ਖੰਨਾ, 31 ਅਗਸਤ (ਹਰਜਿੰਦਰ ਸਿੰਘ ਲਾਲ)-3 ਚੋਰੀ ਦੀਆਂ ਸਕੂਟਰੀਆਂ ਸਮੇਤ ਇਕ ਕਥਿਤ ਚੋਰ ਨੂੰ ਕਾਬੂ ਕੀਤਾ ਗਿਆ ਹੈ | ਐਸ. ਐਚ. ਓ. ਸਿਟੀ 2 ਤਰਵਿੰਦਰ ਬੇਦੀ ਨੇ ਦੱਸਿਆ ਕਿ ਸਤਵਿੰਦਰ ਕੌਰ ਵਾਸੀ ਬਸੰਤ ਨਗਰ ਖੰਨਾ ਨੇ ਦਰਖਾਸਤ ਦਿੱਤੀ ਸੀ ਕਿ ਜੀ. ਟੀ. ਬੀ. ਮਾਰਕੀਟ ਵਿਚੋਂ ਉਸ ਦੀ ਸਕੂਟਰੀ ਚੋਰੀ ਹੋ ਗਈ ਹੈ | ਜਿਸ ਦੇ ਸਬੰਧ ਵਿਚ ਕੈਮਰੇ ਦੀ ਸੀ. ਸੀ. ਟੀ. ਵੀ ਦੀ ਜਾਂਚ ਕੀਤੀ ਗਈ | ਫ਼ੁਟੇਜ ਦੇਖਣ ਤੋਂ ਬਾਅਦ ਕਥਿਤ ਦੋਸ਼ੀ ਗੁਰਜੀਤ ਸਿੰਘ ਵਾਸੀ ਖੰਨਾ ਜਿਸ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਤਫ਼ਤੀਸ਼ ਅਮਲ ਵਿਚ ਲਿਆਂਦੀ ਗਈ ਹੈ ਅਤੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |