08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਪੰਜਾਬ ਯੂਨੀਵਰਸਿਟੀ ਨੇ 'ਵਾਤਾਵਰਨ ਬਚਾਓ ਅਤੇ ਬੇਟੀ ਬਚਾਓ-ਬੇਟੀ ਪੜ੍ਹਾਓ' ਵਿਸ਼ੇ 'ਤੇ ਵਾਕਾਥੌਨ ਦੌੜ ਕਰਵਾਈ <br/>

ਅਜੀਤ ਡੈਸਕ 20-07-2025
ਚੰਡੀਗੜ੍ਹ, 19 ਜੁਲਾਈ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਦੀ ਰਾਸ਼ਟਰੀ ਸੇਵਾ ਯੋਜਨਾ ਨੇ ਅੱਜ 'ਵਾਤਾਵਰਨ ਬਚਾਓ ਅਤੇ ਬੇਟੀ ਬਚਾਓ-ਬੇਟੀ ਪੜ੍ਹਾਓ' ਦੇ ਉਦੇਸ਼ ਅਧੀਨ ਇਕ ਵਾਕਾਥੌਨ ਦੌੜ ਕਰਵਾਈ ਗਈ | ਪੰਜਾਬ ਦੇ 11 ਜ਼ਿਲਿ੍ਹਆਂ ਦੇ ਸਕੂਲਾਂ ਅਤੇ ਕਾਲਜਾਂ ਦੇ 101 ਵਿਦਿਆਰਥਣਾਂ ਨੇ ਸਵੇਰੇ ਯੂਨੀਵਰਸਿਟੀ ਕੈਂਪਸ 'ਚੋਂ ਆਰੰਭ ਕੀਤੀ ਗਈ ਵਾਕਾਥੌਨ ਦੌੜ 'ਚ ਹਿੱਸਾ ਲਿਆ | ਇਸੇ ਉਪਰੰਤ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ | ਇਹ ਸਮਾਗਮ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਦੁਆਰਾ ਸਪਾਂਸਰ ਕੀਤਾ ਗਿਆ | ਜਿਸ ਦੀ ਅਗਵਾਈ ਡਾ. ਪਰਵੀਨ ਗੋਇਲ ਐਨ.ਐਸ.ਐਸ ਪ੍ਰੋਗਰਾਮ ਕੋਆਰਡੀਨੇਟਰ ਅਤੇ ਡਾ. ਸੋਨੀਆ ਸ਼ਰਮਾ ਐਨ.ਐਸ.ਐਸ ਪ੍ਰੋਗਰਾਮ ਅਫ਼ਸਰ ਦੁਆਰਾ ਕੀਤੀ ਗਈ | ਸੈਂਟਰ ਫ਼ਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ ਦੇ ਡਾਇਰੈਕਟਰ ਪ੍ਰੋ. ਹਰਸ਼ ਗੰਧਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਡਾ. ਸ਼ਿਵ ਕੁਮਾਰ ਮਹਿਮਾਨ ਵਜੋਂ ਮੌਜੂਦ ਸਨ | ਡਾ. ਅਲੋਕ, ਡਾ. ਮਨੋਜ ਅਤੇ ਡਾ. ਰੁਚਿਕਾ ਤੇ ਹੋਰ ਸ਼ਾਮਲ ਸਨ |

ਪਿਛਲੀ ਖ਼ਬਰ ਰੇਨੀ-ਡੇਅ ਸੈਲੀਬ੍ਰੇਸ਼ਨ ਤੇ ਮੌਨਸੂਨ ਦੇ ਜਾਦੂ ਦਾ ਜਸ਼ਨ ਮਨਾਇਆ ਅਗਲੀ ਖ਼ਬਰ ਖਰੜ ਹਲਕੇ ਦੇ ਲੋਕਾਂ ਨਾਲ ਸਿਆਸੀ ਤੌਰ 'ਤੇ ਫਿਰ ਹੋਇਆ ਖਿਲਵਾੜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।