19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਕਿਰਪਾਨਾਂ, ਦਾਤਰ, ਨਕਦੀ ਅਤੇ 9 ਮੋਬਾਈਲਾਂ ਸਮੇਤ 3 ਵਿਅਕਤੀ ਕਾਬੂ

ਅਜੀਤ ਡੈਸਕ 16-07-2025
ਮਾਛੀਵਾੜਾ ਸਾਹਿਬ, 15 ਜੁਲਾਈ (ਰਾਜਦੀਪ ਸਿੰਘ ਅਲਬੇਲਾ)-ਮਾਛੀਵਾੜਾ ਸਾਹਿਬ ਅਤੇ ਆਸਪਾਸ ਇਲਾਕਿਆਂ ਵਿਚ ਲੁੱਟ ਖੋਹਾਂ ਨੂੰ ਅੰਜਾਮ ਦੇਣ ਵਾਲੇ 3 ਵਿਅਕਤੀਆਂ ਮਨੀਸ਼ ਲਾਲ ਉਰਫ਼ ਨਾਗਪਾਲ ਪੁੱਤਰ ਕਿ੍ਸ਼ਨ ਲਾਲ ਵਾਸੀ ਰਾਈਆਂ ਮੁਹੱਲਾ, ਨੇੜੇ ਡਾਕਖ਼ਾਨਾ ਮਾਛੀਵਾੜਾ, ਤੇਜਿੰਦਰ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਗੌਂਸਗੜ੍ਹ, ਥਾਣਾ ਮਾਛੀਵਾੜਾ ਅਤੇ ਹਰਜੋਤ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਬੌਂਦਲ ਰੋਡ, ਸਮਰਾਲਾ ਨੂੰ ਕਿਰਪਾਨਾਂ, ਦਾਤਰ, ਲੁੱਟ ਖੋਹ ਕੀਤੇ ਪੈਸੇ ਅਤੇ 9 ਮੋਬਾਈਲਾਂ ਸਮੇਤ ਕਾਬੂ ਕੀਤਾ ਹੈ | ਇਸ ਸਬੰਧੀ ਪ੍ਰੈੱਸ ਕਾਨਫ਼ਰੰਸ ਕਰਦਿਆਂ ਸਮਰਾਲਾ ਦੇ ਡੀ. ਐਸ. ਪੀ. ਤਰਲੋਚਨ ਸਿੰਘ ਨੇ ਦੱਸਿਆ ਕਿ ਪੁਲਿਸ ਜ਼ਿਲ੍ਹਾ ਖੰਨਾ ਦੇ ਐਸ. ਐਸ. ਪੀ. ਡਾ. ਜੋਤੀ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ | ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਚੰਦਨ ਯਾਦਵ ਵਾਸੀ ਬੀਵੀਪੁਰ ਖਾਸ, ਥਾਣਾ ਕਰਾਮਦੀਨਪੁਰ ਜ਼ਿਲ੍ਹਾ ਗਾਜੀਪੁਰ (ਯੂ.ਪੀ.) ਹਾਲ ਵਾਸੀ ਕੁਆਟਰ ਹਰੀਸਰ ਪਲਾਈਵੁੱਡ ਫੈਕਟਰੀ ਢੰਡਾਰੀ ਕਲਾਂ ਨੇ ਬਿਆਨ ਦਰਜ ਕਰਵਾਏ ਕਿ ਉਹ ਲਾਲ ਬਹਾਦਰ ਦੀ ਮੈਕਸ ਪਿਕਅਪ ਵਿਚ ਪਰਿਵਾਰ ਦੇ ਮੈਂਬਰਾਂ ਨਾਲ ਮਾਤਾ ਨੈਣਾ ਦੇਵੀ ਦਰਸ਼ਨਾਂ ਲਈ ਗਏ | ਜਦੋਂ ਅਸੀਂ ਦਰਸ਼ਨ ਕਰਕੇ ਵਾਪਸ ਲੁਧਿਆਣਾ ਵੱਲ ਨੂੰ ਆ ਰਹੇ ਸੀ ਤਾਂ ਸਰਹਿੰਦ ਨਹਿਰ ਪੁਲ ਬਾਹਦ ਪਿੰਡ ਪਵਾਤ ਨੇੜਲੇ ਸਥਿਤ ਤੂਰ ਫਾਰਮ 'ਚ ਨਹਾਉਣ ਲਈ ਚਲੇ ਗਏ ਤਾਂ ਉੱਥੇ ਇੱਕ ਵਰਨਾ ਕਾਰ 'ਚ 5 ਅਣਪਛਾਤੇ ਨੌਜਵਾਨ ਆਏ, ਜਿਨ੍ਹਾਂ ਨੇ ਸਾਨੂੰ ਤੇਜ਼ਧਾਰ ਹਥਿਆਰ ਦਿਖਾ ਕੇ ਕਿਹਾ ਕਿ ਤੁਹਾਡੇ ਕੋਲ ਜੋ ਵੀ ਉਹ ਕੱਢ ਦਿਓ | ਇਨ੍ਹਾਂ 'ਚੋਂ ਇਕ ਨੌਜਵਾਨ ਨੇ ਮੈਨੂੰ ਮਾਰ ਦੇਣ ਦੀ ਨੀਅਤ ਨਾਲ ਵਾਰ ਕੀਤਾ ਜਿਸ 'ਤੇ ਮੈਂ ਆਪਣੀ ਖੱਬੀ ਬਾਂਹ ਅੱਗੇ ਕਰ ਦਿੱਤੀ | ਅਸੀਂ ਇਨ੍ਹਾਂ ਨੌਜਵਾਨਾਂ ਵਲੋਂ ਕੀਤੀ ਡਕੈਤੀ ਦੇ ਡਰ 'ਤੇ ਆਪਣੇ ਜਾਨੀ ਨੁਕਸਾਨ ਤੋਂ ਬਚਣ ਲਈ 7,000 ਰੁਪਏ, ਇੱਕ ਮੋਬਾਈਲ, ਮੇਰੇ ਸਾਥੀ ਮੋਹਨ ਰਾਮ ਨੇ 1500 ਰੁਪਏ ਕੱਢ ਕੇ ਦੇ ਦਿੱਤੇ | ਇਸ ਤੋਂ ਬਾਅਦ ਇਹ ਨੌਜਵਾਨ ਸਾਨੂੰ ਧਮਕਾਉਂਦੇ ਹੋਏ ਹਥਿਆਰਾਂ ਸਮੇਤ ਮੌਕੇ ਤੋਂ ਫ਼ਰਾਰ ਹੋ ਗਏ | ਪੁਲਿਸ ਵਲੋਂ ਉਕਤਾਨ ਨਾਮਲੂਮ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ | ਮਾਛੀਵਾੜਾ ਪੁਲਿਸ ਵਲੋਂ ਬੜੀ ਮਸ਼ੱਕਤ ਤੋਂ ਬਾਅਦ ਮਨੀਸ਼ ਲਾਲ ਉਰਫ਼ ਨਾਗਪਾਲ, ਤੇਜਿੰਦਰ ਸਿੰਘ ਅਤੇ ਹਰਜੋਤ ਸਿੰਘ ਨੂੰ ਕੁਹਾੜਾ ਰੋਡ ਬੈਕ ਸਾਈਡ ਸੈਕਰਡ ਹਾਰਟ ਸਕੂਲ ਮਾਛੀਵਾੜਾ ਤੋਂ ਕਾਬੂ ਕਰ ਲਿਆ ਗਿਆ | ਉਕਤਾਨ ਕਥਿਤ ਦੋਸ਼ੀਆਂ ਵਲੋਂ ਵਾਰਦਾਤ ਸਮੇਂ ਵਰਤੀ ਗਈ ਵਰਨਾ ਕਾਰ ਜਿਸ 'ਤੇ ਜਾਅਲੀ ਨੰਬਰ ਪਲੇਟ ਪੀ. ਬੀ. 08 ਬੀ. ਵੀ. 2420 ਲੱਗੀ ਸੀ, ਜਿਸ ਦਾ ਅਸਲ ਨੰਬਰ ਪੀ. ਬੀ. 08 ਬੀ. ਵੀ. 2024 ਹੈ, ਨੂੰ ਵੀ ਬਰਾਮਦ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦਾ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਰਿਮਾਂਡ ਲਿਆ ਜਾਵੇਗਾ, ਜਿਨ੍ਹਾਂ ਤੋਂ ਹੋਰ ਵੀ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ | ਡੀ. ਐਸ. ਪੀ. ਤਰਲੋਚਨ ਸਿੰਘ ਨੇ ਦੱਸਿਆ ਕਿ ਉਕਤ ਕਥਿਤ ਦੋਸ਼ੀਆਂ ਵਲੋਂ ਸਮਰਾਲਾ, ਕੁਹਾੜਾ, ਮਾਛੀਵਾੜਾ ਸਾਹਿਬ ਦੇ ਇਲਾਕਿਆਂ 'ਚ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ | ਉਨ੍ਹਾਂ ਦੱਸਿਆ ਕਿ ਭਲਕੇ ਚਹਿਲਾਂ ਸ਼ਿਵ ਮੰਦਰ ਨੇੜਲੇ ਸ਼ਰਧਾਲੂਆਂ ਨਾਲ ਭਰੀ ਬੱਸ 'ਤੇ ਵੀ ਉਕਤ ਕਥਿਤ ਦੋਸ਼ੀਆਂ ਨੇ ਹਮਲਾ ਕੀਤਾ ਸੀ | ਪੁਲਿਸ ਵਲੋਂ ਧਾਰਮਿਕ ਭਾਵਨਾਵਾਂ ਦੇ ਮੱਦੇਨਜ਼ਰ ਉਕਤ ਨੌਜਵਾਨਾਂ ਨੂੰ ਕਾਬੂ ਕਰ ਮਾਮਲਾ ਦਰਜ ਕਰ ਲਿਆ ਗਿਆ |
ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਵਲੋਂ ਬਘੌਰ ਵਿਖੇ ਪੰਜ ਮੈਂਬਰੀ ਇਕਾਈ ਦਾ ਗਠਨ ਅਗਲੀ ਖ਼ਬਰ ਸੁਪਰ ਸ਼ਕਸ਼ਨ ਮਸ਼ੀਨ ਨਾਲ ਸੀਵਰੇਜ ਦੀ ਸਫ਼ਾਈ ਸ਼ੁਰੂ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।