26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਖੰਨਾ ਪੁਲਿਸ ਪਿੰਡ ਖੱਟੜਾ ਦੇ ਟੋਭੇ ਵਿਚੋਂ ਮਿਲੀ ਨਾਮਾਲੂਮ ਵਿਅਕਤੀ ਦੀ ਲਾਸ਼ ਦੀ ਪਹਿਚਾਣ ਲਈ ਕਰ ਰਹੀ ਹੈ ਕੋਸ਼ਿਸ਼

ਅਜੀਤ ਡੈਸਕ 19-11-2025
ਖੰਨਾ, 18 ਨਵੰਬਰ (ਹਰਜਿੰਦਰ ਸਿੰਘ ਲਾਲ)-ਖੰਨਾ ਦੀ ਐਸ. ਐਸ. ਪੀ. ਜਯੋਤੀ ਯਾਦਵ ਅਤੇ ਐਸ. ਪੀ. ਪਵਨਜੀਤ ਚੌਧਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਾਰਵਾਈ ਕਰਦੇ ਹੋਏ ਐਸ. ਐਚ. ਓ. ਸਤਨਾਮ ਸਿੰਘ ਨੇ 17 ਸਤੰਬਰ 2025 ਨੂੰ ਪਿੰਡ ਖੱਟੜਾ ਵਿਖੇ ਛੱਪੜ ਕਿਨਾਰੇ ਇਕ ਨੌਜਵਾਨ ਦੀ ਲਾਸ਼ ਮਿਲਣ ਸਬੰਧੀ ਕਾਰਵਾਈ ਕੀਤੀ | ਜਦੋਂ ਪੁਲਿਸ ਮੌਕੇ 'ਤੇ ਪਹੁੰਚੀ ਤਾਂ ਲਾਸ਼ ਪਾਣੀ ਵਿਚ ਤੈਰ ਰਹੀ ਸੀ | ਜਿਸ ਦੀਆਂ ਲੱਤਾਂ 'ਤੇ ਕੰਬਲ ਅਤੇ ਮੂੰਹ, ਸਿਰ ਚਾਦਰ ਨਾਲ ਢੱਕੇ ਹੋਏ ਸਨ ਅਤੇ ਸਰੀਰ 'ਤੇ ਟੀ ਸ਼ਰਟ ਪਹਿਨੀ ਹੋਈ ਹੈ | ਐਸ. ਆਈ. ਸਤਨਾਮ ਸਿੰਘ ਦੀ ਪੁਲਿਸ ਪਾਰਟੀ ਨੇ ਫਿੰਗਰ ਪਿ੍ੰਟ ਟੀਮ, ਟੈਕਨੀਕਲ ਟੀਮ ਅਤੇ ਏ. ਐਫ. ਓ. ਲੁਧਿਆਣਾ ਟੀਮ ਦੀ ਮਦਦ ਨਾਲ ਮੌਕੇ ਤੋਂ ਪਾਣੀ ਦੇ ਸੈਂਪਲ ਹਾਸਿਲ ਕੀਤੇ ਅਤੇ ਗੋਤਾਖੋਰ ਟੀਮ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਲਾਸ਼ ਨੂੰ ਛੱਪੜ ਵਿਚੋਂ ਬਾਹਰ ਕੱਢਿਆ ਗਿਆ | ਇਸ ਮੌਕੇ ਤੇ ਹਾਜ਼ਰ ਪਿੰਡ ਵਾਸੀਆਂ ਤੋਂ ਲਾਸ਼ ਦੀ ਸ਼ਨਾਖ਼ਤ ਕਰਵਾਈ ਗਈ | ਪਰ ਕਿਸੇ ਵਲੋਂ ਵੀ ਲਾਸ਼ ਦੀ ਸ਼ਨਾਖ਼ਤ ਨਹੀਂ ਕੀਤੀ ਗਈ | ਇਸ ਨਾ ਮਾਲੂਮ ਵਿਅਕਤੀ ਦੀ ਲਾਸ਼ ਤੇ ਕਿਸੇ ਨਾ ਮਾਲੂਮ ਵਿਅਕਤੀ ਵਲੋਂ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ ਹੋਏ ਸਨ, ਗਲੇ ਅਤੇ ਖੱਬੇ ਕੰਨ ਦੇ ਉੱਪਰ ਸਿਰ ਤੇ ਵਾਰ ਕਰ ਕੇ ਕਤਲ ਕੀਤਾ ਗਿਆ ਸੀ | ਲਾਸ਼ ਦਾ ਖੱਬਾ ਹੱਥ ਵੀ ਅੱਧਾ ਕੱਟਿਆ ਹੋਇਆ ਸੀ | ਪੁਲਿਸ ਵਲੋਂ 17 ਸਤੰਬਰ 2025 ਨੂੰ ਨਾ ਮਾਲੂਮ ਵਿਅਕਤੀ ਦੀ ਲਾਸ਼ ਨੂੰ 72 ਘੰਟੇ ਸ਼ਨਾਖ਼ਤ ਕਰਵਾਉਣ ਲਈ ਸਿਵਲ ਹਸਪਤਾਲ ਖੰਨਾ ਦੀ ਮੋਰਚਰੀ ਵਿਚ ਰਖਵਾਇਆ ਗਿਆ ਸੀ | ਜਿਸ ਤੇ ਨਾ ਮਾਲੂਮ ਵਿਅਕਤੀਆਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ | ਜਾਂਚ ਦੌਰਾਨ ਨਾਮਾਲੂਮ ਮਿ੍ਤਕ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾਇਆ ਗਿਆ | ਪਰ ਅਜੇ ਤੱਕ ਇਸ ਵਿਅਕਤੀ ਦੀ ਪਹਿਚਾਣ ਨਹੀਂ ਹੋ ਸਕੀ | ਖੰਨਾ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਵਿਅਕਤੀ ਬਾਰੇ ਕੁੱਝ ਜਾਣਦੇ ਹੋਣ ਤਾਂ ਪੁਲਿਸ ਨੂੰ ਸੂਚਿਤ ਕਰਨ |
ਪਿਛਲੀ ਖ਼ਬਰ ਮਲੌਦ ਸਬ ਤਹਿਸੀਲ ਵਿੱਚ ਲੋਕਾਂ ਦੀ ਖੱਜਲ ਖੁਆਰੀ ਅਗਲੀ ਖ਼ਬਰ ਡੀ. ਐਸ. ਜੀ. ਪੀ. ਦੇ ਸਾਬਕਾ ਪ੍ਰਧਾਨ ਜੀ. ਕੇ. ਦੀ ਅਗਵਾਈ ਵਿਚ ਕੱਢੀ ਸਾਈਕਲ ਯਾਤਰਾ ਦਾ ਖੰਨਾ 'ਚ ਯਾਦੂ ਦੀ ਅਗਵਾਈ ਹੇਠ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।