26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਖੇਤੀ ਵਿਰਾਸਤ ਮਿਸ਼ਨ ਦੀ ਖੰਨਾ ਸ਼ਾਖਾ ਨੇ ਜੈਵਿਕ ਖੇਤੀ ਬਾਰੇ ਮੀਟਿੰਗ

ਅਜੀਤ ਡੈਸਕ 19-07-2025
ਖੰਨਾ, 18 ਜੁਲਾਈ (ਹਰਜਿੰਦਰ ਸਿੰਘ ਲਾਲ)-ਅੱਜ ਖੇਤੀ ਵਿਰਾਸਤ ਮਿਸ਼ਨ ਦੀ ਖੰਨਾ ਸ਼ਾਖਾ ਨੇ ਖੇਤਰੀ ਜੈਵਿਕ ਕਿਸਾਨਾਂ ਅਤੇ ਜਾਗਰੂਕ ਖਪਤਕਾਰਾਂ ਦੀ ਇੱਕ ਮੀਟਿੰਗ ਕੀਤੀ | ਮੀਟਿੰਗ ਦਾ ਮੁੱਖ ਉਦੇਸ਼ ਖੰਨਾ ਵਿਚ ਵੀ ਕੁਦਰਤੀ ਖੇਤੀ ਦੀ ਮੁਹਿੰਮ ਨੂੰ ਉਤਸ਼ਾਹਿਤ ਕਰਨਾ ਸੀ ਤਾਂ ਜੋ ਇੱਕ ਸਿਹਤਮੰਦ ਸਮਾਜ ਦੀ ਉਸਾਰੀ ਵੱਲ ਵਧਿਆ ਜਾ ਸਕੇ | ਇਸ ਮੌਕੇ ਜੈਵਿਕ ਕਿਸਾਨ ਗੁਰਮੀਤ ਸਿੰਘ ਅਤੇ ਹਰਪਾਲ ਸਿੰਘ ਬਾਹੋਮਾਜਰਾ ਨੇ ਆਪਣੇ ਵਿਚਾਰ ਸਾਂਝੇ ਕੀਤੇ | ਡਾ. ਵਿਠਲ ਨੇ ਕਿਸਾਨਾਂ ਨੂੰ ਜੈਵਿਕ ਖੇਤੀ ਦੇ ਖੇਤਰ ਨੂੰ ਵਧਾਉਣ ਲਈ ਆਪਣੇ ਸੁਝਾਅ ਦਿੱਤੇ | ਖੇਤੀ ਵਿਰਾਸਤ ਮਿਸ਼ਨ ਵੱਲੋਂ ਵਰਿੰਦਰ ਕੁਮਾਰ, ਰੂਪੇਸ਼, ਅਨੀਸ਼ ਅਤੇ ਬਲਵੰਤ ਰਾਏ ਮੌਜੂਦ ਸਨ |
ਪਿਛਲੀ ਖ਼ਬਰ ਵਿਧਾਨ ਸਭਾ 'ਚ ਦਲਿਤ ਵਿਧਾਇਕਾਂ ਨਾਲ ਨੀਵੇਂ ਪੱਧਰ ਦਾ ਵਿਵਹਾਰ ਮੰਦਭਾਗਾ - ਗੁਰਦੀਪ ਸਿੰਘ ਅੜ੍ਹੈਚਾਂ <br/> ਅਗਲੀ ਖ਼ਬਰ ਬਿਮਾਰੀਆਂ ਤੋਂ ਬਚਾਅ ਲਈ ਸਰਕਾਰ ਦੀਆਂ ਹਦਾਇਤਾਂ 'ਤੇ ਵਿਸ਼ੇਸ਼ ਮੁਹਿੰਮ ਦਾ ਆਗਾਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।