ਮਲੌਦ, 31 ਅਗਸਤ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਕੁਦਰਤ ਦੀ ਕਰੋਪੀ ਨਾਲ ਹੜਾਂ ਦੀ ਲਪੇਟ ਨੇ ਜਿੱਥੇ ਬੇਤਹਾਸ਼ਾ ਜਾਨੀ ਤੇ ਮਾਲੀ ਨੁਕਸਾਨ ਕਰ ਦਿੱਤਾ ਹੈ | ਉੱਥੇ ਹੀ ਹੜ ਪ੍ਰਭਾਵਿਤ ਖੇਤਰਾਂ ਵਿਚ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਵਿਚ ਖਾਣ ਪੀਣ ਦੀਆਂ ਵਸਤਾਂ ਤੇ ਪਸ਼ੂਆਂ ਲਈ ਹਾਰੇ-ਚਾਰੇ ਦੀ ਘਾਟ ਸਦਕਾ ਅਨੇਕਾਂ ਮੁਸ਼ਕਲਾਂ ਵਿਚੋਂ ਗੁਜ਼ਰ ਕੇ ਉੱਥੋਂ ਦੇ ਸਥਾਨਿਕ ਲੋਕ ਜੂਝ-ਜੂਝ ਕੇ ਜੀਵਨ ਬਤੀਤ ਕਰ ਰਹੇ ਹਨ | ਪਰ ਪੰਜਾਬੀਅਤ ਤੇ ਇਨਸਾਨੀਅਤ ਦੇ ਸੁਮੇਲ ਨੇ ਪੰਜਾਬੀ ਜ਼ਿੰਦਾਬਾਦ ਅਖਵਾਉਣ ਤੋਂ ਆਪਣੇ ਕਦਮ ਪਿੱਛੇ ਨਹੀਂ ਖਿੱਚੇ | ਸਗੋਂ ਪੀੜਤਾਂ ਦੀ ਮਦਦ ਲਈ ਨੌਜਵਾਨਾਂ ਨੇ ਹਰ ਲੋੜਵੰਦ ਵਸਤਾਂ ਨਾਲ ਰਵਾਨਗੀ ਕਰਕੇ ਬਾਂਹ ਫੜਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਹੈ | ਇਸੇ ਲੜੀ ਤਹਿਤ ਪਿੰਡ ਨਿਜ਼ਾਮਪੁਰ ਵਿਖੇ ਨੌਜਵਾਨਾਂ ਨੇ ਘਰ-ਘਰ ਪਹੁੰਚ ਕਰਕੇ ਹੜ ਪੀੜਤਾਂ ਦੀ ਮੱਦਦ ਲਈ ਰਾਸ਼ੀ ਇਕੱਤਰ ਕਰਕੇ ਪਸ਼ੂਆਂ ਲਈ ਅਚਾਰ ਭੇਜਣ ਦਾ ਉਪਰਾਲਾ ਕੀਤਾ | ਸਰਪੰਚ ਲਖਵੀਰ ਸਿੰਘ, ਸਾਬਕਾ ਪੰਚ ਰੁਪਿੰਦਰ ਸਿੰਘ, ਨਾਜ਼ਰ ਸਿੰਘ ਫ਼ੌਜੀ ਤੇ ਅੰਮਿ੍ਤ ਸਿੰਘ ਨੇ ਕਿਹਾ ਕਿ ਸਾਨੂੰ ਸਭ ਨੂੰ ਆਪਣਾ ਫ਼ਰਜ਼ ਸਮਝ ਕੇ ਬੇ-ਘਰ ਹੋਏ ਲੋਕਾਂ ਦੀ ਮਦਦ ਕਰਨਾ ਪੁੰਨ ਦਾ ਵੱਡਾ ਕਾਰਜ ਹੈ | ਉਨ੍ਹਾਂ ਕਿਹਾ ਕਿ ਹਰ ਪਿੰਡ ਵਿਚੋਂ ਨੌਜਵਾਨਾਂ ਨੂੰ ਇਹੋ-ਜਿਹੇ ਉਪਰਾਲੇ ਕਰਕੇ ਪਹਿਲ ਕਦਮੀ ਕਰਨੀ ਚਾਹੀਦੀ ਹੈ ਤਾਂ ਜੋ ਕੋਈ ਵੀ ਪਰਿਵਾਰ ਭੁੱਖਮਰੀ ਦਾ ਸਾਹਮਣਾ ਨਾ ਕਰ ਸਕੇ | ਇਸ ਮੌਕੇ ਸਰਪੰਚ ਲਖਵੀਰ ਸਿੰਘ, ਪੰਚ ਬਲਵਿੰਦਰ ਸਿੰਘ, ਪੰਚ ਗੁਰਪਿੰਦਰ ਸਿੰਘ ਬੱਬੂ, ਪੰਚ ਸੁਖਵੰਤ ਸਿੰਘ, ਨੰਬਰਦਾਰ ਜਗਰੂਪ ਸਿੰਘ, ਸਾਬਕਾ ਪੰਚ ਰੁਪਿੰਦਰ ਸਿੰਘ, ਨਾਜ਼ਰ ਸਿੰਘ ਫ਼ੌਜੀ, ਲਖਵੀਰ ਸਿੰਘ ਰਾਜੂ, ਗੁਰਮੁੱਖ ਸਿੰਘ, ਜਗਮਿੰਦਰ ਸਿੰਘ, ਪ੍ਰਗਟ ਸਿੰਘ ਕਾਕਾ, ਪਵਨਦੀਪ ਸਿੰਘ, ਸ਼ਮਸੇਰ ਸਿੰਘ, ਤੇਜਿੰਦਰ ਸਿੰਘ, ਕੁਲਵਿੰਦਰ ਸਿੰਘ, ਅੰਮਿ੍ਤ ਸਿੰਘ, ਮਨਵੀਰ ਸਿੰਘ, ਗੁਰਪ੍ਰੀਤ ਸਿੰਘ ਗੁਰੀ, ਦੀਪੂ, ਗੱਗੀ ਆਦਿ ਹਾਜ਼ਰ ਸਨ |