ਭਗਤਾ ਭਾਈਕਾ, 17 ਜੁਲਾਈ (ਸੁਖਪਾਲ ਸਿੰਘ ਸੋਨੀ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਦਲ ਦੀ ਮਜ਼ਬੂਤੀ ਲਈ ਸੂਬੇ ਅੰਦਰ ਨਿਯੁਕਤ ਕੀਤੇ ਗਏ ਅਹੁਦੇਦਾਰਾਂ ਵਲੋਂ ਆਪਣੀ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ¢ ਅਕਾਲੀ ਦਲ ਦੀ ਮਜ਼ਬੂਤੀ ਸਬੰਧੀ ਸ਼੍ਰੋਮਣੀ ਅਕਾਲੀ ਦਲ ਬਠਿੰਡਾ (ਦਿਹਾਤੀ) ਦੇ ਪਰਧਾਨ ਜਗਸੀਰ ਸਿੰਘ (ਜੱਗਾ ਕਲਿਆਣ) ਅਤੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਵਲੋਂ ਕੋਰ ਕਮੇਟੀ ਮੈਂਬਰ ਅਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨਾਲ ਉਨ੍ਹਾਂ ਦੇ ਨਿਵਾਸ ਸਥਾਨ ਮਲੂਕਾ ਵਿਖੇ ਵਿਸ਼ੇਸ਼ ਬੈਠਕ ਕੀਤੀ ਗਈ¢ ਇਸ ਦÏਰਾਨ ਸ. ਮਲੂਕਾ ਵਲੋਂ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਜੱਗਾ ਕਲਿਆਣ ਅਤੇ ਹਲਕਾ ਇੰਚਾਰਜ ਸਿੱਧੂ ਦਾ ਵਿਸ਼ੇਸ਼ ਤÏਰ ਤੇ ਮਾਨ ਸਨਮਾਨ ਕੀਤਾ ਗਿਆ¢ ਬੈਠਕ ਦÏਰਾਨ ਸ. ਮਲੂਕਾ ਦੀ ਅਗਵਾਈ ਹੇਠ ਆਗੂਆਂ ਵਲੋਂ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਸਬੰਧੀ ਅਹਿਮ ਵਿਚਾਰ ਵਟਾਂਦਰਾ ਕੀਤਾ ਗਿਆ¢ ਸ. ਮਲੂਕਾ ਨੇ ਕਿਹਾ ਕਿ ਅਕਾਲੀ ਦਲ ਵਲੋਂ ਆਪਣੀਆਂ ਸਰਕਾਰਾਂ ਦÏਰਾਨ ਸੂਬੇ ਅੰਦਰ ਰਿਕਾਰਡ ਤੋੜ ਵਿਕਾਸ ਕੀਤਾ ਗਿਆ, ਜੋ ਕਿ ਇਕ ਵੱਡੀ ਮਿਸਾਲ ਹੈ¢ਇਸ ਸਮੇਂ ਹਰਿੰਦਰ ਸਿੰਘ ਮਹਿਰਾਜ ਇੰਚਾਰਜ ਰਾਮਪੁਰਾ ਫੂਲ, ਗਗਨਦੀਪ ਸਿੰਘ ਗਰੇਵਾਲ ਸਾਬਕਾ ਚੇਅਰਮੈਨ, ਰਾਕੇਸ਼ ਕੁਮਾਰ ਗੋਇਲ, ਹਰਦੇਵ ਸਿੰਘ ਗੋਗੀ ਬਰਾੜ, ਸਤਵਿੰਦਰਪਾਲ ਸਿੰਘ ਸਿੱਧੂ, ਸੁਖਜਿੰਦਰ ਸਿੰਘ ਖ਼ਾਨਦਾਨ, ਸੁਖਜਿੰਦਰ ਸਿੰਘ ਖਹਿਰਾ, ਰਘਵੀਰ ਸਿੰਘ ਖਾਨਾਪੱਤੀ, ਅਮਨ ਬਰਾੜ ਬੁਰਜ ਲੱਧਾ, ਪੁਨੀਤਪਾਲ ਗੋਲਾ, ਹਰਜੀਤ ਸਿੰਘ ਮਲੂਕਾ, ਨਿਰਮਲ ਸਿੰਘ ਮਲੂਕਾ ਆਦਿ ਹਾਜ਼ਰ ਸਨ¢