26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਪੰਜਾਬੀ ਯੂਨੀਵਰਸਿਟੀ ਕੈਂਪਸ ਦੇ ਵਿਦਿਆਰਥੀਆਂ ਵਲੋਂ ਮੁੱਕੇਬਾਜ਼ੀ ਦੇ ਅੰਤਰ-ਕਾਲਜ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ

ਅਜੀਤ ਡੈਸਕ 08-12-2025
ਤਲਵੰਡੀ ਸਾਬੋ, 7 ਦਸੰਬਰ (ਰਣਜੀਤ ਸਿੰਘ ਰਾਜੂ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਰਵਾਏ ਗਏ ਅੰਤਰ-ਕਾਲਜ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਦਮਦਮਾ ਸਾਹਿਬ (ਤਲਵੰਡੀ ਸਾਬੋ) ਦੇ ਲੜਕੇ ਅਤੇ ਲੜਕੀਆਂ ਦੀਆਂ ਬਾਕਸਿੰਗ ਟੀਮਾਂ ਨ ਭਾਗ ਲੈਂਦਿਆਂ ਵੱਖ-ਵੱਖ ਭਾਰ-ਵਰਗ ਦੇ ਮੁਕਾਬਲਿਆਂ ਚ ਵਧੀਆ ਪ੍ਰਦਰਸ਼ਨ ਕੀਤਾ | ਟੀਮ ਇੰਚਾਰਜ ਮੈਡਮ ਅਮਨਦੀਪ ਕੌਰ ਨੇ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿਚ ਕੈਂਪਸ ਦੇ ਬੀ. ਏ. ਭਾਗ ਪਹਿਲਾ ਦੇ ਖ਼ੁਸ਼ਦੀਪ ਕੌਰ ਅਤੇ ਭਵਜੀਤ ਸਿੰਘ ਨੇ ਕ੍ਰਮਵਾਰ ਚਾਂਦੀ ਅਤੇ ਕਾਂਸੇ ਦਾ ਤਗਮਾ, ਬੀ. ਏ. ਭਾਗ ਦੂਜਾ ਦੀ ਹਰਪ੍ਰੀਤ ਕੌਰ ਨੇ ਕਾਂਸੇ ਦਾ ਤਗਮਾ ਜਿੱਤ ਕੇ ਤਲਵੰਡੀ ਸਾਬੋ ਕੈਂਪਸ ਦੀ ਝੋਲੀ ਪਾਇਆ | ਕੈਂਪਸ ਦੇ ਪੰਜੇ ਵਿਭਾਗਾਂ ਦੇ ਮੁਖੀਆਂ ਡਾ. ਬਲਦੇਵ ਸਿੰਘ, ਡਾ. ਸੰਦੀਪ ਰਾਣਾ, ਡਾ. ਨਰਿੰਦਰ ਕੌਰ, ਡਾ. ਪ੍ਰੀਤੀ ਬਾਂਸਲ ਅਤੇ ਡਾ. ਨਵਦੀਪ ਗੋਇਲ ਵਲੋਂ ਜੇਤੂ ਖਿਡਾਰੀਆਂ ਦੀ ਜਿੱਤ ਤੇ ਖ਼ੁਸ਼ੀ ਪ੍ਰਗਟਾਈ ਗਈ ਜਦੋਂ ਕਿ ਕੈਂਪਸ ਦੇ ਖੇਡ ਇੰਚਾਰਜ ਡਾ. ਗੁਰਦੀਪ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਕੈਂਪਸ ਡਾਇਰੈਕਟਰ ਪ੍ਰੋਫੈਸਰ (ਡਾ.) ਅਮਨਦੀਪ ਸਿੰਘ ਦੇ ਰੁਬਰੂ ਕਰਵਾਇਆ | ਕੈਂਪਸ ਡਾਇਰੈਕਟਰ ਡਾ.ਅਮਨਦੀਪ ਸਿੰਘ ਨੇ ਜੇਤੂ ਵਿਦਿਆਰਥੀਆਂ, ਖੇਡ ਵਿਭਾਗ ਸਮੇਤ ਸਮੂਹ ਕੈਂਪਸ ਨੂੰ ਇਸ ਸ਼ਾਨਦਾਰ ਪ੍ਰਦਰਸ਼ਨ ਤੇ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਸ਼ੁੱਭਾਮਨਾਵਾਂ ਵੀ ਭੇਟ ਕੀਤੀਆਂ |
ਪਿਛਲੀ ਖ਼ਬਰ ਬੀ.ਕੇ.ਯੂ. ਡਕੌਂਦਾ ਨੇ ਬਿਜਲੀ ਬਿੱਲ ਅਤੇ ਸੀਡ ਬਿੱਲ ਵਿਰੁੱਧ ਕਮਰ ਕਸੀ-ਬਲਾਕ ਪ੍ਰਧਾਨ ਗੱਗੀ ਦਆਲਪੁਰਾ <br/> ਅਗਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਦੇ ਅੰਤਰ ਕਾਲਜ ਹਾਕੀ (ਲੜਕੇ-ਲੜਕੀਆਂ) ਮੁਕਾਬਲਿਆਂ ਦਾ ਹੋਇਆ ਆਗਾਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।