27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਹਾਈਕੋਰਟ ਵਲੋਂ ਨਗਰ ਕੌਂਸਲ ਮਾਨਸਾ ਦੇ ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਚੋਣ ਮੁੜ ਕਰਵਾਉਣ ਦੇ ਆਦੇਸ਼ <br/>

ਅਜੀਤ ਡੈਸਕ 21-11-2025
ਮਾਨਸਾ, 20 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਨਗਰ ਕੌਂਸਲ ਮਾਨਸਾ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਰੱਦ ਕਰ ਦਿੱਤੀ ਹੈ | ਅਦਾਲਤ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਹੈ ਕਿ 21 ਦਿਨਾਂ ਦੇ ਅੰਦਰ ਇਹ ਚੋਣ ਮੁੜ ਕਰਵਾਈ ਜਾਵੇ | ਦੱਸਣਯੋਗ ਹੈ ਕਿ ਇਸੇ ਵਰੇ੍ਹ 23 ਜੁਲਾਈ ਨੂੰ ਉਪਰੋਕਤ ਦੋਵੇਂ ਅਹੁਦਿਆਂ ਲਈ ਚੋਣ ਹੋਈ ਸੀ | ਸੀਨੀਅਰ ਮੀਤ ਪ੍ਰਧਾਨ ਦੇ ਉਮੀਦਵਾਰ ਕੌਂਸਲਰ ਨੇਮ ਚੰਦ ਨੇਮਾ ਨੇ ਉੱਚ ਅਦਾਲਤ 'ਚ ਚੁਣੌਤੀ ਦਿੰਦਿਆਂ ਦਾਅਵਾ ਜਤਾਇਆ ਕਿ ਉਸ ਨੂੰ ਵੱਧ ਵੋਟਾਂ ਮਿਲੀਆਂ ਸਨ ਅਤੇ ਚੋਣ ਨਿਗਰਾਨ ਵਲੋਂ ਹਾਰੇ ਉਮੀਦਵਾਰ ਨੂੰ ਜੇਤੂ ਘੋਸ਼ਿਤ ਕਰ ਦਿੱਤਾ ਗਿਆ | ਕਾਬਲੇ-ਗ਼ੌਰ ਰਹੇ ਚੋਣ ਦੌਰਾਨ ਸੁਨੀਲ ਕੁਮਾਰ ਨੀਨੂੰ ਪ੍ਰਧਾਨ ਚੁਣੇ ਗਏ ਸਨ ਜਦਕਿ ਸੀਨੀਅਰ ਮੀਤ ਪ੍ਰਧਾਨ ਲਈ ਵਿਸ਼ਾਲ ਜੈਨ ਗੋਲਡੀ ਅਤੇ ਨੇਮ ਚੰਦ ਨੇਮਾ ਅਤੇ ਮੀਤ ਪ੍ਰਧਾਨ ਲਈ ਪਵਨ ਕੁਮਾਰ ਅਤੇ ਦਵਿੰਦਰਪਾਲ ਦੇ 'ਚ ਮੁਕਾਬਲਾ ਸੀ | ਨਿਗਰਾਨ ਨੇ ਸੀਨੀਅਰ ਮੀਤ ਪ੍ਰਧਾਨ ਵਜੋਂ ਵਿਸ਼ਾਲ ਜੈਨ ਗੋਲਡੀ, ਮੀਤ ਪ੍ਰਧਾਨ ਲਈ ਦਵਿੰਦਰਪਾਲ ਜੇਤੂ ਘੋਸ਼ਿਤ ਕੀਤੇ ਗਏ ਸਨ | ਚੋਣ ਮੌਕੇ ਕੌਂਸਲਰਾਂ ਵਿਚ ਹੰਗਾਮਾ ਵੀ ਹੋਇਆ | ਐਸ.ਡੀ.ਐਮ. ਦੀ ਸ਼ਿਕਾਇਤ 'ਤੇ ਥਾਣਾ ਸ਼ਹਿਰੀ-2 ਮਾਨਸਾ ਪੁਲਿਸ ਵਲੋਂ ਕੌਂਸਲਰ ਨੇਮਾ ਖ਼ਿਲਾਫ਼ ਅੜਿੱਕਾ ਲਗਾਉਣ ਦੇ ਦੋਸ਼ 'ਚ ਮੁਕੱਦਮਾ ਦਰਜ ਕੀਤਾ ਗਿਆ ਸੀ | ਕੌਂਸਲਰ ਨੇਮਾ ਨੇ ਚੋਣ ਪ੍ਰਕਿਰਿਆ 'ਚ ਧਾਂਦਲੀਆਂ ਹੋਣ ਦੇ ਦੋਸ਼ ਲਗਾਉਂਦਿਆਂ ਉੱਚ ਅਦਾਲਤ 'ਚ ਦਿੱਤੀ ਚੁਣੌਤੀ ਦੇ ਮੱਦੇਨਜ਼ਰ ਹਾਈ ਕੋਰਟ ਨੇ ਪਹਿਲਾਂ ਹੋਈ ਚੋਣ ਨੂੰ ਰੱਦ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਹ ਚੋਣ ਮੁੜ ਕਰਵਾਉਣ ਦੇ ਆਦੇਸ਼ ਦਿੱਤੇ ਹਨ |

ਪਿਛਲੀ ਖ਼ਬਰ ਕੈਂਪ 'ਚ 350 ਵਿਅਕਤੀਆਂ ਦੀ ਅੱਖਾਂ ਦੀ ਜਾਂਚ, 65 ਮਰੀਜ਼ ਆਪ੍ਰੇਸ਼ਨ ਲਈ ਚੁਣੇ <br/> ਅਗਲੀ ਖ਼ਬਰ ਪੀ.ਐੱਮ. ਸ੍ਰੀ ਸਕੂਲ ਜਿਉਂਦ ਦੇ ਵਿਦਿਆਰਥੀਆਂ ਨੇ ਵਿੱਦਿਅਕ ਟੂਰ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।