ਦੋਰਾਹਾ, 18 ਜੁਲਾਈ (ਮਨਜੀਤ ਸਿੰਘ ਗਿੱਲ)-ਪੁਲਿਸ ਵਲੋਂ ਨਸ਼ਿਆਂ ਦੀ ਤਸਕਰੀ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਸਪੈਸ਼ਲ ਮੁਹਿੰਮ ਤਹਿਤ ਦੋਰਾਹਾ ਪੁਲਿਸ ਨੂੰ ਵੱਡੀ ਸਫਲਤਾ ਪ੍ਰਾਪਤ ਹੋਈ ਹੈ¢ ਡੀ. ਐੱਸ. ਪੀ. ਪਾਇਲ ਹੇਮੰਤ ਕੁਮਾਰ ਮਲਹੋਤਰਾ ਤੇ ਇੰਸਪੈਕਟਰ ਆਕਾਸ਼ ਦੱਤ ਮੁੱਖ ਅਫ਼ਸਰ ਥਾਣਾ ਦੋਰਾਹਾ ਨੇ ਦੱਸਿਆ ਕਿ ਥਾਣੇਦਾਰ ਸੁਖਵੀਰ ਸਿੰਘ ਸਮੇਤ ਪੁਲਿਸ ਪਾਰਟੀ ਨੇ 17.ਜੁਲਾਈ ਨੂੰ ਦੌਰਾਨੇ ਚੈਕਿੰਗ ਸ਼ੱਕੀ ਪੁਰਸ਼ਾਂ/ਵਹੀਕਲਾਂ, ਮੋਬਾਇਲ ਨਾਕਾਬੰਦੀ ਦੇ ਸਬੰਧ ਵਿਚ ਪੀ. ਡਬਲਿਊ. ਡੀ. ਲਿੰਕ ਰੋਡ ਦੋਰਾਹਾ ਤੋ ਪਿੰਡ ਰਾਜਗੜ੍ਹ ਨੂੰ ਜਾ ਰਹੇ ਸੀ ਤਾ ਪੀ ਡਬਲਿਊ ਡੀ ਲਿੰਕ ਰੋਡ ਦੋਰਾਹਾ ਤੋ ਰਾਜਗੜ੍ਹ ਵੱਲ ਨੂੰ ਇੱਕ ਕੈਂਟਰ ਨੰਬਰ ਪੀ.ਬੀ.-11.ਸੀ.ਯੂ.-8935 ਆਉਂਦਾ ਦਿਖਾਈ ਦਿੱਤਾ¢ ਕੈਂਟਰ ਨੰਬਰੀ ਉਕਤ ਨੂੰ ਚੈਕਿੰਗ ਲਈ ਰੋਕਿਆ¢ ਜਿਸ ਦੇ ਡਰਾਈਵਰ ਦਾ ਨਾਮ ਪਤਾ ਪੁੱਛਣ ਪਰ ਅੰਮਿ੍ਤਪਾਲ ਸਿੰਘ ਉਰਫ਼ ਅੰਮਿ੍ਤ ਪੁੱਤਰ ਹਰਭਜਨ ਸਿੰਘ ਵਾਸੀ ਰਾਜਗੜ੍ਹ ਥਾਣਾ ਦੋਰਾਹਾ, ਜ਼ਿਲ੍ਹਾ ਲੁਧਿਆਣਾ ਦੱਸਿਆ¢ ਦੋਸੀ ਅੰਮਿ੍ਤਪਾਲ ਸਿੰਘ ਉਰਫ਼ ਅੰਮਿ੍ਤ ਉਕਤ ਦੇ ਕਬਜ਼ੇ ਵਾਲੇ ਕੈਂਟਰ ਵਿਚੋਂ 3 ਕਿੱਲੋਗਰਾਮ ਅਫ਼ੀਮ ਬਰਾਮਦਗੀ ਹੋਈ ਹੈ¢ ਤਫ਼ਤੀਸ਼ ਦੌਰਾਨ 17 ਜੁਲਾਈ ਨੂੰ ਦੋਸੀ ਅੰਮਿ੍ਤਪਾਲ ਸਿੰਘ ਉਰਫ਼ ਅੰਮਿ੍ਤ ਉਕਤ ਨੂੰ ਮੁਕੱਦਮਾ ਵਿੱਚ ਗਿ੍ਫ਼ਤਾਰ ਕੀਤਾ ਗਿਆ ਹੈ¢ ਪੁਲਿਸ ਰਿਮਾਂਡ ਹਾਸਲ ਕਰ ਕੇ ਦੋਸੀ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਅਫ਼ੀਮ ਕਿਸ ਪਾਸੋਂ ਖ਼ਰੀਦ ਕਰਦਾ ਹੈ ਅਤੇ ਕਿਸ ਵਿਅਕਤੀ ਨੂੰ ਸਪਲਾਈ ਕਰਦਾ ਹੈ¢ ਉਸ ਬਾਰੇ ਪਤਾ ਲਗਾਇਆ ਜਾ ਰਿਹਾ ਹੈ¢
ਤਿੰਨ ਕਿੱਲੋ ਅਫ਼ੀਮ ਸਮੇਤ ਨਸ਼ਾ ਤਸਕਰ ਕਾਬੂ
ਅਜੀਤ ਡੈਸਕ
19-07-2025