ਖੰਨਾ, 15 ਜੁਲਾਈ (ਹਰਜਿੰਦਰ ਸਿੰਘ ਲਾਲ)-ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਦੇ ਲਈ ਅਤੇ ਪ੍ਰਚਾਰ ਤੇ ਵਿਸਥਾਰ ਤੇਜ਼ ਕਰਨ ਦੇ ਲਈ ਜ਼ਿਲ੍ਹਾ ਪੱਧਰ ਤੋਂ ਲੈ ਕੇ ਪਿੰਡ ਪੱਧਰ ਤੱਕ ਕਮੇਟੀਆਂ ਕਾਇਮ ਕੀਤੀਆਂ ਜਾ ਰਹੀਆਂ | ਹਰ ਰੋਜ਼ ਹਰ ਵਰਗ ਦੇ ਵਿਅਕਤੀ ਇਸ ਲਹਿਰ ਦੇ ਨਾਲ ਜੁੜ ਰਹੇ ਹਨ | ਇਸੇ ਲੜੀ ਤਹਿਤ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਪਿੰਡ ਬਘੌਰ ਵਿਖੇ ਪਿੰਡ ਪੱਧਰ ਦੀ ਇਕਾਈ ਦਾ ਗਠਨ ਕੀਤਾ ਗਿਆ | ਇਸ ਮੌਕੇ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਭਾਰਤੀ ਕਮੇਟੀ ਮੈਂਬਰ ਪੰਜਾਬ ਤੇ ਅਬਜ਼ਰਵਰ ਸ਼੍ਰੀ ਫ਼ਤਿਹਗੜ੍ਹ ਸਾਹਿਬ ਅਤੇ ਪਾਰਟੀ ਦੇ ਜ਼ਿਲ੍ਹਾ ਲੁਧਿਆਣਾ ਦੇ ਅਬਜ਼ਰਵਰ ਪ੍ਰਥੀਪਾਲ ਸਿੰਘ ਬਟਾਲਾ ਨੇ ਸੰਬੋਧਨ ਕਰਦਿਆਂ ਕੀਤਾ ਕਿ ਪੰਜਾਬ ਨੂੰ ਪਹਿਲਾਂ ਹੀ ਰਵਾਇਤੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਬਾਦਲ ਨੇ ਰੱਜ ਕੇ ਲੁੱਟਿਆ ਹੈ ਅਤੇ ਬਰਬਾਦੀ ਦੇ ਕੰਢੇ 'ਤੇ ਲਿਆ ਕੇ ਖੜਾ ਕਰ ਦਿੱਤਾ | ਲੋਕਾਂ ਨੇ ਇਹਨਾਂ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਕਾਇਮ ਕੀਤੀ ਸੀ, ਪਰ ਇਸ ਪਾਰਟੀ ਨੇ ਸਭ ਤੋਂ ਵੱਡਾ ਧਰੋਹ ਪੰਜਾਬੀਆਂ ਨਾਲ ਤੇ ਸਿੱਖਾਂ ਨਾਲ ਕੀਤਾ | ਪੰਜਾਬੀ ਕਿਸੇ ਵੀ ਜ਼ੁਲਮ ਅੱਗੇ ਕਦੇ ਵੀ ਝੁਕੇ ਨਹੀਂ, ਬਲਕਿ ਹਰ ਜ਼ੁਲਮ ਤੇ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਦੇ ਰਹੇ ਹਨ | ਇਸ ਮੌਕੇ ਜਥੇਦਾਰ ਗੁਰਮੁਖ ਸਿੰਘ ਪੂਰਬਾ, ਕਰਨੈਲ ਸਿੰਘ ਬਰਮਾਲੀਪੁਰ, ਬੁੱਧ ਸਿੰਘ ਮਦਨੀਪੁਰ, ਗੁਰਿੰਦਰ ਸਿੰਘ ਰਾਜੇਵਾਲ, ਗੁਰਪ੍ਰੀਤ ਸਿੰਘ ਰਾਜੇਵਾਲ, ਹਰਮੇਲ ਸਿੰਘ ਘਲੋਟੀ ਨੇ ਸੰਬੋਧਨ ਕੀਤਾ | ਇਸ ਮੌਕੇ ਪਿੰਡ ਦੀ 11 ਮੈਂਬਰੀ ਕਮੇਟੀ ਜਿਸ ਵਿੱਚ ਪਰਗਟ ਸਿੰਘ, ਹਰਮੇਸ਼ ਸਿੰਘ, ਲਛਮਣ ਸਿੰਘ, ਹਰਜੀਤ ਸਿੰਘ, ਸਰਬਜੀਤ ਸਿੰਘ, ਸ਼ਮਸ਼ੇਰ ਸਿੰਘ, ਪ੍ਰਥੀ ਸਿੰਘ, ਲੱਖਾ ਸਿੰਘ, ਕੁਲਦੀਪ ਸਿੰਘ, ਚੰਦ ਸਿੰਘ, ਤਰਸੇਮ ਸਿੰਘ ਚੁਣੇ ਗਏ |