26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਮਲੌਦ ਸਬ ਤਹਿਸੀਲ ਵਿੱਚ ਲੋਕਾਂ ਦੀ ਖੱਜਲ ਖੁਆਰੀ

ਅਜੀਤ ਡੈਸਕ 19-11-2025
ਮਲੌਦ, 18 ਨਵੰਬਰ (ਦਿਲਬਾਗ ਸਿੰਘ ਚਾਪੜਾ)-ਲੋਕਾਂ ਦੇ ਮਾਲ ਮਹਿਕਮੇ ਦੇ ਕੰਮਾਂ ਲਈ ਬਣੇ ਸਬ-ਤਹਿਸੀਲ ਮਲੌਦ ਵਿਖੇ ਅੱਜ ਕੱਲ੍ਹ ਲੋਕ ਆਪਣੇ ਕੰਮਾਂ ਲਈ ਖੱਜਲ-ਖੁਆਰ ਹੋ ਰਹੇ ਹਨ | ਇੱਥੇ ਤਾਇਨਾਤ ਨਾਇਬ ਤਹਿਸੀਲਦਾਰ ਆਪਣੇ ਨਿੱਜੀ ਕੇਸਾ ਕਾਰਣ ਅਦਾਲਤਾਂ ਵਿੱਚ ਮਸਰੂਫ਼ ਰਹਿੰਦੇ ਹਨ | ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਈ ਰਜਿਸਟਰੀ ਦੀ ਸਹੂਲਤ ਲੈਣ ਲਈ ਲੁਧਿਆਣਾ ਅਤੇ ਜਗਰਾਓਾ ਤੋਂ ਲੋਕ ਮਲੌਦ ਸਬ-ਤਹਿਸੀਲ ਵਿਚ ਰਜਿਸਟਰੀਆਂ ਕਰਵਾਉਣ ਪੁੱਜਦੇ ਹਨ, ਪਰ ਸਥਾਨਕ ਲੋਕਾਂ ਨੂੰ ਦਸ ਦਸ ਦਿਨ ਰਜਿਸਟਰੀ ਕਰਵਾਉਣ ਲਈ ਨਾਇਬ ਤਹਿਸੀਲਦਾਰ ਦੀ ਉਡੀਕ ਕਰਨੀ ਪੈਂਦੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਕੁੱਝ ਦਿਨ ਪਹਿਲਾਂ ਲੁਧਿਆਣਾ ਤੋਂ ਆਏ ਵਿਅਕਤੀਆਂ ਦੀਆਂ ਰਜਿਸਟਰੀਆਂ ਦਾ ਮਾਮਲਾ ਉੱਚ ਅਫ਼ਸਰਾਂ ਤੱਕ ਪੁੱਜ ਗਿਆ ਸੀ, ਜਿਸ ਕਾਰਣ ਹੁਣ ਕੁੱਝ ਦਿਨ ਤੋਂ ਭਾਵੇ ਬਾਹਰਲੀਆਂ ਰਜਿਸਟਰੀਆਂ ਨੂੰ ਰੋਕਿਆ ਗਿਆ ਹੈ ਪਰ ਸਵੇਰ ਤੋਂ ਹੀ ਉਡੀਕ ਰਹੇ ਲੋਕਾਂ ਨੂੰ ਅੱਜ ਸ਼ਾਮ ਚਾਰ ਵਜੇ ਕੁੱਝ ਆਸ ਬੱਝੀ ਸੀ ਕਿ ਹੁਣ ਕੰਮ ਸ਼ੁਰੂ ਹੋ ਜਾਵੇਗਾ, ਪਰ ਜਦੋਂ ਤਹਿਸੀਲ ਵਿਚ ਜਾ ਕੇ ਵੇਖਿਆ ਤਾਂ ਨਾਇਬ ਸਾਹਿਬ ਆਪਣੇ ਦਫ਼ਤਰ ਵਿਚ ਬਾਹਰੋਂ ਕੁੰਡੀ ਲਗਾਕੇ ਖਾਣ ਪੀਣ ਰੁੱਝੇ ਹੋਏ ਸਨ | ਜਦੋਂ ਇਸ ਸਬੰਧੀ ਹਲਕਾ ਵਿਧਾਇਕ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਬਹੁਤ ਛੇਤੀ ਲੋਕਾਂ ਦੀ ਮੁਸਕਲ ਦਾ ਹੱਲ ਹੋ ਜਾਵੇਗਾ | ਇਸ ਸਬ ਤਹਿਸੀਲ ਵਿਚ ਹੋਏ ਕਈ ਅਜਿਹੇ ਮਸਲੇ ਵੀ ਸਾਹਮਣੇ ਆਏ ਕਿ ਮਾਲਕ ਬਣਨ ਲਈ ਵਿਆਹੇ ਵਰੇ ਭਰਾ ਨੂੰ ਕੁਆਰਾ ਹੀ ਮਰਿਆ ਸਾਬਿਤ ਕਰਕੇ ਜਿਸ ਭਰਾ ਦੇ ਨਾਮ ਇੰਤਕਾਲ ਮਨਜ਼ੂਰ ਕੀਤਾ ਉਸ ਦੇ ਮਾਲਕ ਬਣਨ ਤੋਂ ਇਕ ਦਿਨ ਪਹਿਲਾਂ ਹੀ ਗਿਣੀ ਮਿਥੀ ਸਾਜ਼ਿਸ਼ ਰਾਹੀਂ ਐਗਰੀਮੈਂਟ ਕੀਤਾ ਗਿਆ | ਜਿਸ ਸਬੰਧੀ ਮਾਨਯੋਗ ਅਦਾਲਤ ਵਿੱਚ ਕੇਸ਼ ਦਰਜ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਲੋਕਾਂ ਵੱਲੋਂ ਮੰਗ ਕੀਤੀ ਗਈ ਕਿ ਮੌਜੂਦਾ ਨਾਇਬ ਤਹਿਸੀਲਦਾਰ ਦਾ ਤਬਾਦਲਾ ਕਰਕੇ ਇੱਥੇ ਪਹਿਲਾਂ ਬਹੁਤ ਹੀ ਵਧੀਆ ਸੇਵਾਵਾਂ ਦੇਣ ਵਾਲੇ ਨਾਇਬ ਤਹਿਸੀਲਦਾਰ ਦੀ ਨਿਯੁਕਤੀ ਕੀਤੀ ਜਾਵੇ |
ਪਿਛਲੀ ਖ਼ਬਰ ਹਰਸ਼ਵਿੰਦਰ ਸਿੰਘ ਗਰੇਵਾਲ ਯੂਥ ਕਾਂਗਰਸ ਹਲਕਾ ਗਿੱਲ ਦੇ ਮੀਤ ਪ੍ਰਧਾਨ ਬਣੇ ਅਗਲੀ ਖ਼ਬਰ ਖੰਨਾ ਪੁਲਿਸ ਪਿੰਡ ਖੱਟੜਾ ਦੇ ਟੋਭੇ ਵਿਚੋਂ ਮਿਲੀ ਨਾਮਾਲੂਮ ਵਿਅਕਤੀ ਦੀ ਲਾਸ਼ ਦੀ ਪਹਿਚਾਣ ਲਈ ਕਰ ਰਹੀ ਹੈ ਕੋਸ਼ਿਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।