ਮਾਛੀਵਾੜਾ ਸਾਹਿਬ, 20 ਜੁਲਾਈ (ਮਨੋਜ ਕੁਮਾਰ)-ਜਿਸ ਜ਼ੋਰ ਸ਼ੋਰ ਨਾਲ ਤੇ ਉਮੀਦਾਂ ਵਿਚ ਪੰਜਾਬ ਦੇ ਵੋਟਰਾਂ ਨੇ ਆਪ ਨੂੰ ਕਰੀਬ ਸਾਢੇ ਤਿੰਨ ਪਹਿਲਾਂ ਫ਼ਤਵਾ ਦਿੱਤਾ | ਅੱਜ ਉਹ ਸਰਕਾਰ ਲੋਕ ਹਿਤਾਂ ਨੂੰ ਘੱਟ ਤੇ ਡਰਾਮੇਬਾਜ਼ੀ ਦੀ ਸਟੇਜ ਜ਼ਿਆਦਾ ਬਣ ਕੇ ਰਹਿ ਗਈ ਹੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਸਮਰਾਲਾ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਕੀਤਾ¢ ਉਨ੍ਹਾਂ ਕਿਹਾ ਕਿ ਹੁਣ ਤੱਕ ਦਾ ਇਤਿਹਾਸ ਗਵਾਹ ਹੈ ਕਿ ਕਈ ਵੱਡੇ ਵੱਡੇ ਫ਼ੈਸਲਿਆਂ 'ਤੇ ਸਰਕਾਰ ਨੇ ਲੋਕਾਂ ਦੀ ਨਾਰਾਜ਼ਗੀ ਤੋਂ ਬਾਦ ਯੂ-ਟਰਨ ਲਿਆ ਅਤੇ ਅਫ਼ਸੋਸ ਜ਼ਾਹਿਰ ਕੀਤਾ¢ ਸੂਬੇ ਦੀ ਰਾਜਨੀਤੀ ਵਿਚ ਸ਼ਾਇਦ ਇਹ ਪਹਿਲੀ ਵਾਰ ਹੈ ਕਿ ਇਸ ਰਾਜਨੀਤਕ ਦਲ ਦੇ ਆਪਣੇ ਹੀ ਵਿਧਾਇਕ ਪਾਰਟੀ ਦੀ ਕਾਰਜਸ਼ੈਲੀ ਤੋਂ ਦੁਖੀ ਹੋ ਕੇ ਕਿਨਾਰਾ ਕਰ ਰਹੇ ਹਨ¢ ਪਾਰਟੀ ਨੂੰ ਸੱਚ ਦਾ ਚਿਹਰਾ ਦਿਖਾਉਣ ਵਾਲੇ ਕੁੰਵਰ ਵਿਜੇ ਪ੍ਰਤਾਪ ਵਰਗੇ ਚਿਹਰੇ ਨੂੰ ਰਾਜਨੀਤਕ ਤੌਰ 'ਤੇ ਪਿਛਾੜਿਆ ਤਾਂ ਜਾਂ ਸਕਦਾ ਹੈ | ਪਰ ਸੱਚ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ¢ ਉਨ੍ਹਾਂ ਇਸ ਗੱਲ ਦਾ ਦਾਅਵਾ ਕਰਦਿਆਂ ਕਿਹਾ ਕਿ 2027 ਵਿਚ ਸੂਬੇ ਦੇ ਵੋਟਰ ਇਸ ਡਰਾਮੇਬਾਜ਼ੀ ਸਰਕਾਰ ਨੂੰ ਭਜਾ ਕੇ ਕਾਂਗਰਸ ਦੇ ਹੱਕ ਵਿਚ ਹਨੇਰੀ ਲਿਆਉਣਗੇ |