26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਗੁਰਦੁਆਰਾ ਸਾਹਿਬ ਮੰਡੇਰ ਵਿਖੇ 110 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ

ਬਰੇਟਾ, 25 ਸਤੰਬਰ (ਮੰਡੇਰ)– ਪਿੰਡ ਮੰਡੇਰ ਦੇ ਗੁਰਦੁਆਰਾ ਸਾਹਿਬ ਵਿਖੇ ਕਲਗ਼ੀਧਰ ਟਰੱਸਟ ਬੜੂ ਸਾਹਿਬ ਵਲੋਂ ਸੰਤ ਬਾਬਾ ਇਕਬਾਲ ਸਿੰਘ ਦੇ 100 ਸਾਲਾ ਜਨਮ ਦਿਨ ਨੂੰ ਸਮਰਪਿਤ 5 ਪਿਆਰਿਆਂ ਦੀ ਅਗਵਾਈ ਹੇਠ ਅੰਮ੍ਰਿਤ ਸੰਚਾਰ ਕਰਵਾਇਆ ਗਿਆ। ਅੰਮ੍ਰਿਤ ਸੰਚਾਰ ਕਰਵਾਉਣ ਲਈ 5 ਪਿਆਰੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਪਹੁੰਚੇ।

ਅਜੀਤ ਡੈਸਕ 26-09-2026
ਬਰੇਟਾ, 25 ਸਤੰਬਰ (ਮੰਡੇਰ)– ਪਿੰਡ ਮੰਡੇਰ ਦੇ ਗੁਰਦੁਆਰਾ ਸਾਹਿਬ ਵਿਖੇ ਕਲਗ਼ੀਧਰ ਟਰੱਸਟ ਬੜੂ ਸਾਹਿਬ ਵਲੋਂ ਸੰਤ ਬਾਬਾ ਇਕਬਾਲ ਸਿੰਘ ਦੇ 100 ਸਾਲਾ ਜਨਮ ਦਿਨ ਨੂੰ ਸਮਰਪਿਤ 5 ਪਿਆਰਿਆਂ ਦੀ ਅਗਵਾਈ ਹੇਠ ਅੰਮ੍ਰਿਤ ਸੰਚਾਰ ਕਰਵਾਇਆ ਗਿਆ। ਅੰਮ੍ਰਿਤ ਸੰਚਾਰ ਕਰਵਾਉਣ ਲਈ 5 ਪਿਆਰੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਪਹੁੰਚੇ। ਅੰਮ੍ਰਿਤ ਛਕਣ ਲਈ ਦੂਰੋਂ ਨੇੜੇ ਦੀ ਸੰਗਤ ਤੋਂ ਇਲਾਵਾ ਅਕਾਲ ਅਕੈਡਮੀ ਮੰਡੇਰ, ਅਕਾਲ ਅਕੈਡਮੀ ਮੂਨਕ, ਅਕਾਲ ਅਕੈਡਮੀ ਉੱਭਾ ਤੇ ਅਕਾਲ ਅਕੈਡਮੀ ਫ਼ਤਿਹਗੜ੍ਹ ਗੰਢੂਆਂ ਦੇ ਵਿਦਿਆਰਥੀ ਵੀ ਪਹੁੰਚੇ। ਅੰਮ੍ਰਿਤ ਸੰਚਾਰ ’ਚ 110 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ। ਸ੍ਰੀ ਸਹਿਜ ਪਾਠ ਸੇਵਾ ਲਹਿਰ ਅੰਮ੍ਰਿਤਸਰ ਵਲੋਂ ਕਕਾਰ ਭੇਟਾ ਰਹਿਤ ਸੰਗਤ ਤੇ ਬੱਚਿਆਂ ਨੂੰ ਦਿੱਤੇ ਗਏ। ਇਸ ਮੌਕੇ ਸੇਵਾਦਾਰ ਭਾਈ ਕਰਮਜੀਤ ਸਿੰਘ, ਪ੍ਰਿੰਸੀਪਲ ਨੀਲਮ ਸ਼ਰਮਾ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਸਿਹਤ ਵਿਭਾਗ ਦੀਆਂ ਟੀਮਾਂ ਨੇ ਡੇਂਗੂ ਦਾ ਲਾਰਵਾ ਚੈੱਕ ਕੀਤਾ ਅਗਲੀ ਖ਼ਬਰ ਭਾਕਿਯੂ (ਉਗਰਾਹਾਂ) ਵਲੋਂ ਮੰਗਾਂ ਨੂੰ ਲੈ ਕੇ ਡੀ.ਸੀ. ਦਫ਼ਤਰ ਦਾ ਘਿਰਾਓ 5 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।