08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਪ੍ਰਵਾਸੀ ਭਾਰਤੀ ਡਾਕਟਰ ਜੋੜੇ ਵਲੋਂ ਲਗਇਆ ਹਫ਼ਤਾਵਾਰੀ ਕੈਂਪ ਦੀ ਸਮਾਪਤ

ਅਜੀਤ ਡੈਸਕ 20-07-2025
ਪਾਇਲ, 19 ਜੁਲਾਈ (ਰਜਿੰਦਰ ਸਿੰਘ, ਨਿਜ਼ਾਮਪੁਰ)-ਪੰਜਾਬ ਦਾ ਜੰਮਪਲ ਸੱਤ ਸਮੁੰਦਰੋਂ ਪਾਰ ਅਮਰੀਕਾ ਦੇ ਨਿਊਯਾਰਕ ਵਿਚ ਰਹਿੰਦਾ ਪ੍ਰਵਾਸੀ ਭਾਰਤੀ ਡਾਕਟਰ ਜੋੜਾ ਆਪਣੇ ਗੁਰਸਿੱਖ ਬੱਚਿਆਂ ਨੂੰ ਹਰ ਸਾਲ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨਾਲ ਜੋੜਨ ਦੀ ਭਾਵਨਾ ਨਾਲ ਖੇਡਾਂ ਦਾ ਸਿਖਲਾਈ ਕੈਂਪ ਲਗਾਉਂਦਾ ਹੈ ਅਤੇ ਭਾਗ ਲੈਣ ਵਾਲੇ ਬੱਚਿਆਂ ਨੂੰ ਲਗਾਤਾਰ ਇੱਕ ਹਫ਼ਤਾ ਭਾਗ ਲੈਣ ਤੋਂ ਬਾਅਦ ਸਨਮਾਨਿਤ ਕਰਕੇ ਉਤਸ਼ਾਹਿਤ ਵੀ ਕਰਦਾ ਹੈ |
ਅਮਰੀਕਾ ਦੇ ਨਿਊਯਾਰਕ ਵਿਚ ਰਹਿੰਦੇ ਡਾਕਟਰ ਜਗਤਾਰ ਸਿੰਘ ਹੇਅਰ ਸਪੁੱਤਰ ਸਰਦਾਰ ਮੁਕੰਦ ਸਿੰਘ ਹੇਅਰ ਪਿੰਡ ਬਰਮਾਲੀਪੁਰ ਅਤੇ ਉਨ੍ਹਾਂ ਦੀ ਧਰਮ ਪਤਨੀ ਡਾਕਟਰ ਕਿਰਨਦੀਪ ਕੌਰ ਕਿ ਖ਼ੁਦ ਵੀ ਗੁਰਸਿੱਖ ਹਨ ਆਪਣੇ ਦੋਵਾਂ ਗੁਰਸਿੱਖ ਪੁੱਤਰਾਂ ਨਾਲ ਮਹਿੰਗੇ ਮੁੱਲ ਦੀਆਂ ਟਿਕਟਾਂ ਲੈ ਕੇ ਹਰ ਸਾਲ ਆਕਸਫੋਰਡ ਸੀਨੀਅਰ ਸਕੂਲ ਪਾਇਲ ਵਿਖੇ ਹਰ ਸਾਲ ਕੈਂਪ ਲਗਾਉਣ ਲਈ ਆਉਂਦੇ ਹਨ, ਜਿਸ ਵਿਚ ਵੱਖ-ਵੱਖ ਪਿੰਡਾਂ ਦੇ ਸਥਾਨਕ ਸਕੂਲ ਵਿਚ ਪੜ੍ਹਦੇ ਸੈਂਕੜੇ ਬੱਚੇ ਬਾਸਕਟਬਾਲ ਖੇਡ ਦੀ ਟਰੇਨਿੰਗ ਲੈਂਦੇ ਹਨ ਅਤੇ ਹਰ ਰੋਜ ਪ੍ਰਵਾਸੀ ਭਾਰਤੀ ਜੋੜੇ ਵੱਲੋਂ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਨੂੰ ਭਾਸ਼ਣ ਰਾਹੀਂ ਅੱਗੇ ਵਧਣ ਅਤੇ ਹੌਸਲੇ ਦੇ ਸਿਧਾਂਤ ਨਾਲ ਜੋੜਿਆ ਜਾਂਦਾ ਹੈ | ਪ੍ਰਵਾਸੀ ਭਾਰਤੀ ਜੋੜੇ ਵੱਲੋਂ ਬੱਚਿਆਂ ਨੂੰ ਖਾਣ ਪੀਣ ਦਾ ਸਮਾਨ ਮੁਹੱਈਆ ਕਰਵਾਇਆ ਜਾਂਦਾ ਹੈ, ਇੱਕ ਵਿਸ਼ੇਸ਼ ਕੋਚ ਰਾਹੀਂ ਖੇਡਾਂ ਦੀ ਟਰੇਨਿੰਗ ਦਿੱਤੀ ਜਾਂਦੀ ਹੈ ਅਤੇ ਸਰਟੀਫਿਕੇਟ ਦੇ ਕੇ ਹੌਸਲਾ ਅਫਜਾਈ ਕੀਤੀ ਜਾਂਦੀ ਹੈ | ਇਸ ਸਬੰਧੀ ਸਕੂਲ ਦੇ ਮੁੱਖ ਪ੍ਰਬੰਧਕ ਕਿਰਨਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਹ ਪ੍ਰਵਾਸੀ ਭਾਰਤੀ ਜੋੜਾ ਪਰਿਵਾਰ ਸਮੇਤ ਹਰ ਸਾਲ ਆਫਸਫੋਰਸ ਸਕੂਲ ਵਿਚ ਆਉਂਦਾ ਹੈ, ਜਿਸ ਜਿੱਥੇ ਬੱਚੇ ਉਤਸ਼ਾਹ ਨਾਲ ਉਨ੍ਹਾਂ ਨੂੰ ਉਡੀਕਦੇ ਹਨ ਤੇ ਉਨ੍ਹਾਂ ਨਾਲ ਕਈ ਦਿਨ ਸਮਾਂ ਬਤੀਤ ਕਰਦੇ ਹਨ | ਉਨ੍ਹਾਂ ਕੈਂਪ ਦੌਰਾਨ ਪ੍ਰਵਾਸੀ ਭਾਰਤੀ ਗੁਰਸਿੱਖ ਜੋੜੇ ਦਾ ਧੰਨਵਾਦ ਕੀਤਾ | ਆਕਸਫੋਰਡ ਸੀਨੀਅਰ ਸਕੂਲ ਦੇ ਪਿ੍ੰਸੀਪਲ ਵਿਜੇ ਕਪੂਰ ਨੇ ਪ੍ਰਵਾਸੀ ਭਾਰਤੀ ਪਰਿਵਾਰ ਦਾ ਇਸ ਸਕੂਲ ਵਿਚ ਕੈਂਪ ਲਾਉਣ 'ਤੇ ਸਨਮਾਨ ਕੀਤਾ ਅਤੇ ਇਸ ਸਿਖਲਾਈ ਕੈਂਪ ਦੀ ਦੇਖਰੇਖ ਕੋਚ ਰਵਿੰਦਰ ਪਾਲ ਸਿੰਘ ਨੇ ਕੀਤੀ | ਡਾਕਟਰ ਜਗਤਾਰ ਸਿੰਘ ਹੇਅਰ ਅਤੇ ਡਾਕਟਰ ਕਿਰਨਦੀਪ ਕੌਰ ਹੇਅਰ ਨੇ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਦਿਆਂ ਕੈਂਪ ਦੇ ਆਖ਼ਰੀ ਦਿਨ ਜਿੱਥੇ ਬੱਚਿਆਂ ਨੂੰ ਅੱਗੇ ਵਧਣ ਦੇ ਗੁਰ ਦਿੱਤੇ ਮੁਕਾਬਲੇ ਦੀ ਭਾਵਨਾ ਸਫ਼ਾਈ ਨਾਲੋਂ ਨਾਲ ਉਨ੍ਹਾਂ ਕਿਹਾ ਕਿ ਆਪਣੇ ਅਮਰੀਕਾ ਵਿਚ ਪੈਦਾ ਹੋਏ ਬੱਚਿਆਂ ਨੂੰ ਪੰਜਾਬੀਅਤ ਨਾਲ ਜੋੜਨ ਲਈ ਉਨ੍ਹਾਂ ਦਾ ਉਪਰਾਲਾ ਸੇਵਾ ਦੇ ਰੂਪ ਵਿਚ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਸਾਡੇ ਧੰਨ ਭਾਗ ਹਨ ਕਿ ਅਸੀਂ ਆਪਣੇ ਬੱਚਿਆਂ ਨੂੰ ਪੰਜਾਬ ਪੰਜਾਬੀਅਤ ਨਾਲ ਜੋੜਨ ਲਈ ਹਰ ਸਾਲ ਸਕੂਲ ਵਿਚ ਕੈਂਪ ਲਾਉਂਦੇ ਹਾਂ ਅਤੇ ਅੱਗੇ ਤੋਂ ਵੀ ਇਹ ਸੇਵਾ ਜਾਰੀ ਰਹੇਗੀ | ਉਨ੍ਹਾਂ ਕਿਹਾ ਕਿ ਹਰ ਸਾਲ ਆਉਣ ਨਾਲ ਭਾਵੇਂ ਉਨ੍ਹਾਂ ਦੇ ਕਾਰੋਬਾਰ ਵਿਚ ਰੁਕਾਵਟ ਆਉਂਦੀ ਹੈ ਪ੍ਰੰਤੂ ਪੰਜਾਬ ਦੀ ਧਰਤੀ ਉਨ੍ਹਾਂ ਨੂੰ ਅਜਿਹਾ ਕਰਨ ਲਈ ਪ੍ਰੇਰਦੀ ਹੈ ਅਤੇ ਗੁਰੂ ਸਾਹਿਬ ਦੀ ਕਿਰਪਾ ਸਾਡੇ ਪਰਿਵਾਰ 'ਤੇ ਬਣੀ ਹੋਈ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦੋਵੇਂ ਗੁਰਸਿੱਖ ਬੱਚੇ ਕਾਕਾ ਹਿੰਮਤ ਸਿੰਘ ਅਤੇ ਦਇਆ ਸਿੰਘ ਪੂਰੇ ਕੈਂਪ ਦੌਰਾਨ ਹਾਜ਼ਰ ਰਹਿੰਦੇ ਹਨ ਅਤੇ ਪੂਰੀ ਖ਼ੁਸ਼ੀ ਨਾਲ ਬੱਚਿਆਂ ਨਾਲ ਸਮਾਂ ਬਿਤਾਉਂਦੇ ਹਨ | ਉਨ੍ਹਾਂ ਨਾਲ ਪ੍ਰਵਾਸੀ ਭਾਰਤੀ ਸਿਮਰਨ ਧਾਲੀਵਾਲ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਪਿ੍ੰਸੀਪਲ ਪ੍ਰਭਜੋਤ ਕੌਰ ਸਨਮਾਨਿਤ <br/> ਅਗਲੀ ਖ਼ਬਰ ਰੇਨੀ-ਡੇਅ ਸੈਲੀਬ੍ਰੇਸ਼ਨ ਤੇ ਮੌਨਸੂਨ ਦੇ ਜਾਦੂ ਦਾ ਜਸ਼ਨ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।