਆਂ ਵੱਜੀਆਂ, ਜਾਨੀ ਨੁਕਸਾਨ ਤੋਂ ਬਚਾ ਅਗਲੀ ਖ਼ਬਰ ਹਰਸ਼ਵਿੰਦਰ ਸਿੰਘ ਗਰੇਵਾਲ ਯੂਥ ਕਾਂਗਰਸ ਹਲਕਾ ਗਿੱਲ ਦੇ ਮੀਤ ਪ੍ਰਧਾਨ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।