ਈਸੜੂ, 31 ਅਗਸਤ (ਬਲਵਿੰਦਰ ਸਿੰਘ)-ਭਾਰਤ ਦੀ ਨਾਮੀ ਦੋ ਪਹੀਆ ਵਾਹਨ ਕੰਪਨੀ ਹੌਂਡਾ ਰਾਹੀਂ ਪੰਜਾਬ ਭਰ ਵਿਚ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੇ ਚੀਮਾ ਹੌਂਡਾ ਈਸੜੂ ਵਿਖੇ ਹੌਂਡਾ ਕੰਪਨੀ ਵੱਲੋਂ ਮਾਰਕੀਟ ਵਿਚ ਉਤਾਰੇ ਸ਼ਾਇਨ 100 ਡੀ ਐਕਸ ਦੀ ਘੁੰਡ ਚੁਕਾਈ ਕੀਤੀ ਗਈ | ਨਵੇਂ ਮੋਟਰਸਾਈਕਲ ਦੀ ਘੁੰਡ ਚੁਕਾਈ ਕਰਨ ਤੋਂ ਬਾਅਦ ਗ੍ਰਾਹਕ ਨੂੰ ਮੁਬਾਰਕਬਾਦ ਦੇ ਕੇ ਚਾਬੀਆਂ ਸੌਂਪ ਕੇ ਰਵਾਨਾ ਕੀਤਾ | ਏਜੰਸੀ ਦੇ ਸੇਲਜ਼ ਮੈਨੇਜਰ ਬਲਰਾਜ ਸਿੰਘ ਨੇ ਨਵੇਂ ਮੋਟਰਸਾਈਕਲ ਸ਼ਾਈਨ 100 ਡੀ ਐਕਸ ਦੀਆਂ ਖ਼ੂਬੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਭਰੋਸਾ ਦਿਵਾਉਂਦਿਆਂ ਏਜੰਸੀ ਵੱਲੋਂ ਬਿਹਤਰੀਨ ਸਰਵਿਸ ਦੀ ਵਚਨਬੱਧਤਾ ਪ੍ਰਗਟਾਈ | ਇਸ ਮੌਕੇ 'ਤੇ ਇਲਾਕੇ ਦੇ ਪਤਵੰਤਿਆਂ ਨੇ ਵੱਡੀ ਗਿਣਤੀ ਵਿਚ ਪਹੁੰਚ ਕੇ ਮੋਟਰਸਾਈਕਲ ਨੂੰ ਚਲਾ ਕੇ ਵੇਖਿਆ ਅਤੇ ਬੇਹੱਦ ਪਸੰਦ ਕੀਤਾ | ਇਸ ਮੌਕੇ 'ਤੇ ਸਰਵਿਸ ਮੈਨੇਜਰ ਅਵਨੀਤ ਟੰਡਨ, ਏਜੰਸੀ ਦੇ ਮੈਨੇਜਿੰਗ ਡਾਇਰੈਕਟਰ ਹਰਵਿੰਦਰ ਸਿੰਘ ਚੀਮਾ, ਚਰਨਜੋਤ ਸਿੰਘ ਚੀਮਾ ਤੋਂ ਇਲਾਵਾ ਬਾਬਾ ਪ੍ਰਗਟ ਸਿੰਘ, ਪਰਮਿੰਦਰ ਸਿੰਘ, ਸੁਖਵੀਰ ਸਿੰਘ, ਬਚਿੱਤਰ ਸਿੰਘ, ਪ੍ਰੇਮ ਭਗਤ ਸਿੰਘ, ਹਰਿੰਦਰ ਪਾਲ ਸਿੰਘ ਭੱਟੀ, ਮਾਸਟਰ ਸੁਖਵਿੰਦਰ ਸਿੰਘ ਸੇਲਜ਼ਮੈਨ, ਕੁਲਜਿੰਦਰ ਸਿੰਘ, ਜੋਗਿੰਦਰ ਸਿੰਘ, ਪ੍ਰੀਤ ਮਲਹਾਂਸ, ਹਰਜੀਤ ਸਿੰਘ, ਜਸਪਾਲ ਸਿੰਘ, ਜੀਤ ਸਿੰਘ ਚੌਕੀਦਾਰ ਆਦਿ ਹਾਜ਼ਰ ਸਨ |