ਮਾਛੀਵਾੜਾ ਸਾਹਿਬ, 5 ਨਵੰਬਰ (ਮਨੋਜ ਕੁਮਾਰ)-ਜ਼ਿਲ੍ਹਾ ਯੂਥ ਕਾਂਗਰਸ ਨੂੰ ਹੋਰ ਮਜ਼ਬੂਤ ਕਰਨ ਲਈ ਯੂਥ ਆਗੂ ਰਾਹੁਲ ਦੁਲਗਾਚ ਨੂੰ ਪੁਲਿਸ ਜ਼ਿਲ੍ਹਾ ਖੰਨਾ ਦਾ ਨਵਾਂ ਇੰਚਾਰਜ ਨਿਯੁਕਤ ਕੀਤਾ ਗਿਆ ਹੈ¢ ਉਨ੍ਹਾਂ ਦੀ ਇਹ ਨਿਯੁਕਤੀ ਪਾਰਟੀ ਦੇ ਸੀਨੀਅਰ ਆਗੂਆਂ ਦੀ ਸਿਫ਼ਾਰਿਸ਼ 'ਤੇ ਕੀਤੀ ਗਈ ਹੈ ¢ ਇਸ ਅਹਿਮ ਜ਼ਿੰਮੇਵਾਰੀ ਮਿਲਣ 'ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਪਾਰਟੀ ਦੇ ਸਮਰਥਕਾਂ ਨੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ¢ ਇਨ੍ਹਾਂ ਆਗੂਆਂ ਵਿਚ ਸ਼ਾਮਿਲ ਰੁਪਿੰਦਰ ਸਿੰਘ ਬਿੰਦੂ, ਜ਼ਿਲ੍ਹਾ ਵਾਈਸ ਪ੍ਰਧਾਨ ਮਹੇਸ਼ ਬੋਪਾਰਾਏ, ਜ਼ਿਲ੍ਹਾ ਜਨਰਲ ਸਕੱਤਰ ਅਮਰਦੀਪ ਸਿੰਘ ਬਿੱਲਾ, ਗੁਰਪ੍ਰੀਤ ਰਾਮ, ਗੁਰਨਾਜ਼ ਜੀਰਖ, ਬਲਾਕ ਪ੍ਰਧਾਨ ਦੋਰਾਹਾ ਸੁਖਜੀਤ ਸਿੰਘ, ਲਵਪ੍ਰੀਤ ਸਿੰਘ, ਪੀ. ਏ. ਰਣਜੀਤ ਸਿੰਘ, ਸੁਧਾਂਸ਼ੂ ਪਾਠਕ ਜੋਗੀ ਪਾਇਲ ਸਮੇਤ ਹੋਰ ਕਈ ਆਗੂਆਂ ਨੇ ਇਸ ਖ਼ੁਸ਼ੀ ਨੂੰ ਸਾਂਝਾ ਕੀਤਾ ਹੈ¢