27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਮਿੱਲ ਮਾਲਕ 'ਤੇ 25 ਹਜ਼ਾਰ 923 ਬੋਰੀਆਂ ਦੇ ਘਪਲਾ ਕਰਨ ਦਾ ਮੁਕੱਦਮਾ ਦਰਜ 21-11-2025
ਬਰੇਟਾ, 20 ਨਵੰਬਰ (ਪਾਲ ਸਿੰਘ ਮੰਡੇਰ)-ਮਾਰਕਫੈੱਡ ਦਫ਼ਤਰ ਦੇ ਜ਼ਿਲ੍ਹਾ ਪ੍ਰਬੰਧਕ ਮਨੀਸ਼ ਕੁਮਾਰ ਦੀ ਸ਼ਿਕਾਇਤ 'ਤੇ ਥਾਣਾ ਬਰੇਟਾ ਵਿਖੇ ਝੋਨੇ ਦੀਆਂ 25923 ਬੋਰੀਆਂ ਦਾ ਘਪਲਾ ਹੋਣ 'ਤੇ ਮੁਕੱਦਮਾ ਦਰਜ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਝੋਨੇ ਦੀ ਫ਼ਸਲ 2025-26 ਵਿਚ ਝੋਨੇ ਦੀ ਮੀਟਿੰਗ ਲਈ ਮਾਰਕਫੈੱਡ ਨੂੰ ਅਲਾਟ ਹੋਏ ਸ੍ਰੀ ਰਾਮ ਰਾਈਸ ਐਂਡ ਜਨਰਲ ਮਿੱਲ ਬਰੇਟਾ ਖ਼ਿਲਾਫ਼ ਝੋਨਾ ਖ਼ੁਰਦ ਬੁਰਦ ਕਰਨ 'ਤੇ ਮੁਕੱਦਮਾ ਦਰਜ ਕੀਤਾ ਗਿਆ, ਜਿਸ ਦਾ ਮਾਲਕ ਕਮਲਦੀਪ ਪੁੱਤਰ ਮੋਹਨ ਲਾਲ ਵਾਸੀ ਮੁਲਾਜ਼ਮ ਕਾਲੋਨੀ ਬਰੇਟਾ ਹੈ | ਬਰੇਟਾ ਪੁਲਿਸ ਦੇ ਸਹਾਇਕ ਥਾਣੇਦਾਰ ਦਲੇਲ ਸਿੰਘ ਨੇ ਦੱਸਿਆ ਕਿ ਮਿੱਲ ਮਾਲਕ ਵਲੋਂ ਐਗਰੀਮੈਂਟ ਕਰਨ ਉਪਰੰਤ ਮਾਰਕਫੈੱਡ ਨੇ ਇਸ ਮਿੱਲ 'ਚ 31963 ਬੋਰੀਆਂ ਵਜ਼ਨ 11986.125 ਕੁਇੰਟਲ ਝੋਨਾ ਭੰਡਾਰ ਕੀਤਾ ਗਿਆ | ਪੜਤਾਲ ਕਰਨ ਉਪਰੰਤ 25923 ਬੋਰੀਆਂ ਵਜ਼ਨ 9721.125 ਕੁਇੰਟਲ ਘੱਟ ਪਾਈਆਂ ਗਈਆਂ | ਉਨ੍ਹਾਂ ਦੱਸਿਆ ਕਿ ਮਿੱਲ ਮਾਲਕ ਵਲੋਂ ਵੱਡਾ ਘਪਲਾ ਕਰ ਕੇ ਮਾਰਕਫੈੱਡ/ਸਰਕਾਰ ਨੂੰ ਬਹੁਤ ਜ਼ਿਆਦਾ ਵਿੱਤੀ ਨੁਕਸਾਨ ਪਹੁੰਚਾਇਆ ਹੈ | ਸ੍ਰੀ ਰਾਮ ਰਾਈਸ ਐਂਡ ਜਨਰਲ ਮਿਲ ਦੇ ਮਾਲਕ ਕਮਲਦੀਪ ਪੁੱਤਰ ਮੋਹਨ ਲਾਲ 'ਤੇ ਵੱਡੀ ਤਾਦਾਦ 'ਚ ਝੋਨੇ ਦੀਆਂ ਬੋਰੀਆਂ ਖ਼ੁਰਦ ਬੁਰਦ ਕਰਨ ਦੇ ਦੋਸ਼ 'ਚ ਮੁਕੱਦਮਾ ਦਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |

ਪਿਛਲੀ ਖ਼ਬਰ ਪੀ.ਐੱਮ. ਸ੍ਰੀ ਸਕੂਲ ਜਿਉਂਦ ਦੇ ਵਿਦਿਆਰਥੀਆਂ ਨੇ ਵਿੱਦਿਅਕ ਟੂਰ ਲਗਾਇਆ <br/> ਅਗਲੀ ਖ਼ਬਰ ਨਸ਼ੀਲੇ ਕੈਪਸੂਲਾਂ ਅਤੇ ਹੈਰੋਇਨ ਸਮੇਤ 2 ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।