ਸਮਰਾਲਾ, 6 ਨਵੰਬਰ (ਕੁਲਵਿੰਦਰ ਸਿੰਘ)-ਸੈੈਕਰਡ ਹਾਰਟ ਕਾਨਵੈਂਟ ਸਕੂਲ ਸਮਰਾਲਾ ਤੀਸਰੀ ਉੱਜਵਲ ਕਰਾਟੇ ਚੈਂਪੀਅਨਸ਼ਿਪ-2025 ਖ਼ਾਲਸਾ ਕਾਲਜ ਅੰਮਿ੍ਤਸਰ ਵਿਚ ਕਰਵਾਈ ਗਈ¢ ਇਸ ਦਾ ਪ੍ਰਬੰਧ ਕੋਰੀਅਨ ਸ਼ੋਤੋਕਿਨ ਕਰਾਟੇ ਦੋ ਐਸੋਸੀਏਸ਼ਨ ਦੁਆਰਾ ਕੀਤਾ ਗਿਆ, ਜੋ ਕਿ ਪੰਜਾਬ ਉਲੰਪਿਕ ਸੰਸਥਾ ਤੋਂ ਮਾਨਤਾ ਪ੍ਰਾਪਤ ਹੈ¢ ਇਸ ਵਿਚ ਉੱਤਰ ਭਾਰਤ ਦੇ 45 ਸਕੂਲਾਂ ਨੇ ਹਿੱਸਾ ਲਿਆ, ਜਿਸ ਵਿਚੋਂ 750 ਵਿਦਿਆਰਥੀਆਂ ਨੇ ਭਾਗ ਲਿਆ¢ ਇਸ ਚੈਂਪੀਅਨਸ਼ਿਪ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੇ ਭਾਰ ਅਤੇ ਉਮਰ ਦੇ ਹਿਸਾਬ ਨਾਲ ਬਣੀਆਂ ਸ਼੍ਰੇਣੀਆਂ ਵਿਚ ਭਾਗ ਲਿਆ¢ ਇੰਦਰਜੀਤ ਸਿੰਘ ਨੇ ਸੋਨ ਤਗਮਾ, ਕਿਰਤਨਦੀਪ ਕੌਰ ਨੇ ਚਾਂਦੀ ਦਾ ਤਗਮਾ ਜਿੱਤਿਆ¢ ਇਸ ਚੈਂਪੀਅਨਸ਼ਿਪ ਵਿਚ ਗੁਰਸਿਮਰਜੀਤ, ਹਾਇਮਨ, ਜਸਕਰਨ, ਹਰਗਨ, ਇਆਨਮ, ਅਵਰਾਜ ਅਤੇ ਗੁਰਸ਼ਾਨ ਸਿੰਘ ਨੇ ਕਾਂਸੀ ਦੇ ਤਗਮੇ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ¢ ਰੈਵ. ਸਿਸਟਰ ਐਨ. ਰੋਜ਼ ਪਿ੍ੰਸੀਪਲ ਅਤੇ ਰੈਵ. ਸਿਸਟਰ ਫਲਾਰਲੈੱਟ ਵਾਈਸ ਪਿ੍ੰਸੀਪਲ ਨੇ ਇਸ ਸ਼ੁੱਭ ਮੌਕੇ 'ਤੇ ਸਕੂਲ ਦੇ ਵਿਦਿਆਰਥੀਆਂ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਦੇ ਸਿਖਲਾਈ ਕਰਤਾਵਾਂ ਨੂੰ ਵੀ ਵਧਾਈਆਂ ਦਿੱਤੀਆਂ¢