05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਵਿਧਾਇਕ ਗੱਜਣ ਮਾਜਰਾ ਦਰਬਾਰ ਸਾਹਿਬ ਹੋਏ ਨਤਮਸਤਕ

ਅਹਿਮਦਗੜ੍ਹ, 4 ਨਵੰਬਰ (ਰਵਿੰਦਰ ਪੁਰੀ)- ਆਮ ਆਦਮੀ ਪਾਰਟੀ ਹਲਕਾ ਅਮਰਗੜ੍ਹ ਤੋਂ ਮੌਜੂਦਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਨੂੰ ਮੁੜ ਉਮੀਦਵਾਰ ਐਲਾਨੇ ਜਾਣ ਬਾਅਦ ਜਿੱਥੇ ਹਲਕੇ ਦੇ ਆਮ ਆਦਮੀ ਪਾਰਟੀ ਦੇ ਸਾਰੇ ਆਗੂਆਂ ਨੇ ਭਰਵਾਂ ਸਵਾਗਤ ਕੀਤਾ। ਉਸ ਦੇ ਨਾਲ ਹੀ ਹਲਕਾ ਅਮਰਗੜ੍ਹ ਦੇ ਹਰ ਵਰਗ ਦੇ ਲੋਕਾਂ ਨੇ ਵੀ ਭਾਰੀ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਗੱਜਣਮਾਜਰਾ ਪਰਿਵਾਰ ਨੂੰ ਵਧਾਈ ਦਿੱਤੀ।

ਅਜੀਤ ਡੈਸਕ 05-11-2026
ਅਹਿਮਦਗੜ੍ਹ, 4 ਨਵੰਬਰ (ਰਵਿੰਦਰ ਪੁਰੀ)- ਆਮ ਆਦਮੀ ਪਾਰਟੀ ਹਲਕਾ ਅਮਰਗੜ੍ਹ ਤੋਂ ਮੌਜੂਦਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਨੂੰ ਮੁੜ ਉਮੀਦਵਾਰ ਐਲਾਨੇ ਜਾਣ ਬਾਅਦ ਜਿੱਥੇ ਹਲਕੇ ਦੇ ਆਮ ਆਦਮੀ ਪਾਰਟੀ ਦੇ ਸਾਰੇ ਆਗੂਆਂ ਨੇ ਭਰਵਾਂ ਸਵਾਗਤ ਕੀਤਾ। ਉਸ ਦੇ ਨਾਲ ਹੀ ਹਲਕਾ ਅਮਰਗੜ੍ਹ ਦੇ ਹਰ ਵਰਗ ਦੇ ਲੋਕਾਂ ਨੇ ਵੀ ਭਾਰੀ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਗੱਜਣਮਾਜਰਾ ਪਰਿਵਾਰ ਨੂੰ ਵਧਾਈ ਦਿੱਤੀ। ਇਸੇ ਸਬੰਧੀ ਅੱਜ ਹਲਕਾ ਅਮਰਗੜ੍ਹ ਤੋਂ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਇੱਕ ਵਿਸ਼ਾਲ ਕਾਫ਼ਲੇ ਨਾਲ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਪਹੁੰਚੇ। ਅਹਿਮਦਗੜ੍ਹ ਇਲਾਕੇ ਤੋਂ ਵੀ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਸ਼ਾਮਿਲ ਸੀ, ਜਿਨ੍ਹਾਂ ਵਿਧਾਇਕ ਗੱਜਣਮਾਜਰਾ ਨਾਲ ਦਰਬਾਰ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੁੰਦਿਆਂ ਸ਼ੁਕਰਾਨਾ ਕੀਤਾ ਅਤੇ ਅਗਲੀ ਪ੍ਰਾਪਤੀ ਲਈ ਅਰਦਾਸ ਵੀ ਕੀਤੀ। ਇਸ ਮੌਕੇ ਅਹਿਮਦਗੜ੍ਹ ਤੋਂ ਵਿਸ਼ੇਸ਼ ਜਥਾ ਮਾਰਕੀਟ ਕਮੇਟੀ ਦੇ ਚੇਅਰਮੈਨ ਰਵਿੰਦਰ ਸਿੰਘ ਧਾਲੀਵਾਲ ਦਹਿਲੀਜ਼, ਨਗਰ ਕੌਂਸਲ ਅਹਿਮਦਗੜ੍ਹ ਦੇ ਪ੍ਰਧਾਨ ਕਮਲਜੀਤ ਸਿੰਘ ਉੱਭੀ, ਨਗਰ ਕੌਂਸਲ ਅਮਰਗੜ੍ਹ ਦੇ ਪ੍ਰਧਾਨ ਦੀਪਕ ਕੌੜਾ, ਟਰੱਕ ਯੂਨੀਅਨ ਅਹਿਮਦਗੜ੍ਹ ਦੇ ਪ੍ਰਧਾਨ ਮਨਿੰਦਰਪਾਲ ਸਿੰਘ, ਨਗਰ ਕੌਂਸਲ ਦੇ ਮੀਤ ਪ੍ਰਧਾਨ ਵਿਜੇ ਕਾਕੜੀਆ, ਸਾਬਕਾ ਪ੍ਰਧਾਨ ਸ਼ਰਾਜ ਮੁਹੰਮਦ, ਕੌਂਸਲਰ ਬਿੱਲੂ ਮਾਜਰੀ, ਕੌਂਸਲਰ ਸੰਜੇ ਸੂਦ, ਕੌਂਸਲਰ ਸ਼ੰਕਰ ਪਾਠਕ ਤੋਂ ਇਲਾਵਾ ਸੀਨੀਅਰ ਆਗੂ ਰਵਿੰਦਰ ਡੇਹਲੋਂ, ਪਾਲੀ ਛੰਨਾ, ਨਛੱਤਰ ਸਿੰਘ ਸਾਬਕਾ ਸਰਪੰਚ ਦਹਿਲੀਜ਼ ਖ਼ੁਰਦ, ਸਰਪੰਚ ਜਗਜੀਤ ਸਿੰਘ ਮਹੇਰਨਾ ਖ਼ੁਰਦ, ਪਿੰਦਰ ਮਹੇਰਨਾ, ਸਰਪੰਚ ਸੌਦਾਗਰ ਅਲੀ ਰਸੂਲਪੁਰ ਤੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮਨੋਜ ਪੰਡਿਤ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਵਿਧਾਇਕ ਅਰੋੜਾ ਦੇ ਨਾਨਕੇ ਘਰ ਪਿੰਡ ਲਿਬੜਾ ’ਚ ਵੀ ਈ. ਡੀ. ਦਾ ਛਾਪਾ ਅਗਲੀ ਖ਼ਬਰ ਦਿਲਾਵਰ ਸਿੰਘ ਲਹਿਰਾ ਦੀ ਅਗਵਾਈ ਹੇਠ ਸੰਗਰੂਰ ਰੈਲੀ ਲਈ ਕਾਂਗਰਸ ਵਰਕਰ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।