19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਹਰਪ੍ਰੀਤ ਗਿੱਲ ਵਲੋਂ ਨਵੇਂ ਚੁਣੇ ਵਾਇਸ ਕੋਆਰਡੀਨੇਟਰਾਂ ਦਾ ਸਨਮਾਨ

ਅਜੀਤ ਡੈਸਕ 16-07-2025
ਪਾਇਲ, 15 ਜੁਲਾਈ (ਨਿਜ਼ਾਮਪੁਰ, ਰਜਿੰਦਰ ਸਿੰਘ)-ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿਧਾਨ ਸਭਾ ਹਲਕਾ ਪਾਇਲ ਦੇ ਕੋਆਰਡੀਨੇਟਰ ਹਰਪ੍ਰੀਤ ਸਿੰਘ ਗਿੱਲ (ਦੋਰਾਹਾ) ਵਲੋਂ ਨਵੇਂ ਚੁਣੇ ਗਏ ਵਾਇਸ ਕੋਆਰਡੀਨੇਟਰ ਨਵਦੀਪ ਸਿੰਘ ਬੱਬੂ ਅਤੇ ਜੁਗਰਾਜ ਸਿੰਘ ਮਾਂਗਟ ਨੂੰ ਵੱਖ-ਵੱਖ ਪ੍ਰਮੁੱਖ ਆਗੂਆਂ ਦੀ ਮੌਜੂਦਗੀ ਵਿਚ ਸਿਰੋਪਾਓ ਨਾਲ ਸਨਮਾਨ ਕੀਤਾ ਗਿਆ | ਇਸ ਸਮੇਂ ਗਿੱਲ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਨ ਵਿਸ਼ਵਾਸ ਹੈ ਕਿ ਨਵੇਂ ਬਣੇ ਵਾਇਸ ਕੋਆਰਡੀਨੇਟਰ ਹਲਕਾ ਪਾਇਲ ਅੰਦਰ ਨਸ਼ਿਆਂ ਖ਼ਿਲਾਫ਼ ਮੁਹਿੰਮ 'ਚ ਸਹਿਯੋਗ ਕਰਨਗੇ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਉਨ੍ਹਾਂ ਵੱਲੋਂ ਹਰ ਯਤਨ ਕੀਤਾ ਜਾਵੇਗਾ | ਇਸ ਮੌਕੇ ਸਰਪੰਚ ਦਵਿੰਦਰ ਸਿੰਘ ਬਿੱਟੂ ਚਣਕੋਈਆਂ ਖ਼ੁਰਦ, ਸਰਪੰਚ ਲਾਪਰਾਂ, ਸਰਪੰਚ ਜਸਵੰਤ ਸਿੰਘ ਕਾਲਾ ਰਾਮਪੁਰ, ਸਰਪੰਚ ਦਵਿੰਦਰ ਸਿੰਘ ਗਰਚਾ ਰਾੜਾ ਪਿੰਡ, ਹਰਦੀਪ ਸਿੰਘ ਸਮਰਾ ਅਜਨੌਦ ਆਦਿ ਸਨ |
ਪਿਛਲੀ ਖ਼ਬਰ ਨਸ਼ੇ 'ਚ ਧੁੱਤ ਵਿਅਕਤੀ ਨੇ ਲੁੱਟ ਦੀ ਵਾਰਦਾਤ ਕਰ ਕੀਤੀ ਹੱਥੋਪਾਈਪੁਲਿਸ ਡਰੋਂ ਨਹਿਰ ਵਿਚ ਲਗਾਈ ਛਲਾਂਗ, ਲੋਕਾਂ ਨੇ ਥਾਣੇ... ਅਗਲੀ ਖ਼ਬਰ ਪੈਰਾਗੌਨ ਸਕੂਲ ਨੰਗਲ ਵਿਖੇ 'ਕਿਸ ਮੇਂ ਕਿਤਨਾ ਹੈ ਦਮ' ਰਿਐਲਿਟੀ ਸ਼ੋਅ ਜੇਤੂਆਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।