17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਸਰਕਾਰੀ ਪ੍ਰਾਇਮਰੀ ਸਕੂਲ ਸਲੌਦੀ ਦੇ ਖਿਡਾਰੀ ਦੀ ਫੁੱਟਬਾਲ ਸਟੇਟ ਟੀਮ ਲਈ ਹੋਈ ਚੋਣ

ਅਜੀਤ ਡੈਸਕ 07-11-2025
ਖੰਨਾ, 6 ਨਵੰਬਰ (ਹਰਜਿੰਦਰ ਸਿੰਘ ਲਾਲ)-ਪ੍ਰਾਇਮਰੀ ਸਕੂਲ ਖੇਡਾਂ ਜੋ ਅੱਜ ਲੁਧਿਆਣਾ ਵਿਖੇ ਸੰਪੰਨ ਹੋਈਆਂ ਹਨ, ਵਿਚ ਸਰਕਾਰੀ ਪ੍ਰਾਇਮਰੀ ਸਕੂਲ ਸਲੌਦੀ ਦੇ ਖਿਡਾਰੀ ਤਰਨਦੀਪ ਸਿੰਘ ਪੁੱਤਰ ਕਰਮਵੀਰ ਸਿੰਘ ਦੀ ਫੁੱਟਬਾਲ ਖੇਡ ਵਿਚ ਪੰਜਾਬ ਖੇਡਾਂ ਦੀ ਚੋਣ ਹੋਈ ਹੈ | ਤਰਨਦੀਪ ਬਲਾਕ ਖੰਨਾ- 2 ਦੀ ਟੀਮ ਵੱਲੋਂ ਜ਼ਿਲ੍ਹਾ ਖੇਡਾਂ ਚ ਖੇਡਿਆ ਤੇ ਜਿਸ ਨੂੰ ਉਸ ਦੀ ਸ਼ਾਨਦਾਰ ਖੇਡ ਰਾਹੀਂ ਪੰਜਾਬ ਖੇਡਾਂ ਲਈ ਚੁਣਿਆ ਗਿਆ | ਸਕੂਲ ਮੁਖੀ ਜਸਵਿੰਦਰ ਸਿੰਘ ਤੇ ਟੀਮ ਇੰਚਾਰਜ ਸੁਖਵਿੰਦਰ ਸਿੰਘ ਭੱਟੀਆਂ ਨੇ ਦੱਸਿਆ ਕਿ 2023 ਦੀਆਂ ਸਟੇਟ ਖੇਡਾਂ ਵਿਚ ਵੀ ਸਕੂਲ ਦਾ ਵਿਦਿਆਰਥੀ ਹਰਜੋਤ ਸਿੰਘ ਸਟੇਟ ਵਿਚੋਂ ਫੁੱਟਬਾਲ ਵਿੱਚ ਹੀ ਗੋਲਡ ਮੈਡਲ ਜਿੱਤ ਚੁੱਕਿਆ ਹੈ | ਇਸ ਖ਼ੁਸ਼ੀ ਦੇ ਮੌਕੇ ਤੇ ਸਰਪੰਚ ਹਰਮੇਸ਼ ਸਿੰਘ, ਸਾਬਕਾ ਸਰਪੰਚ ਮਨਦੀਪ ਕੁਮਾਰ ਮੋਨੂੰ ਬੈਕਟਰ, ਜਿਲਾ ਖੇਡ ਕੋ ਆਰਡੀਨੇਟਰ ਕੁਲਵੀਰ ਸਿੰਘ ਮਾਨ, ਐਸ ਐਮ. ਸੀ. ਕਮੇਟੀ ਤੇ ਸਟਾਫ਼ ਵੱਲੋਂ ਸਕੂਲ ਮੁਖੀ ਜਸਵਿੰਦਰ ਸਿੰਘ, ਸੁਖਵਿੰਦਰ ਸਿੰਘ ਭੱਟੀਆਂ, ਰਾਬੀਆ ਕੌਰ, ਕੰਚਨ ਵਰਮਾ ਤੇ ਰਮਨਦੀਪ ਕੌਰ ਨੇ ਤਰਨਦੀਪ ਸਿੰਘ ਤੇ ਉਸਦੇ ਮਾਪਿਆਂ ਨੂੰ ਵਧਾਈ ਦਿੱਤੀ |
ਪਿਛਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ'<br> ਤਸਕਰੀ ਨਾਲ ਖੰਨਾ ਵਿਖੇ ਨਗਰ ਕੌਂਸਲ ਦੀ ਮਨਜ਼ੂਰੀ ਬਿਨਾਂ ਬਣਾਏ ਗ਼ੈਰ-ਕਾਨੂੰਨੀ ਘਰ 'ਤੇ ਚ... ਅਗਲੀ ਖ਼ਬਰ ਤੀਸਰੇ ਉੱਜਵਲ ਕਰਾਟੇ ਚੈਂਪੀਅਨਸ਼ਿਪ 'ਚ ਸੈੈਕਰਡ ਹਾਰਟ ਕਾਨਵੈਂਟ ਸਕੂਲ ਸਮਰਾਲਾ ਛਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।