27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਕੈਂਪ 'ਚ 350 ਵਿਅਕਤੀਆਂ ਦੀ ਅੱਖਾਂ ਦੀ ਜਾਂਚ, 65 ਮਰੀਜ਼ ਆਪ੍ਰੇਸ਼ਨ ਲਈ ਚੁਣੇ <br/>

ਅਜੀਤ ਡੈਸਕ 21-11-2025
ਝੁਨੀਰ, 20 ਨਵੰਬਰ (ਸੰਜੀਵ ਸਿੰਗਲਾ)-ਪਰਿਆਸ ਵੈੱਲਫੇਅਰ ਚੈਰੀਟੇਬਲ ਟਰੱਸਟ ਝੁਨੀਰ ਵਲੋਂ ਅੱਖਾਂ ਦਾ ਜਾਂਚ ਤੇ ਆਪ੍ਰੇਸ਼ਨ ਕੈਂਪ ਲਗਾਇਆ ਗਿਆ | ਮੁੱਖ ਮਹਿਮਾਨ ਡਾ. ਰਣਜੀਤ ਸਿੰਘ ਰਾਏ ਸਿਹਤ ਅਫ਼ਸਰ ਮਾਨਸਾ ਵਿਸ਼ੇਸ਼ ਤੌਰ 'ਤੇ ਪਹੁੰਚੇ | ਉਦਘਾਟਨ ਬਾਬਾ ਧਿਆਨ ਦਾਸ ਪ੍ਰਬੰਧਕ ਕਮੇਟੀ ਵਲੋਂ ਕੀਤਾ ਗਿਆ | ਸ਼ੰਕਰਾ ਅੱਖਾਂ ਦਾ ਹਸਪਤਾਲ ਲੁਧਿਆਣਾ ਦੇ ਮਾਹਿਰ ਡਾ. ਅਰਵਾਜ ਹਸਨ ਦੀ ਟੀਮ ਵਲੋਂ 350 ਵਿਅਕਤੀਆਂ ਦੀ ਅੱਖਾਂ ਦੀ ਜਾਂਚ ਕੀਤੀ ਗਈ | 65 ਮਰੀਜ਼ ਮੋਤੀਆ ਬਿੰਦ ਨਾਲ ਪੀੜਤ ਪਾਏ ਗਏ | ਮੋਤੀਆ ਬਿੰਦ ਮਰੀਜ਼ਾਂ ਨੂੰ ਅਪਰੇਸ਼ਨ ਲਈ ਕਲੱਬ ਵਲੋਂ ਸ਼ੰਕਰਾ ਅੱਖਾਂ ਹਸਪਤਾਲ ਵਿਖੇ ਲਿਜਾਇਆ ਗਿਆ | ਕਲੱਬ ਪ੍ਰਧਾਨ ਅੰਗਰੇਜ ਚੰਦ ਸਿੰਗਲਾ, ਪਰਦੀਪ ਕੁਮਾਰ ਕਾਕਾ ਉੱਪਲ, ਸੰਜੀਵ ਗਰਗ, ਨਰਿੰਦਰ ਗਰਗ, ਰਾਜ ਕੁਮਾਰ ਤਾਇਲ, ਸਤੀਸ ਗਰਗ, ਨੌਹਰ ਚੰਦ ਤਾਇਲ, ਅਸ਼ੋਕ ਕੁਮਾਰ ਡਬਲੂ ਪ੍ਰਧਾਨ ਅਗਰਵਾਲ ਸਭਾ ਝੁਨੀਰ, ਵਿਨੋਦ ਸਿੰਗਲਾ, ਸ਼ਕਤੀ ਮਿੱਤਲ, ਤਰਸੇਮ ਸਿੱਧੂ, ਅਮਰਨਾਥ ਗਰਗ ਪ੍ਰਧਾਨ ਗਊਸ਼ਾਲਾ ਕਮੇਟੀ ਝੁਨੀਰ, ਕਸ਼ਮੀਰ ਸਿੰਘ, ਕੁਲਦੀਪ ਸਿੰਘ, ਜਸਪਾਲ ਕੁਮਾਰ ਪਾਲਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸੀ.ਪੀ.ਆਈ. ਵਲੋਂ ਮਗਨਰੇਗਾ ਸਕੀਮ ਤਹਿਤ ਮਜ਼ਦੂਰਾਂ ਨੂੰ ਕੰਮ ਦੇਣ ਦੀ ਮੰਗ ਅਗਲੀ ਖ਼ਬਰ ਹਾਈਕੋਰਟ ਵਲੋਂ ਨਗਰ ਕੌਂਸਲ ਮਾਨਸਾ ਦੇ ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਚੋਣ ਮੁੜ ਕਰਵਾਉਣ ਦੇ ਆਦੇਸ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।