01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਮਾਣਕੀ ਵਿਖੇ ਕਬੱਡੀ ਖਿਡਾਰੀ ਦੇ ਘਰ ਦੁੱਖ ਪ੍ਰਗਟ ਕਰਨ ਪਹੁੰਚੇ ਕੇਂਦਰੀ ਰੇਲਵੇ ਰਾਜ ਮੰਤਰੀ

ਅਜੀਤ ਡੈਸਕ 06-11-2025
ਸਮਰਾਲਾ, 5 ਅਕਤੂਬਰ (ਰਾਮ ਗੋਪਾਲ ਸੋਫਤ)-ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ 'ਚ ਦਿਨੋਂ-ਦਿਨ ਵਿਗੜ ਰਹੇ ਅਮਨ ਕਾਨੂੰਨ ਦੇ ਹਾਲਾਤਾਂ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਅੱਜ ਪੰਜਾਬ ਦੇ ਇਹ ਹਾਲਾਤ ਹਨ ਕਿ ਨਸ਼ਾ ਕਰਨ ਵਾਲੇ ਨੂੰ ਨਸ਼ੇ ਦੀ ਗੋਲੀ ਅਤੇ ਚੰਗੇ ਨਾਗਰਿਕਾਂ ਨੂੰ ਹਥਿਆਰਾਂ ਦੀ ਪਿੱਤਲ ਦੀ ਗੋਲੀ ਨਸੀਬ ਹੋ ਰਹੀ ਹੈ, ਉੱਥੇ ਹੈਰਾਨੀ ਪ੍ਰਗਟ ਕੀਤੀ ਕਿ ਆਖ਼ਰ ਪੰਜਾਬ ਵਿਚ ਹਥਿਆਰ ਕਿੱਥੋਂ ਆ ਰਹੇ ਹਨ? ਉਨ੍ਹਾਂ ਮੁੱਖ ਮੰਤਰੀ 'ਤੇ ਸਿੱਧਾ ਹਮਲਾ ਕਰਦਿਆਂ ਕਿਹਾ ਕਿ ਸਰਕਾਰ ਬਣਾਉਣ ਸਮੇਂ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨਾਲ ਕਸਮਾਂ ਖਾ ਕੇ ਵਾਅਦੇ ਕੀਤੇ ਸਨ | ਪਰ ਅੱਜ ਪੰਜਾਬ ਦੀਆਂ ਜਿਨ੍ਹਾਂ ਭੈਣਾਂ ਦੇ ਸੁਹਾਗ ਉੱਜੜ ਗਏ ਹਨ | ਉਹ ਇਨਸਾਫ਼ ਲਈ ਸੜਕਾਂ 'ਤੇ ਧਰਨੇ ਮਾਰਨ ਲਈ ਰੁਲਦੀਆਂ ਫਿਰਦੀਆਂ ਹਨ¢ ਬਿੱਟੂ ਅੱਜ ਇੱਥੋਂ ਨਜ਼ਦੀਕੀ ਪਿੰਡ ਮਾਣਕੀ ਵਿਖੇ ਸੋਮਵਾਰ ਦੀ ਰਾਤ ਨੂੰ ਹੋਈ ਫਾਇਰਿੰਗ ਵਿਚ ਕਤਲ ਹੋਏ ਕਬੱਡੀ ਖਿਡਾਰੀ ਗੁਰਵਿੰਦਰ ਸਿੰਘ ਦੇ ਘਰ ਦੁੱਖ ਪ੍ਰਗਟ ਕਰਨ ਲਈ ਪਹੁੰਚਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ | ਇਸ ਮੌਕੇ 'ਤੇ ਭਾਜਪਾ ਦੇ ਸਥਾਨਕ ਆਗੂ ਨੀਸ਼ੂ ਚਹਿਲਾਂ ਅਤੇ ਹੋਰ ਭਾਜਪਾ ਵਰਕਰ ਅਤੇ ਅਹੁਦੇਦਾਰ ਵੀ ਬਿੱਟੂ ਨਾਲ ਮਾਣਕੀ ਪਹੁੰਚੇ ਸਨ¢
ਪਿਛਲੀ ਖ਼ਬਰ ਯੂਥ ਆਗੂ ਰਾਹੁਲ ਨੂੰ ਪਾਰਟੀ ਦੀ ਮਿਲੀ ਅਹਿਮ ਜ਼ਿੰਮੇਵਾਰੀ ਅਗਲੀ ਖ਼ਬਰ ਸੀ. ਟਕਸਾਲੀ ਆਗੂ ਜੰਗ ਸਿੰਘ ਸੰਗਾਲਾ ਦੇ ਦਿਹਾਂਤ 'ਤੇ ਦੀਪਾ ਸੋਢੀ ਸੇਖਾ ਸਮੇਤ ਵੱਖ-ਵੱਖ ਆਗੂਆਂ ਵਲੋਂ ਦੁੱਖ ਪ੍ਰਗਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।