02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਸਰਪੰਚ ਸੰਵਾਦ ਪ੍ਰੋਗਰਾਮ ਵਿਚ ਸਰਪੰਚ ਡਾ. ਢਿੱਲੋਂ ਨੂੰ ਮਿਲਿਆ ਭਾਰਤ 'ਚੋਂ ਤੀਜਾ ਸਥਾਨ

ਅਜੀਤ ਡੈਸਕ 06-11-2025
ਕੁਹਾੜਾ, 5 ਨਵੰਬਰ (ਸੰਦੀਪ ਸਿੰਘ ਕੁਹਾੜਾ)-ਭਾਰਤ ਸਰਕਾਰ ਵਲੋਂ ਪਿੰਡਾਂ ਦੇ ਸਰਪੰਚਾਂ ਦੀ ਕਾਰਗੁਜ਼ਾਰੀ ਦੇਖਣ ਅਤੇ ਪਿੰਡਾਂ ਨੂੰ ਭਵਿੱਖ 'ਚ ਵਿਕਾਸ ਦੀਆਂ ਲੀਹਾਂ 'ਤੇ ਲਿਜਾਣ ਲਈ ਕੀਤੇ ਜਾਣ ਵਾਲੇ ਯਤਨਾਂ ਦੀ ਜਾਣਕਾਰੀ ਲਈ ਸ਼ੁਰੂ ਕੀਤੇ ਗਏ ਸਰਪੰਚ ਸੰਵਾਦ ਮਹੀਨਾਵਾਰ ਪ੍ਰੋਗਰਾਮ ਵਿਚ ਪਿੰਡ ਭਾਗਪੁਰ ਦੇ ਸਰਪੰਚ ਡਾ. ਢਿੱਲੋਂ ਨੇ ਮਹਿਲਾ ਹਿਤੈਸ਼ੀ ਪੰਚਾਇਤ ਵਿਸ਼ੇ ਨਾਲ ਸਬੰਧਿਤ ਕੀਤੇ ਕਾਰਜਾਂ ਅਤੇ ਪਿੰਡ ਵਿਚ ਵਧੀਆ ਕਾਰਗੁਜ਼ਾਰੀ ਲਈ ਪੂਰੇ ਭਾਰਤ ਵਿਚੋਂ ਤੀਜਾ ਸਥਾਨ ਹਾਸਿਲ ਕੀਤਾ ਗਿਆ¢ ਇਸ ਸਬੰਧੀ ਜਾਣਕਾਰੀ ਦੇਣ ਸਮੇਂ ਸਰਪੰਚ ਡਾ. ਗਗਨਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਭਾਰਤ ਸਰਕਾਰ ਵਲੋਂ ਸ਼ੁਰੂ ਕੀਤੇ ਸਰਪੰਚ ਸੰਵਾਦ ਪ੍ਰੋਗਰਾਮ ਤਹਿਤ ਮਹਿਲਾ ਹਿਤੈਸ਼ੀ ਪੰਚਾਇਤ ਵਿਸ਼ੇ ਨਾਲ ਸੰਬੰਧਿਤ ਪ੍ਰੋਗਰਾਮ ਕਰਵਾਇਆ ਗਿਆ, ਵਿਚ ਸਰਪੰਚਾਂ ਵਲੋਂ ਮਹਿਲਾਵਾਂ ਲਈ ਕੀਤੇ ਜਾਣ ਵਾਲੇ ਉਪਰਾਲੇ ਅਤੇ ਪਿੰਡਾਂ ਵਿਚ ਕੀਤੇ ਗਏ ਵਿਕਾਸ ਕਾਰਜਾਂ ਦਾ ਮੁਲਾਂਕਣ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਪੂਰੇ ਭਾਰਤ ਵਿਚੋਂ ਕਰੀਬ ਢਾਈ ਲੱਖ ਪੰਚਾਇਤਾਂ ਦੇ ਸਰਪੰਚਾਂ ਵਲੋਂ ਹਿੱਸਾ ਲਿਆ ਗਿਆ ¢ ਇਸ ਮੌਕੇ ਪਿੰਡ ਭਾਗਪੁਰ ਦੇ ਵਾਸੀਆਂ ਨੇ ਕਿਹਾ ਕਿ ਨੌਜਵਾਨ ਸਰਪੰਚ ਡਾ. ਗਗਨਦੀਪ ਸਿੰਘ ਢਿੱਲੋਂ ਵਲੋਂ ਆਪਣੀ ਅਗਾਂਹਵਧੂ ਸੋਚ ਸਦਕਾ ਮਿਹਨਤ ਦੇ ਲਗਨ ਨਾਲ ਪਿੰਡ ਦਾ ਹਰ ਪੱਖੋਂ ਵਿਕਾਸ ਕੀਤਾ ਗਿਆ ਹੈ ¢
ਪਿਛਲੀ ਖ਼ਬਰ ਭਾਰਤ ਦੀਆਂ ਧੀਆਂ ਨੇ ਕਿ੍ਕਟ ਵਰਲਡ ਕੱਪ ਜਿੱਤ ਕੇ ਇਤਿਹਾਸ ਰਚ ਦਿੱਤਾ-ਜਸਪਾਲੋਂ ਅਗਲੀ ਖ਼ਬਰ ਦੂਸਰੇ ਸੂਬਿਆਂ 'ਚ ਗਾਰੰਟੀ ਦੇਣ ਵਾਲੇ ਪਹਿਲਾਂ ਪੰਜਾਬ 'ਚ ਗਰੰਟੀਆਂ ਪੂਰੀਆਂ ਕਰਨ- ਇੰਜੀ. ਭੁਪਿੰਦਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।