ਡੇਹਲੋਂ, 5 ਨਵੰਬਰ (ਅੰਮਿ੍ਤਪਾਲ ਸਿੰਘ ਕੈਲੇ)-ਪੰਜਾਬ ਸੈਨੀਟੇਸ਼ਨ ਵਿਭਾਗ ਵਿਚ ਤਾਇਨਾਤ (ਜੇ. ਈ.) ਸੀਨੀਅਰ ਮੁਲਾਜ਼ਮ ਆਗੂ ਨਿਰਭੈ ਸਿੰਘ ਸ਼ੰਕਰ ਦਾ ਸੰਖੇਪ ਬਿਮਾਰੀ ਨਾਲ ਅੱਜ ਲੁਧਿਆਣੇ ਦੇ ਹਸਪਤਾਲ ਵਿਚ ਦੇਹਾਂਤ ਹੋ ਗਿਆ | ਉਨ੍ਹਾਂ ਦਾ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਸ਼ੰਕਰ ਵਿਖੇ ਕਰ ਦਿੱਤਾ ਗਿਆ ਹੈ¢ ਮਿ੍ਤਕ ਦੇਹ ਨੂੰ ਅਗਨੀ ਉਨ੍ਹਾਂ ਦੇ ਬੇਟਿਆਂ ਦਮਨਪ੍ਰੀਤ ਸਿੰਘ ਅਤੇ ਸੁਮਨਪ੍ਰੀਤ ਸਿੰਘ ਵਲੋਂ ਦਿੱਤੀ ਗਈ | ਉਨ੍ਹਾਂ ਦੇ ਇਸ ਅਕਾਲ ਚਲਾਣੇ 'ਤੇ ਇਲਾਕੇ ਦੇ ਰਾਜਸੀ ਆਗੂ ਅਤੇ ਪੰਚ ਸਰਪੰਚ ਮੋਹਤਬਰ ਵਿਅਕਤੀ ਵੱਡੀ ਗਿਣਤੀ ਵਿਚ ਹਾਜ਼ਰ ਹੋਏ | ਇਸ ਮੌਕੇ ਬਾਬਾ ਹਰਬੰਸ ਸਿੰਘ ਜੈਨਪੁਰ ਵਾਲੇ, ਪਿ੍ੰਸੀਪਲ ਬਿਕਰ ਸਿੰਘ, ਸੇਵਾ ਮੁਕਤ ਐੱਸ. ਈ. ਤਰਲੋਕ ਸਿੰਘ, ਖੇਤੀਬਾੜੀ ਅਫ਼ਸਰ ਡਾ. ਨਿਰਮਲ ਸਿੰਘ ਸ਼ੰਕਰ, ਕਾਨੂੰਗੋ ਬਲਜਿੰਦਰ ਸਿੰਘ ਸ਼ੰਕਰ, ਸਤਨਾਮ ਸਿੰਘ ਏ. ਐੱਸ. ਆਈ. ਪੀ. ਏ. ਯੂ., ਪ੍ਰਧਾਨ ਚਰਨ ਸਿੰਘ ਸ਼ੰਕਰ, ਜਸਪਾਲ ਸਿੰਘ ਸ਼ੰਕਰ, ਗੁਰਦੇਵ ਸਿੰਘ ਕਿਲ੍ਹਾ ਰਾਏਪੁਰ, ਪ੍ਰਧਾਨ ਜਸਪਾਲ ਸਿੰਘ ਡੇਹਲੋਂ, ਮਾਸਟਰ ਪ੍ਰੀਤਮ ਸਿੰਘ ਮੁਕੰਦਪੁਰ, ਪ੍ਰਧਾਨ ਮਨਦੀਪ ਸਿੰਘ ਜਵੰਦਾ ਸਮੇਤ ਸੈਨੀਟੇਸ਼ਨ ਵਿਭਾਗ ਦੇ ਮੁਲਾਜ਼ਮ ਆਗੂ ਹਾਜ਼ਰ ਸਨ | ਨਿਰਭੈ ਸਿੰਘ ਦੇ ਅਚਾਨਕ ਹੋਏ ਦੇਹਾਂਤ 'ਤੇ ਹਲਕਾ ਗਿੱਲ ਵਿਧਾਇਕ ਜੀਵਨ ਸਿੰਘ ਸੰਗੋਵਾਲ, ਸਾਬਕਾ ਵਿਧਾਇਕ ਕੁਲਦੀਪ ਸਿੰਘ ਕੇ. ਡੀ. ਵੈਦ ਵਿਧਾਇਕ, ਹਲਕਾ ਗਿੱਲ ਦੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ, ਸੀਨੀਅਰ ਦਿਲਾਵਰ ਸਿੰਘ ਲਹਿਰਾ, ਸਾਬਕਾ ਚੇਅਰਮੈਨ ਰਣਜੀਤ ਸਿੰਘ ਮਾਂਗਟ, ਪੰਜਾਬ ਐੱਸ. ਸੀ. ਸੈੱਲ ਦੇ ਮੀਤ ਪ੍ਰਧਾਨ ਕਰਤਿੰਦਰਪਾਲ ਸਿੰਘ ਸਿੰਘਪੁਰਾ, ਪਿੰਡ ਸ਼ੰਕਰ ਦੇ ਮੌਜੂਦਾ ਸਰਪੰਚ ਅਮਨ ਸਿੰਘ, ਸਾਬਕਾ ਸਰਪੰਚ ਅਵਤਾਰ ਸਿੰਘ, ਸਾਬਕਾ ਸਰਪੰਚ ਰਣਬੀਰ ਸਿੰਘ ਮਹਿਮੀ ਆਦਿ ਨੇ ਨਿਰਭੈ ਸਿੰਘ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ |