ਸਮਰਾਲਾ, 20 ਜੁਲਾਈ (ਗੋਪਾਲ ਸੋਫਤ)-ਪਿਛਲੇ ਮਹੀਨੇ ਆਏ ਭਾਰੀ ਮੀਹਾਂ ਕਾਰਨ ਇਸ ਹਲਕੇ ਦੇ ਪਿੰਡ ਮਾਨੂੰਪੁਰ ਵਿਖੇ ਜਿਹੜੇ ਇੱਕ ਗਰੀਬ ਪਰਿਵਾਰ ਦਾ ਕੱਚਾ ਘਰ ਢਹਿ ਗਿਆ ਸੀ, ਦੀ ਨਵੇਂ ਉਸਾਰੀ ਕਰਨ ਲਈ ਲਈ ਆਮ ਆਦਮੀ ਪਾਰਟੀ ਦੇ ਹਲਕਾ ਸੰਗਠਨ ਇੰਚਾਰਜ ਤੇਜਿੰਦਰ ਸਿੰਘ ਮਿੰਟੂ ਗਰੇਵਾਲ ਸਮੇਤ ਪ੍ਰਵਾਸੀ ਭਾਰਤੀ ਵੀ ਪਰਿਵਾਰ ਦੀ ਆਰਥਿਕ ਸਹਾਇਤਾ ਲਈ ਅੱਗੇ ਆਏ ਹਨ¢ ਪਿਛਲੇ ਮਹੀਨੇ ਦੀ 29 ਤਰੀਕ ਨੂੰ ਇਸ ਪਿੰਡ ਦੇ ਲਖਬੀਰ ਸਿੰਘ ਦੇ ਘਰ ਦੀ ਛੱਤ ਭਾਰੀ ਮੀਹਾਂ ਕਾਰਨ ਗਿਰ ਗਈ ਸੀ ਅਤੇ ਤਿੰਨ ਮਾਸੂਮ ਬੱਚਿਆਂ ਨਾਲ ਸੁੱਤੀ ਹੋਈ ਉਨ੍ਹਾਂ ਦੀ ਮਾਂ ਦੀ ਛੱਤ ਦੇ ਮਲਵੇ ਹੇਠ ਦੱਬ ਜਾਣ ਕਾਰਨ ਮੌਤ ਹੋ ਗਈ ਸੀ¢ ਇਸ ਪਰਿਵਾਰ ਦੇ ਕੱਚੇ ਘਰ 'ਤੇ ਪੱਕੀ ਛੱਤ ਪਾਉਣ ਲਈ ਆਪਣੇ ਸਾਥੀਆਂ ਸਮੇਤ ਆਰਥਿਕ ਮਦਦ ਕਰਨ ਲਈ ਪਹੁੰਚੇ ਆਮ ਆਦਮੀ ਪਾਰਟੀ ਦੇ ਹਲਕਾ ਸੰਗਠਨ ਇੰਚਾਰਜ ਤੇਜਿੰਦਰ ਸਿੰਘ ਮਿੰਟੂ ਗਰੇਵਾਲ ਅਤੇ ਪਾਰਟੀ ਦੇ ਲੀਗਲ ਸੈੱਲ ਤੇ ਜਨ. ਸਕੱਤਰ ਐਡਵੋਕੇਟ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਸਾਥੀ ਆਪਣੇ ਕੋਲੋਂ ਪਰਿਵਾਰ ਦੀ 31 ਹਜਾਰ ਰੁਪਏ ਦੀ ਆਰਥਿਕ ਮਦਦ ਕਰਨ ਲਈ ਆਏ ਹਨ¢ ਉਨ੍ਹਾਂ ਕਿਹਾ ਕਿ ਇਸ ਪਰਿਵਾਰ ਦੀ ਹੋਰ ਵੀ ਆਰਥਿਕ ਮਦਦ ਕੀਤੀ ਜਾਵੇਗੀ ਅਤੇ ਸਰਕਾਰ ਜਾਂ ਪ੍ਰਸ਼ਾਸਨ ਕੋਲੋਂ ਵੀ ਇਸ ਪਰਿਵਾਰ ਨੂੰ ਪੱਕਾ ਘਰ ਬਣਾਉਣ ਲਈ ਆਰਥਿਕ ਸਹਾਇਤਾ ਦਿਵਾਉਣ ਦੇ ਯਤਨ ਕੀਤੇ ਜਾਣਗੇ¢ ਲਖਬੀਰ ਸਿੰਘ ਨੇ ਦੱਸਿਆ ਕਿ ਅੱਜ ਆਮ ਆਦਮੀ ਪਾਰਟੀ ਦੇ ਮਿੰਟੂ ਗਰੇਵਾਲ ਸਮੇਤ ਕੁੱਝ ਪ੍ਰਵਾਸੀ ਭਾਰਤੀਆਂ ਨੇ ਵੀ ਆਰਥਿਕ ਸਹਾਇਤਾ ਭੇਜੀ ਹੈ¢