ਕਾਂਗਰਸੀ ਆਬਜ਼ਰਵਰ ਲੱਖਾ ਰੌਣੀ ਦੀ ਅਗਵਾਈ ਵਿਚ ਮੀਟਿੰਗ ਖੰਨਾ, ਸਮਰਾਲਾ ਜਿੱਤਣ ਦਾ ਦਾਅਵਾ
ਅਜੀਤ ਡੈਸਕ
21-07-2025
• ਖੰਨਾ, ਸਮਰਾਲਾ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਜਿੱਤ ਯਕੀਨੀ- ਲੱਖਾ ਰੌਣੀ-ਉਨ੍ਹਾਂ ਦਾਅਵਾ ਕੀਤਾ ਕਿ ਇਸ ਵਾਰ ਚੋਣ ਵਿਚ ਖੰਨਾ ਅਤੇ ਸਮਰਾਲਾ ਵਿਚ ਕਾਂਗਰਸ ਦੀ ਜਿੱਤ ਯਕੀਨੀ ਬਣਾਈ ਜਾਵੇਗੀ | ਸਾਡੇ ਬੂਥ ਇੰਚਾਰਜ ਇਸ ਤਰ੍ਹਾਂ ਟਰੇਂਡ ਕੀਤੇ ਜਾਣਗੇ ਕਿ ਕਿਸੇ ਵੀ ਬੂਥ 'ਤੇ ਨਾ ਤਾਂ ਧੱਕਾ ਹੋਣ ਦੇਵਾਂਗੇ ਅਤੇ ਨਾ ਹੀ ਹੇਰਾਫੇਰੀ ਹੋਣ ਦੇਵਾਂਗੇ | ਲੱਖਾ ਰੌਣੀ ਨੇ ਕਿਹਾ ਕਿ ਅਸੀਂ ਵੀ ਹੁਣ ਚੋਣਾਂ ਵਿਚ ਮਾਇਕਰੋ ਮੈਨੇਜਮੈਂਟ ਕਰਨ ਵੱਲ ਧਿਆਨ ਦਿੱਤਾ ਹੈ ਅਤੇ ਇਹ ਅਸੀਂ ਦੂਜੀਆਂ ਪਾਰਟੀਆਂ ਨਾਲੋਂ ਬਿਹਤਰ ਕਰਾਂਗੇ | ਲੱਖਾ ਰੌਣੀ ਨੇ ਕਿਹਾ ਕਿ ਮੈਂ ਦੋਵਾਂ ਹਲਕਿਆਂ ਦੀ ਸਾਰੀ ਰਿਪੋਰਟ ਪੰਜਾਬ ਕਾਂਗਰਸ ਦੇ ਇੰਚਾਰਜ ਅਤੇ ਸਾਬਕ ਮੁੱਖ ਮੰਤਰੀ ਭੁਪੇਸ਼ ਬਘੇਲ ਨੂੰ ਵੀ ਦੇਵਾਂਗਾ |