ਖੰਨਾ, 19 ਜੁਲਾਈ (ਹਰਜਿੰਦਰ ਸਿੰਘ ਲਾਲ)-ਸੰਤ ਨਾਮਦੇਵ ਸਭਾ ਖੰਨਾ ਵੱਲੋਂ ਗੁਰਦੁਆਰਾ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਲਲਹੇੜੀ ਰੋਡ ਖੰਨਾ ਵਿਖੇ ਅੱਠਵੇਂ ਗੁਰੂ ਨਾਨਕ ਬਾਲਾ ਪ੍ਰੀਤਮ ਸਾਹਿਬ ਸ਼੍ਰੀ ਗੁਰੂ ਹਰਿ ਕਿ੍ਸ਼ਨ ਜੀ ਦਾ ਪ੍ਰਕਾਸ਼ ਦਿਹਾੜਾ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਗਿਆ | ਜਿਸ ਵਿਚ ਅੰਮਿ੍ਤ ਵੇਲੇ ਨਿੱਤਨੇਮ ਦੀਆਂ ਬਾਣੀਆਂ ਅਤੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਸੰਗਤੀ ਰੂਪ ਵਿਚ ਪਾਠਾਂ ਦੇ ਭੋਗ ਉਪਰੰਤ ਹਜ਼ੂਰੀ ਰਾਗੀ ਭਾਈ ਪਰਮਜੀਤ ਸਿੰਘ ਜੀ ਰਹਿਮਤ ਦੇ ਜਥੇ ਵੱਲੋਂ ਗੁਰਬਾਣੀ ਦੇ ਮਨੋਹਰ ਕੀਰਤਨ ਅਤੇ ਸ਼੍ਰੀ ਗੁਰੂ ਹਰਿ ਕਿ੍ਸ਼ਨ ਜੀ ਦੀ ਜੀਵਨੀ ਦੀ ਕਥਾ ਵਿਖਿਆਨ ਨਾਲ ਸੰਗਤਾਂ ਨਾਲ ਗੁਰਮਤਿ ਵਿਚਾਰ ਸਾਂਝੇ ਕੀਤੇ ਗਏ | ਪ੍ਰਧਾਨ ਕਰਮਜੀਤ ਸਿੰਘ ਵਲੋਂ ਹਾਜ਼ਰ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ | ਮੁੱਖ ਗ੍ਰੰਥੀ ਭਾਈ ਗੁਰਸ਼ਰਨ ਸਿੰਘ ਵਲੋਂ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਗੁਰੂ ਦੇ ਲੰਗਰ ਖੀਰ ਪੂੜੇ ਅਤੁੱਟ ਵਰਤਾਏ ਗਏ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਤ ਨਾਮਦੇਵ ਸਭਾ ਰਜਿ ਖੰਨਾ ਦੇ ਪ੍ਰਧਾਨ ਕਰਮਜੀਤ ਸਿੰਘ, ਮੀਤ ਪ੍ਰਧਾਨ ਅਮਰਜੀਤ ਸਿੰਘ ਅÏਲਖ ਤੇ ਦਵਿੰਦਰ ਸਿੰਘ ਮੋਹਲ, ਜਨਰਲ ਸਕੱਤਰ ਦਵਿੰਦਰ ਸਿੰਘ ਤੱਗੜ, ਸੱਕਤਰ ਜਰਨੈਲ ਸਿੰਘ ਤੱਗੜ, ਖ਼ਜ਼ਾਨਚੀ ਖੁਸ਼ਕਰਨ ਸਿੰਘ ਤੇ ਗੁਰਦਰਸ਼ਨ ਸਿੰਘ ਮੋਹਲ, ਹਰਮੀਤ ਸਿੰਘ ਕੈਂਥ, ਮਨਦੀਪ ਸਿੰਘ ਮਰਜਾਰਾ, ਰਾਜਿੰਦਰ ਸਿੰਘ, ਅਰਵਿੰਦਰ ਸਿੰਘ ਮਾਨੂੰਪੁਰ, ਧਰਮ ਸਿੰਘ, ਗੁਰਮੀਤ ਸਿੰਘ, ਬਲਬੀਰ ਸਿੰਘ ਮਾਨ, ਕੇਸਰ ਸਿੰਘ, ਅਰਵਿੰਦਰ ਸਿੰਘ ਮਰਜਾਰਾ, ਧਰਮ ਸਿੰਘ, ਅਮਿ੍ਤ ਸਿੰਘ, ਅਮਰਜੀਤ ਸਿੰਘ, ਮੈਨੇਜਰ ਭਾਗ ਸਿੰਘ, ਮਨੀ ਸਿੰਘ, ਰਾਜਿੰਦਰ ਸਿੰਘ ਤੱਗੜ, ਹਰਸ਼ ਲਵਲੀ ਆਦਿ ਹਾਜ਼ਰ ਸਨ |