09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਇੰਡੀਅਨ ਓਵਰਸੀਜ਼ ਕਾਂਗਰਸ ਯੂ. ਐੱਸ. ਏ. ਵਲੋਂ ਮੈਰਾਥਨ ਦੌੜਾਕ ਫੌਜਾ ਸਿੰਘ ਨੂੰ ਸ਼ਰਧਾਂਜਲੀ ਸਿੱਖੀ ਤੇ ਮਨੁੱਖੀ ਧੀਰਜ ਦੇ ਇਕ ਗਲੋਬਲ ਆਈਕਾਨ ਵਜੋਂ ਜਾਣੇ ਜਾਂਦੇ ਸਨ ਫੌਜਾ ਸਿੰਘ -ਗਿਲਜ਼ੀਆ

ਅਜੀਤ ਡੈਸਕ 20-07-2025
ਖੰਨਾ, 19 ਜੁਲਾਈ (ਹਰਜਿੰਦਰ ਸਿੰਘ ਲਾਲ)-ਦੁਨੀਆਂ ਫ਼ੌਜਾ ਸਿੰਘ ਨੂੰ ਅਲਵਿਦਾ ਕਹਿ ਰਹੀ ਹੈ, ਉਹ ਮਹਾਨ ਸਿੱਖ ਮੈਰਾਥਨ ਦੌੜਾਕ ਵਿਸ਼ਵ ਵਿਚ ਧੀਰਜ, ਸ਼ਾਂਤੀ ਅਤੇ ਦਿ੍ੜਤਾ ਦਾ ਪ੍ਰਤੀਕ ਬਣ ਗਿਆ ਸੀ¢ ਉਹ ਆਪਣੇ ਪਿੱਛੇ ਇੱਕ ਵਿਰਾਸਤ ਛੱਡ ਗਏ ਜੋ ਖੇਡਾਂ ਤੋਂ ਵੀ ਬਹੁਤ ਅੱਗੇ ਹੈ- | ਇਹ ਗੱਲ ਇੰਡੀਅਨ ਓਵਰਸੀਜ਼ ਕਾਂਗਰਸ ਯੂ. ਐੱਸ. ਏ. ਦੇ ਪ੍ਰਧਾਨ ਮਹਿੰਦਰ ਸਿੰਘ ਗਿਲਜ਼ੀਆ ਨੇ ਕਹੀ | ਗਿਲਜ਼ੀਆ ਨੇ ਕਿਹਾ ਕਿ ਫ਼ੌਜਾ ਸਿੰਘ ਜੀ ਦੇ ਅਕਾਲ ਚਲਾਣੇ ਨਾਲ ਸਿੱਖ ਭਾਈਚਾਰੇ, ਪੰਜਾਬੀਆਂ ਅਤੇ ਭਾਰਤੀਆਂ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਹੈ | 'ਫੌਜਾ ਸਿੰਘ ਸਿਰਫ਼ ਇੱਕ ਐਥਲੀਟ ਨਹੀਂ ਸਨ-ਉਹ ਇੱਕ ਲਹਿਰ ਸਨ¢ ਉਨ੍ਹਾਂ ਦਾ ਸਮਰਪਣ, ਅਨੁਸ਼ਾਸਨ ਅਤੇ ਨਿਮਰਤਾ ਹਮੇਸ਼ਾ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਮਾਰਗ ਦਰਸ਼ਕ ਚਾਨਣ ਮੁਨਾਰਾ ਬਣੇ ਰਹਿਣਗੇ | ਇਸ ਮੌਕੇ ਆਈ. ਓ. ਸੀ. ਯੂ.ਐੱਸ.ਏ. ਦੇ ਕਾਰਜਕਾਰੀ ਪ੍ਰਧਾਨ ਸਾਬ੍ਹ ਭੁੱਲਰ ਨੇ ਕਿਹਾ, 'ਸਾਨੂੰ ਫ਼ੌਜਾ ਸਿੰਘ ਦੇ ਦੇਹਾਂਤ 'ਤੇ ਬਹੁਤ ਦੁੱਖ ਹੈ | ਇਸ ਮੌਕੇ ਗੁਰਦੇਵ ਸਿੰਘ ਹੇਅਰ ਪ੍ਰਧਾਨ ਆਈ. ਓ. ਸੀ. ਦੱਖਣੀ ਪੱਛਮੀ, ਗੁਰਮੀਤ ਸਿੰਘ ਗਿੱਲ ਪ੍ਰਧਾਨ ਪੰਜਾਬ ਚੈਪਟਰ, ਬਲਦੇਵ ਸਿੰਘ ਰੰਧਾਵਾ ਕੌਮੀ ਮੀਤ ਪ੍ਰਧਾਨ ਆਈ.ਓ.ਸੀ. ਯੂ. ਐਸ. ਏ., ਅਮਰ ਸਿੰਘ ਗੁਲਸ਼ਨ ਪ੍ਰਧਾਨ ਹਰਿਆਣਾ ਚੈਪਟਰ, ਜਸਵਿੰਦਰ ਸਿੰਘ ਕੰਗ ਸਕੱਤਰ ਜਨਰਲ ਪੰਜਾਬ ਚੈਪਟਰ, ਗੁਰਿੰਦਰਪਾਲ ਸਿੰਘ ਸ਼ੇਖ਼ ਜਨਰਲ ਸਕੱਤਰ ਆਈ.ਓ.ਸੀ. ਯੂ.ਐੱਸ.ਏ., ਗੁਰਪ੍ਰੀਤ ਸਿੰਘ ਚੇਅਰਮੈਨ ਹਰਿਆਣਾ ਚੈਪਟਰ, ਫੁੰਮਣ ਸਿੰਘ ਇਬਰਾਹਿਮਪੁਰ, ਚੇਅਰਮੈਨ ਪੰਜਾਬ ਚੈਪਟਰ, ਕਮਲ ਧਾਲੀਵਾਲ ਇੰਡੀਅਨ ਓਵਰਸੀਜ਼ ਕਾਂਗਰਸ ਯੂ. ਕੇ., ਗੁਰਮੀਤ ਸਿੰਘ ਬੁੱਟਰ ਮੀਤ ਪ੍ਰਧਾਨ ਪੰਜਾਬ ਚੈਪਟਰ, ਜ਼ਬਰ ਸਿੰਘ ਗਰੇਵਾਲ, ਮੇਜਰ ਸਿੰਘ ਢਿੱਲੋਂ, ਨਿਰਮਲ ਸਿੰਘ ਗਰੇਵਾਲ, ਪਰਮਿੰਦਰ ਸਿੰਘ ਦਿਓਲ, ਕਸ਼ਮੀਰਾ ਸਿੰਘ, ਨਿਰਮਲ ਸਿੰਘ ਨਿੰਮ੍ਹਾ, ਵਿੱਕੀ ਗਿੱਲ ਪ੍ਰਧਾਨ ਯੂਥ ਵਿੰਗ ਪੰਜਾਬ ਚੈਪਟਰ, ਸੀਨੀਅਰ ਆਗੂ ਲਖਵਿੰਦਰ ਸਿੰਘ ਪੱਪੀ, ਅਮਰੀਕ ਸਿੰਘ ਪਿਹੋਵਾ, ਹਰਜੀਤ ਸਿੰਘ ਸਿੱਧੂ, ਮਨਦੀਪ ਸਿੰਘ, ਪ੍ਰਧਾਨ, ਆਈ.ਓ.ਸੀ. ਨਿਊਯਾਰਕ, ਵਿਪਨ ਕੁਮਾਰ ਵਾਈਸ ਪ੍ਰੈਜ਼ੀਡੈਂਟ ਆਈ. ਓ. ਸੀ. ਨਿਊਯਾਰਕ, ਅਸ਼ੋਕ ਕੁਮਾਰ ਸੀਨੀਅਰ ਕਾਂਗਰਸੀ ਆਗੂ ਨਿਊਯਾਰਕ ਜਸਵਿੰਦਰ ਸਿੰਘ ਖੱਖ ਅਤੇ ਹੋਰਨਾਂ ਨੇ ਵੀ ਫ਼ੌਜਾ ਸਿੰਘ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ¢
ਪਿਛਲੀ ਖ਼ਬਰ ਪ੍ਰੋਗਰੈਸਿਵ ਫਰੰਟ ਪੰਜਾਬ ਵਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੰਘਰਸ਼ ਦੀ ਹਮਾਇਤ ਦਾ ਐਲਾਨ ਅਗਲੀ ਖ਼ਬਰ ਗੁਰਦੁਆਰਾ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਵਿਖੇ ਸ੍ਰੀ ਗੁਰੂ ਹਰਿਕਿ੍ਸ਼ਨ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।