08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਰੇਨੀ-ਡੇਅ ਸੈਲੀਬ੍ਰੇਸ਼ਨ ਤੇ ਮੌਨਸੂਨ ਦੇ ਜਾਦੂ ਦਾ ਜਸ਼ਨ ਮਨਾਇਆ

ਅਜੀਤ ਡੈਸਕ 20-07-2025
ਚੌਂਕੀਮਾਨ, 19 ਜੁਲਾਈ (ਤੇਜਿੰਦਰ ਸਿੰਘ ਚੱਢਾ)-ਤੇਜਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚੌਂਕੀਮਾਨ ਵਿਖੇ ਸਕੂਲ ਦੇ ਪਿ੍ੰਸੀਪਲ ਮੈਡਮ ਬਲਵਿੰਦਰ ਕੌਰ ਦੀ ਅਗਵਾਈ ਵਿਚ ਸਕੂਲ ਸਟਾਫ਼ ਤੇ ਵਿਦਿਆਰਥੀਆਂ ਵਲੋਂ ਰੇਨੀ-ਡੇ ਸੈਲੀਬ੍ਰੇਸ਼ਨ ਤੇ ਮਾਨਸੂਨ ਦੇ ਜਾਦੂ ਦਾ ਜਸ਼ਨ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਪੜ੍ਹਾਈ ਦੇ ਬੋਝ ਤੋਂ ਮੁਕਤ ਹੋ ਕੇ ਮੀਂਹ ਵਿਚ ਵੱਖ-ਵੱਖ ਖੇਡਾਂ ਖੇਡੀਆਂ ਤੇ ਵਿਦਿਆਰਥੀਆਂ ਨੇ ਮਾਨਸੂਨ ਨਾਲ ਸਬੰਧਿਤ ਕਵਿਤਾਵਾਂ ਪੇਸ਼ ਕੀਤੀਆਂ ਤੇ ਬਾਰਿਸ਼ ਦਾ ਹੋਣਾ ਕਿਉਂ ਜ਼ਰੂਰੀ ਹੈ, ਇਸ ਵਿਸ਼ੇ 'ਤੇ ਭਾਸ਼ਣ ਮੁਕਾਬਲੇ ਵੀ ਕਰਵਾਏ ਗਏ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਮੈਡਮ ਬਲਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਬਾਰਿਸ਼ ਫ਼ਸਲਾਂ, ਦਰੱਖ਼ਤਾਂ ਤੇ ਮਨੁੱਖੀ ਜੀਵਨ ਲਈ ਲਾਹੇਬੰਦ ਹੈ, ਕਿਉਂਕਿ ਬਾਰਿਸ਼ ਦਾ ਪਾਣੀ ਫ਼ਸਲ ਨੂੰ ਖਾਦ ਵਾਂਗ ਲੱਗਦਾ ਹੈ ਤੇ ਜੋ ਦਰੱਖ਼ਤ ਸੜਕਾਂ, ਸੇਮਾ, ਨਹਿਰਾਂ ਤੇ ਹੋਰ ਖ਼ਾਲੀ ਪਈਆਂ ਥਾਵਾਂ 'ਤੇ ਹੁੰਦੇ ਹਨ, ਉਹ ਬਾਰਿਸ਼ ਨਾਲ ਸਾਫ਼-ਸੁਥਰੇ ਹੋ ਜਾਂਦੇ ਹਨ ਤੇ ਉਨ੍ਹਾਂ ਨੂੰ ਪਾਣੀ ਵੀ ਕੁਦਰਤ ਬਾਰਿਸ਼ ਦੇ ਰੂਪ ਵਿਚ ਦੇ ਦਿੰਦੀ ਹੈ ਤੇ ਬਾਰਿਸ਼ ਨਾਲ ਵਾਤਾਵਰਨ ਵੀ ਸਾਫ਼-ਸੁਥਰਾ ਹੋ ਜਾਂਦਾ ਹੈ |
ਪਿਛਲੀ ਖ਼ਬਰ ਪ੍ਰਵਾਸੀ ਭਾਰਤੀ ਡਾਕਟਰ ਜੋੜੇ ਵਲੋਂ ਲਗਇਆ ਹਫ਼ਤਾਵਾਰੀ ਕੈਂਪ ਦੀ ਸਮਾਪਤ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਨੇ 'ਵਾਤਾਵਰਨ ਬਚਾਓ ਅਤੇ ਬੇਟੀ ਬਚਾਓ-ਬੇਟੀ ਪੜ੍ਹਾਓ' ਵਿਸ਼ੇ 'ਤੇ ਵਾਕਾਥੌਨ ਦੌੜ ਕਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।