01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਦੂਸਰੇ ਸੂਬਿਆਂ 'ਚ ਗਾਰੰਟੀ ਦੇਣ ਵਾਲੇ ਪਹਿਲਾਂ ਪੰਜਾਬ 'ਚ ਗਰੰਟੀਆਂ ਪੂਰੀਆਂ ਕਰਨ- ਇੰਜੀ. ਭੁਪਿੰਦਰ ਸਿੰਘ

ਅਜੀਤ ਡੈਸਕ 06-11-2025
ਮਲੌਦ, 5 ਨਵੰਬਰ (ਦਿਲਬਾਗ ਸਿੰਘ ਚਾਪੜਾ)-ਭਾਰਤੀ ਜਨਤਾ ਪਾਰਟੀ ਦੇ ਹਲਕਾ ਪਾਇਲ ਦੇ ਸੀਨੀਅਰ ਆਗੂ ਅਤੇ ਸੂਬਾ ਕਾਰਜਕਾਰਨੀ ਮੈਂਬਰ ਇੰਜੀ. ਭੁਪਿੰਦਰ ਸਿੰਘ ਖਾਲਸਾ ਮਲੌਦ ਨੇ ਆਮ ਆਦਮੀ ਪਾਰਟੀ ਵਲੋਂ ਦੂਸਰੇ ਸੂਬਿਆਂ ਵਿਚ ਰੈਲੀ ਦੌਰਾਨ ਕੀਤੇ ਜਾ ਰਹੇ ਦਾਅਵਿਆਂ ਅਤੇ ਵਾਅਦਿਆਂ 'ਤੇ ਤੰਝ ਕਸਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਸੱਤਾ ਹਾਸਿਲ ਕਰਨ ਲਈ ਲੋਕਾਂ ਨੂੰ ਝੂਠੇ ਸਬਜ਼ਬਾਗ ਦਿਖਾ ਕੇ ਇਨਕਲਾਬ ਦੀ ਗੱਲ ਕਰਦਿਆਂ ਗਰੰਟੀਆਂ ਦਿੱਤੀਆਂ ਸਨ ਪਰ ਉਹ ਪੂਰੀਆਂ ਕਰਨ ਦੀ ਬਜਾਏ ਹੁਣ ਦੂਸਰੇ ਸੂਬਿਆਂ ਵਿੱਚ ਗਰੰਟੀਆਂ ਦਿੱਤੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਦੂਸਰੇ ਸੂਬਿਆਂ ਵਿੱਚ ਆਪ ਦੀਆਂ ਰੈਲੀਆਂ 'ਚ ਹੁੰਦੇ ਐਲਾਨ ਦੇਖ ਕੇ ਪੰਜਾਬ ਵਾਸੀ ਹੈਰਾਨ ਹਨ ਕਿ ਜੋ ਪੰਜਾਬ ਬਾਰੇ ਦਾਅਵੇ ਕੀਤੇ ਜਾ ਰਹੇ ਉਹ ਸਚਾਈ ਤੋਂ ਕੋਹਾਂ ਦੂਰ ਹਨ | ਪੰਜਾਬ ਦੇ ਲੋਕ ਸਾਰੀਆਂ ਪਾਰਟੀਆਂ ਨੂੰ ਪਰਖ ਚੁੱਕੇ ਹਨ ਅਤੇ ਹੁਣ ਭਾਜਪਾ 2027 ਵਿੱਚ ਇੱਕ ਚੰਗਾ ਬਦਲ ਬਣ ਕੇ ਸਾਹਮਣੇ ਆ ਰਹੀ ਹੈ |
ਪਿਛਲੀ ਖ਼ਬਰ ਸਰਪੰਚ ਸੰਵਾਦ ਪ੍ਰੋਗਰਾਮ ਵਿਚ ਸਰਪੰਚ ਡਾ. ਢਿੱਲੋਂ ਨੂੰ ਮਿਲਿਆ ਭਾਰਤ 'ਚੋਂ ਤੀਜਾ ਸਥਾਨ ਅਗਲੀ ਖ਼ਬਰ ਪ੍ਰਾਚੀਨ ਗੁੱਗਾ ਮਾੜੀ ਸ਼ਿਵ ਮੰਦਰ ਦੇ ਮੰਜੂ ਬਖ਼ਸ਼ੀ ਬਣੇ ਨਵੇਂ ਪ੍ਰਧਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।