ਬਾਬਾ ਬਕਾਲਾ ਸਾਹਿਬ, 18 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)-ਹਲਕਾ ਬਾਬਾ ਬਕਾਲਾ ਸਾਹਿਬ ਤੋਂ ਵਿਧਾਇਕ ਸ: ਦਲਬੀਰ ਸਿੰਘ ਟੌਂਗ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹਲਕਾ ਬਾਬਾ ਬਕਾਲਾ ਸਾਹਿਬ ਅਧੀਨ ਆਉਂਦੇ ਪਿੰਡ ਖਾਨਪੁਰ, ਖਾਸੀ ਅਤੇ ਨਰੰਗਪੁਰ ਵਿਖੇ ਪਹੁੰਚ ਕੇ ਨਸ਼ਿਆਂ ਵਿਰੁੱਧ ਰੈਲੀ ਕੀਤੀ ਅਤੇ ਲੋਕਾਂ ਨੂੰ ਨਸ਼ਾ ਤਸਕਰਾਂ ਦਾ ਸਾਥ ਨਾ ਦੇਣ ਅਤੇ ਉਨ੍ਹਾਂ ਦੀ ਜ਼ਮਾਨਤ ਨਾ ਦੇਣ ਦੀ ਸਹੁੰ ਚੁਕਾਈ | ਇਸ ਮੌਕੇ ਵਿਧਾਇਕ ਦਲਬੀਰ ਸਿੰਘ ਟੌਂਗ ਨੇ ਕਿਹਾ ਕਿ ਪੰਜਾਬ ਦੀਆਂ ਪਹਿਲੀਆਂ ਸਰਕਾਰਾਂ ਵਲੋਂ ਨਸ਼ੇ ਦੇ ਅੰਨ੍ਹੇ ਪਸਾਰੇ ਦੀ ਦਲਦਲ 'ਚ ਨੌਜੁਆਨਾਂ ਦੀ ਜ਼ਿੰਦਗੀ ਦਾਅ 'ਤੇ ਲਗਾ ਕੇ ਖੇਡੀ ਜਾਂਦੀ ਰਹੀ ਸੱਤਾ ਪ੍ਰਾਪਤੀ ਦੀ ਸਿਆਸੀ ਖੇਡ ਦਾ ਪੱਕਾ ਪੱਤਾ ਕੱਟਣ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਹੁਰਾਂ ਨੇ ਇਮਾਨਦਾਰੀ ਨਾਲ ਤਹੱਈਆ ਕਰਕੇ 'ਰੰਗਲੇ ਪੰਜਾਬ' ਦੀ ਸਿਰਜਣਾ ਲਈ ਬਕਾਇਦਾ ਪਹਿਲੀ ਮਾਰਚ ਤੋਂ ਯੁੱਧ ਨਸ਼ਿਆਂ ਵਿਰੁੱਧ ਦਾ ਬਿਗਲ ਵਜਾਇਆ ਹੋਇਆ ਹੈ | ਹਰੇਕ ਯੁੱਧ ਜਿੱਤਣ ਲਈ ਲੋਕਾਂ ਦਾ ਨੇਕ ਸਹਿਯੋਗ ਜ਼ਰੂਰੀ ਹੁੰਦਾ ਹੈ | ਇਸ ਮੌਕੇ ਹਲਕਾ ਕੋਆਰਡੀਨੇਟਰ ਕੁਲਦੀਪ ਸਿੰਘ ਛੱਜਲਵੱਡੀ, ਜ: ਬਲਦੇਵ ਸਿੰਘ ਬੋਦੇਵਾਲ, ਬਲਾਕ ਪ੍ਰਧਾਨ ਸਰਵਣ ਸਿੰਘ ਬਲਸਰਾਏ, ਸਰਪੰਚ ਸੁਰਿੰਦਰਪਾਲ ਸਿੰਘ ਲੱਡੂ, ਸਰਪੰਚ ਗੁਰਚਰਨ ਸਿੰਘ ਰਾਣਾ ਕਾਲੇਕੇ, ਸਰਪੰਚ ਵਰਿੰਦਰ ਸਿੰਘ ਮਿੱਠੂ ਧੂਲਕਾ, ਸਰਪੰਚ ਤੇਜਿੰਦਰ ਸਿੰਘ ਬੱਲ ਬੁਤਾਲਾ, ਸਰਪੰਚ ਸਰਵਿੰਦਰ ਸਿੰਘ ਸੁਧਾਰ, ਸਰਪੰਚ ਜੋਧਾ ਸਿੰਘ ਛਾਪਿਆਂਵਾਲੀ, ਪ੍ਰਧਾਨ ਹੀਰਾ ਸਿੰਘ ਭੱਠੇ ਵਾਲੇ, ਸੰਜੀਵ ਭੰਡਾਰੀ ਰਈਆ, ਪ੍ਰਧਾਨ ਗੁਰਦੇਵ ਸਿੰਘ ਆੜ੍ਹਤੀ, ਸਰਪੰਚ ਜਸਪਾਲ ਸਿੰਘ ਨਰਿੰਜਣਪੁਰ, ਯੋਗਬੀਰ ਸਿੰਘ ਟੌਂਗ, ਜੱਗਾ ਸਿੰਘ ਖਾਨਪੁਰ, ਲੱਖਾ ਸਿੰਘ ਠੱਠੀਆਂ ਚੱਕੀ ਵਾਲੇ, ਪ੍ਰਧਾਨ ਅਮਰੀਕ ਸਿੰਘ ਠੱਠੀਆਂ ਅਤੇ ਹੋਰ ਹਾਜ਼ਰ ਸਨ |