27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਪੀ.ਐੱਮ. ਸ੍ਰੀ ਸਕੂਲ ਜਿਉਂਦ ਦੇ ਵਿਦਿਆਰਥੀਆਂ ਨੇ ਵਿੱਦਿਅਕ ਟੂਰ ਲਗਾਇਆ <br/>

ਅਜੀਤ ਡੈਸਕ 21-11-2025
ਚਾਉਕੇ, 20 ਨਵੰਬਰ (ਮਨਜੀਤ ਸਿੰਘ ਘੜੈਲੀ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੀ.ਐੱਮ.ਸ੍ਰੀ ਸਰਕਾਰੀ ਹਾਈ ਸਕੂਲ ਜਿਉਂਦ ਦੇ ਮੈਰੀਟੋਰੀਅਸ ਵਿਦਿਆਰਥੀਆਂ ਦਾ ਪੰਜ ਰੋਜਾ ਟੂਰ ਮੁੱਖ ਅਧਿਆਪਕਾ ਕੁਲਵਿੰਦਰ ਕÏਰ ਸਿੱਧੂ ਦੀ ਸਰਪ੍ਰਸਤੀ ਹੇਠ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸੁਖਵਿੰਦਰ ਸਿੰਘ ਅਤੇ ਹੋਰ ਮੈਂਬਰਾਂ ਵਲੋਂ ਹਰੀ ਝੰਡੀ ਦੇ ਕੇ ਜੈਪੁਰ ਲਈ ਸ਼ਾਮ ਵੇਲੇ ਰਵਾਨਾ ਕੀਤਾ¢ ਬੱਚਿਆਂ ਦੇ ਰਹਿਣ ਸਹਿਣ ਅਤੇ ਖਾਣ-ਪੀਣ ਦਾ ਬਹੁਤ ਸ਼ਾਨਦਾਰ ਪ੍ਰਬੰਧ ਇਕ ਚਾਰ ਸਟਾਰ ਹੋਟਲ 'ਚ ਕੀਤਾ ਗਿਆ¢ ਗਾਈਡ ਅਧਿਆਪਕ ਜਤਿੰਦਰ ਕੁਮਾਰ, ਬਰਨਜੀਤ ਸਿੰਘ, ਸ੍ਰੀਮਤੀ ਰੇਨੂ ਚਾਵਲਾ ਅਤੇ ਸ੍ਰੀਮਤੀ ਪਵਨਪ੍ਰੀਤ ਕÏਰ ਨੇ ਵਿਦਿਆਰਥੀਆਂ ਦੀ ਦੇਖ-ਰੇਖ ਦੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਈ¢ ਅਗਲੇ ਦਿਨ ਬੱਸ ਜੋਧਪੁਰ ਪਹੁੰਚੀ¢ ਜੋਧਪੁਰ ਵਿਖੇ ਵਿਦਿਆਰਥੀਆਂ ਨੂੰ ਰਾਜ ਮਹਿਲ ਅਤੇ ਮਹਿਰਾਨਗੜ੍ਹ ਕਿਲ੍ਹਾ ਦਿਖਾਇਆ ਗਿਆ¢ ਰਾਤ ਸਮੇਂ ਵਿਦਿਆਰਥੀਆਂ ਨੂੰ ਲਾਈਟ ਐਂਡ ਸਾਊਾਡ ਸੋਅ ਵੀ ਦਿਖਾਇਆ ਗਿਆ¢ ਇਸ ਉਪਰੰਤ ਬੱਸ ਜੋਧਪੁਰ ਤੋਂ ਜੈਪੁਰ ਨੂੰ ਰਵਾਨਾ ਹੋਈ ਅਤੇ ਰਸਤੇ 'ਚ ਪੁਸ਼ਕਰ ਵਿਖੇ ਬ੍ਰਹਮਾ ਜੀ ਦਾ ਮੰਦਰ ਅਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ ਗਏ¢ ਅਗਲੇ ਦਿਨ ਬਿਰਲਾ ਮੰਦਰ, ਅੰਮੇਰ ਫੋਰਟ, ਸਿਟੀ ਪੈਲੇਸ, ਜੰਤਰ ਮੰਤਰ ਅਤੇ ਹਵਾ ਮਹਿਲ ਵਿਖਾਇਆ ਗਿਆ ਅਤੇ ਮੈਟਰੋ ਦਾ ਸੁਹਾਵਣਾ ਸਫ਼ਰ ਵੀ ਕਰਵਾਇਆ ਗਿਆ¢ 18 ਨੂੰ ਜੈਪੁਰ ਵਿਖੇ ਸਾਇੰਸ ਪਾਰਕ, ਤਾਰਾ ਮੰਡਲ, ਐਲਬਰਟ ਮਿਊਜ਼ੀਅਮ ਅਤੇ ਬਾਪੂ ਬਾਜ਼ਾਰ ਲਿਜਾਇਆ ਗਿਆ¢ 19 ਨੂੰ ਜੈਪੁਰ ਤੋਂ ਵਾਪਸੀ ਦੌਰਾਨ ਖਾਟੂ ਸ਼ਾਮ ਅਤੇ ਸਾਲਾਸਰ ਧਾਮ ਦੇ ਦਰਸ਼ਨ ਵੀ ਕਰਵਾਏ ਗਏ¢ 20 ਨਵੰਬਰ ਨੂੰ ਸਕੂਲ ਵਾਪਸੀ ਤੇ ਮੁੱਖ ਅਧਿਆਪਕਾ ਕੁਲਵਿੰਦਰ ਕÏਰ ਸਿੱਧੂ ਵਲੋਂ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਗਈ ਅਤੇ ਸਰਕਾਰ ਦੇ ਇਸ ਕਦਮ ਦੀ ਸਕੂਲ ਮੈਨੇਜਮੈਂਟ ਕਮੇਟੀ ਅਤੇ ਬੱਚਿਆਂ ਦੇ ਮਾਪਿਆਂ ਦੁਆਰਾ ਸ਼ਲਾਘਾ ਕੀਤੀ ਗਈ¢

ਪਿਛਲੀ ਖ਼ਬਰ ਹਾਈਕੋਰਟ ਵਲੋਂ ਨਗਰ ਕੌਂਸਲ ਮਾਨਸਾ ਦੇ ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਚੋਣ ਮੁੜ ਕਰਵਾਉਣ ਦੇ ਆਦੇਸ਼ <br/> ਅਗਲੀ ਖ਼ਬਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।