08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਪਿ੍ੰਸੀਪਲ ਪ੍ਰਭਜੋਤ ਕੌਰ ਸਨਮਾਨਿਤ <br/>

ਅਜੀਤ ਡੈਸਕ 20-07-2025
ਮਾਛੀਵਾੜਾ ਸਾਹਿਬ, 19 ਜੁਲਾਈ (ਮਨੋਜ ਕੁਮਾਰ)-ਕੋਟ ਗੰਗੂ ਰਾਏ ਦੇ ਨਨਕਾਣਾ ਸਾਹਿਬ ਸਕੂਲ ਵਿਚ ਤਾਇਨਾਤ ਪਿ੍ੰਸੀਪਲ ਨੂੰ ਐਜੂਕੇਸ਼ਨ ਐਕਸੀਲੈਂਸ ਇਨਕਲੇਵ ਚੰਡੀਗੜ੍ਹ ਵਲੋਂ ਪਾਰਕ ਪਲਾਜ਼ਾ ਚੰਡੀਗੜ੍ਹ ਜ਼ੀਰਕਪੁਰ ਵਿਖੇ ਰਾਜ ਦੇ ਵੱਖ-ਵੱਖ ਸਕੂਲਾਂ ਦੇ ਪਿ੍ੰਸੀਪਲਾਂ ਦੀ ਲੜੀ ਵਿਚ ਸਨਮਾਨਿਤ ਕਰਨ ਲਈ ਕਰਵਾਏ ਇੱਕ ਸਮਾਗਮ ਵਿਚ ਸਨਮਾਨਿਤ ਕੀਤਾ ਗਿਆ¢.ਸਮਾਗਮ ਵਿਚ ਸੂਬੇ ਦੇ ਵੱਖ-ਵੱਖ ਸਕੂਲਾਂ ਦੇ ਪਿ੍ੰਸੀਪਲਾਂ ਨੇ ਸ਼ਮੂਲੀਅਤ ਕੀਤੀ¢ ਇਸ ਸਮਾਗਮ ਵਿਚ ਸਿੱਖਿਆ ਦੇ ਖੇਤਰ ਵਿਚ ਵਧੀਆ ਕਾਰਗੁਜ਼ਾਰੀ ਅਤੇ ਕੁਸ਼ਲ ਸਕੂਲ ਪ੍ਰਬੰਧਨ ਲਈ ਨਨਕਾਣਾ ਸਾਹਿਬ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਕੋਟ ਗੰਗੂ ਰਾਏ ਦੇ ਪਿ੍ੰਸੀਪਲ ਪ੍ਰਭਜੋਤ ਕੌਰ ਨੂੰ ਰਵਿੰਦਰ ਨਾਥ ਟੈਗੋਰ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ¢ ਇਸ ਸਨਮਾਨ ਨੇ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵਿਚ ਵੱਖਰੀ ਖ਼ੁਸ਼ੀ ਦਾ ਆਗਾਜ਼ ਕੀਤਾ¢ ਸਕੂਲ ਦੇ ਐਡੀਸ਼ਨਲ ਸਕੱਤਰ ਦਰਸ਼ਨ ਸਿੰਘ ਭੱਟੀ, ਪ੍ਰਧਾਨ ਦਲਜੀਤ ਸਿੰਘ ਅਤੇ ਸਮੂਹ ਪ੍ਰਬੰਧਕੀ ਕਮੇਟੀ ਨੇ ਪਿ੍ੰਸੀਪਲ ਪ੍ਰਭਜੋਤ ਕੌਰ ਨੂੰ ਇਸ ਸਨਮਾਨ ਲਈ ਵਧਾਈ ਦਿੰਦਿਆਂ ਭਵਿੱਖ ਵਿਚ ਹੋਰ ਅੱਗੇ ਵਧਣ ਲਈ ਸ਼ੁੱਭਕਾਮਨਾਵਾਂ ਦਿੱਤੀਆਂ¢

ਪਿਛਲੀ ਖ਼ਬਰ ਗੁਰੂਦੇਵ ਮਾਸਟਰ ਬਿਹਾਰੀ ਲਾਲ ਸ਼ਰਮਾ ਦੀ ਬਰਸੀ ਮੌਕੇ 12ਵਾਂ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਪ੍ਰਵਾਸੀ ਭਾਰਤੀ ਡਾਕਟਰ ਜੋੜੇ ਵਲੋਂ ਲਗਇਆ ਹਫ਼ਤਾਵਾਰੀ ਕੈਂਪ ਦੀ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।