26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਬੀ.ਕੇ.ਯੂ. ਡਕੌਂਦਾ ਨੇ ਬਿਜਲੀ ਬਿੱਲ ਅਤੇ ਸੀਡ ਬਿੱਲ ਵਿਰੁੱਧ ਕਮਰ ਕਸੀ-ਬਲਾਕ ਪ੍ਰਧਾਨ ਗੱਗੀ ਦਆਲਪੁਰਾ <br/>

ਅਜੀਤ ਡੈਸਕ 08-12-2025
ਭਾਈਰੂਪਾ, 7 ਦਸੰਬਰ (ਵਰਿੰਦਰ ਲੱਕੀ)-ਪਿੰਡ ਢਪਾਲੀ ਵਿਖੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਇਕ ਮੀਟਿੰਗ ਹੋਈ ਜਿਸ 'ਚ ਅਤੇ ਬਲਾਕ ਦੀ ਚੋਣ ਵੀ ਕੀਤੀ ਗਈ, ਮੀਟਿੰਗ 'ਚ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਵਿਸ਼ੇਸ਼ ਤੌਰ 'ਤੇ ਪਹੁੰਚੇ¢ ਬਲਾਕ ਪ੍ਰਧਾਨ ਗੱਗੀ ਦਿਆਲਪੁਰਾ ਨੇ ਦੱਸਿਆ ਕਿ ਕੇਂਦਰ ਸਰਕਾਰ ਸੀਡ ਬਿੱਲ 2025 ਪਾਸ ਕਰਨ ਜਾ ਰਹੀ ਹੈ ਅਤੇ ਬਿਜਲੀ ਬਿੱਲ ਪਾਸ ਕਰ ਕੇ ਪ੍ਰਾਈਵੇਟ ਕੰਪਨੀਆਂ ਨੂੰ ਦੇ ਰਹੇ ਹਨ, ਇਸ ਤੋਂ ਇਲਾਵਾ ਚਿੱਪ ਵਾਲੇ ਮੀਟਰ ਲਗਾ ਕੇ ਇਕੋ ਰੇਟ ਤੇ ਬਿਜਲੀ ਦੇਣਗੇ ਜਿਸ ਨਾਲ ਬਿਜਲੀ ਸਬਸਿਡੀ ਖ਼ਤਮ ਹੋ ਜਾਵੇਗੀ ਜਿਸ ਦਾ ਸਾਰੇ ਹੀ ਵਰਗਾਂ ਅਤੇ ਕਿਸਾਨਾਂ ਉੱਪਰ ਮਾੜਾ ਅਸਰ ਪਵੇਗਾ¢ ਉਨ੍ਹਾਂ ਕਿਹਾ ਕਿ ਸਰਕਾਰ ਸੀਡ ਬਿੱਲ ਪਾਸ ਕਰਵਾ ਕੇ ਬੀਜ ਅਤੇ ਸਬਸਿਡੀ ਖ਼ਤਮ ਕਰ ਕੇ ਸਾਰਾ ਕੁਝ ਪ੍ਰਾਈਵੇਟ ਕੰਪਨੀਆਂ ਦੇ ਹਵਾਲੇ ਕਰਨ ਜਾ ਰਹੇ ਹਨ ਜਿਸ ਦਾ ਸੰਯੁਕਤ ਕਿਸਾਨ ਮੋਰਚਾ ਡਟ ਕੇ ਵਿਰੋਧ ਕਰੇਗਾ ਤੇ ਇਸ ਦੇ ਸੰਬੰਧ ਵਿਚ 8 ਦਸੰਬਰ ਨੂੰ ਬਿਜਲੀ ਮਹਿਕਮੇ ਦੀਆਂ ਸਬ ਡਵੀਜ਼ਨਾਂ 'ਤੇ ਧਰਨਾ ਲਾ ਕੇ ਬਿਜਲੀ ਬਿੱਲ 2025 ਅਤੇ ਸੀਡ ਬਿੱਲ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ¢ ਇਸ ਦੌਰਾਨ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਅਤੇ ਜ਼ਿਲ੍ਹਾ ਜਰਨਲ ਸਕੱਤਰ ਕਰਮ ਸਿੰਘ ਦੀ ਅਗਵਾਈ ਵਿਚ ਬਲਾਕ ਫੂਲ ਚੋਣ ਕੀਤੀ ਗਈ, ਜਿਸ ਵਿਚ ਅਮਨਦੀਪ ਸਿੰਘ ਗੱਗੀ ਦਿਆਲਪੁਰਾ ਬਲਾਕ ਪ੍ਰਧਾਨ, ਬਿੱਕਰ ਸਿੰਘ ਘੰਡਾਬੰਨਾ ਸੀਨੀਅਰ ਮੀਤ ਪ੍ਰਧਾਨ, ਸੁਖਪਾਲ ਸਿੰਘ ਪਾਲੀ ਬੁਰਜ ਗਿੱਲ ਮੀਤ ਪ੍ਰਧਾਨ, ਕੇਵਲ ਕਿਸ਼ਨ ਕਾਂਗੜ ਪ੍ਰੈਸ ਸਕੱਤਰ, ਰਣਜੀਤ ਸਿੰਘ ਢਪਾਲੀ ਜਰਨਲ ਸਕੱਤਰ, ਮਨਦੀਪ ਸਿੰਘ ਘੰਡਾਬੰਨਾ ਖ਼ਜ਼ਾਨਚੀ, ਸਵਰਨ ਸਿੰਘ ਭਾਈਰੂਪਾ ਸਹਾਇਕ ਸਕੱਤਰ, ਜਦਕਿ ਕਮੇਟੀ ਮੈਂਬਰ ਸੁਖਬਿੰਦਰ ਸਿੰਘ ਭਾਈਰੂਪਾ, ਮੰਦਰ ਢਪਾਲੀ, ਗੋਪੀ ਦਿਆਲਪੁਰਾ ਆਦਿ ਚੁਣੇ ਗਏ¢

ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਭਾਈਰੂਪਾ (ਲੜਕੇ) ਨੇ ਟੂਰ ਲਗਾਇਆ <br/> ਅਗਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਕੈਂਪਸ ਦੇ ਵਿਦਿਆਰਥੀਆਂ ਵਲੋਂ ਮੁੱਕੇਬਾਜ਼ੀ ਦੇ ਅੰਤਰ-ਕਾਲਜ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।