16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਸਿੰਚਾਈ ਲਈ ਨਿਰਮਾਣ ਅਧੀਨ ਖਾਲੇ ਦੀਆਂ ਜ਼ਮੀਨਦੋਜ਼ ਪਾਈਪਾਂ ਪਾਉਣ ਦੇ ਲਟਕਦੇ ਕੰਮ ਤੋਂ ਕਿਸਾਨ ਚਿੰਤਤ <br/>

ਲਹਿਰਾ ਮੁਹੱਬਤ ਵਿਖੇ ਰੇਲਵੇ ਫਾਟਕ ਕੋਲ ਲਹਿਰਾ ਖਾਨਾ ਦੇ ਕਿਸਾਨ ਉਸਾਰੀ ਅਧੀਨ ਜ਼ਮੀਨਦੋਜ਼ ਖਾਲੇ ਦੀਆਂ ਪੈ ਰਹੀਆਂ ਪਾਈਪਾਂ ਬਾਰੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਕਿਸਾਨ | ਤਸਵੀਰ: ਸੁਖਪਾਲ ਸਿੰਘ ਸੁੱਖੀ <br/> 18-07-2025
ਲਹਿਰਾ ਮੁਹੱਬਤ, 17 ਜੁਲਾਈ (ਸੁਖਪਾਲ ਸਿੰਘ ਸੁੱਖੀ)-ਨਹਿਰੀ ਵਿਭਾਗ ਦੁਆਰਾ ਰਾਮਪੁਰਾ ਫੂਲ ਰਜਵਾਹੇ ਤੋਂ ਲਹਿਰਾ ਖਾਨਾ ਦੇ ਖੇਤਾਂ ਦੀ ਸਿੰਚਾਈ ਲਈ ਨਿਰਮਾਣ ਅਧੀਨ ਕਿਸਾਨਾਂ ਦਾ 10 ਫ਼ੀਸਦੀ ਹਿੱਸਾ ਜੋੜ ਕੇ ਕਰੀਬ 71 ਲੱਖ ਦੇ ਲਗਪਗ ਲਾਗਤ ਖਰਚੇ ਨਾਲ ਨਵੇਂ ਖਾਲੇ ਦੀਆਂ ਜ਼ਮੀਨਦੋਜ਼ ਪਾਈਪਾਂ ਪਾ ਕੇ ਪਾਣੀ ਲਿਆਉਣ ਦਾ ਕੰਮ ਭੂਮੀ ਰੱਖਿਆ ਵਿਭਾਗ ਦੁਆਰਾ ਠੇਕੇਦਾਰ ਰਾਹੀਂ ਕਰਵਾਇਆ ਜਾ ਰਿਹਾ ਹੈ, ਜਿਸ ਕੰਮ ਦੇ ਲਈ ਕਾਰਪੋਰੇਸ਼ਨ ਤੇ ਵਾਟਰ ਸਪਲਾਈ ਵਿਭਾਗ ਪਾਸੋਂ ਐਨ.ਓ.ਸੀ ਨਾ ਹੋਣ ਕਾਰਨ ਲਟਕਦੇ ਕੰਮ ਦੀ ਸਬੰਧਿਤ ਕਿਸਾਨ ਚਿੰਤਤ ਹਨ | ਜਾਣਕਾਰੀ ਅਨੁਸਾਰ ਲਹਿਰਾ ਮੁਹੱਬਤ ਤੇ ਲਹਿਰਾ ਖਾਨਾ ਦੇ ਕਿਸਾਨਾਂ ਦੇ ਇਕੱਤਰ ਹੋ ਕੇ ਕਿਹਾ ਕਿ ਰਜਵਾਹੇ ਦੇ ਮੋਘੇ ਤੋਂ ਲੈ ਕੇ ਲਹਿਰਾ ਖਾਨਾ ਦੇ ਰਕਬੇ ਤੱਕ ਨਵੇਂ ਖਾਲੇ ਦੀ ਜ਼ਮੀਨਦੋਜ਼ ਪਾਈਪ ਲਾਈਨ ਲਗਪਗ 3.5 ਕਿੱਲੋਮੀਟਰ ਪੈਣੀ ਹੈ, ਜਿਸ ਵਿਚ ਪਾਈ ਜਾ ਰਹੀ ਠੇਕੇਦਾਰ ਦੇ ਮਜ਼ਦੂਰਾਂ ਵਲੋਂ ਲੈਵਲ ਤੋਂ ਬਿਨਾਂ ਪਾਈਪਾਂ ਉੱਚੀਆਂ ਨੀਵੀਂਆਂ ਤੇ ਪਾਈਪ ਦੇ ਜੋੜ ਦੇ ਰਿੰਗ ਵੀ ਖ਼ਸਤਾ-ਹਾਲ ਪਾਏ ਜਾ ਰਹੇ ਹਨ | ਜਿਸ ਦੀ ਪੁਟਾਈ ਤੋਂ ਪਹਿਲਾਂ ਸਬੰਧਿਤ ਠੇਕੇਦਾਰ ਕਾਰਜ ਸਾਧਕ ਅਫ਼ਸਰ ਨਗਰ ਪੰਚਾਇਤ ਲਹਿਰਾ ਮੁਹੱਬਤ ਤੋਂ ਐੱਨ. ਓ. ਸੀ. ਬਗੈਰ ਕੰਮ ਕਰਨ ਲਈ ਤਿਆਰ ਨਹੀਂ | ਦੂਜੇ ਪਾਸੇ ਰਿਹਾਇਸ਼ੀ ਘਰਾਂ ਲਈ ਵਾਟਰ ਸਪਲਾਈ ਵਿਭਾਗ ਦੀਆਂ ਪਾਣੀ ਸਪਲਾਈ ਪਾਈਪਾਂ ਪਾਈਆਂ ਹਨ, ਜੋ ਜੇ.ਸੀ.ਬੀ ਮਸ਼ੀਨ ਦੁਆਰਾ ਪੁਟਾਈ ਦੌਰਾਨ ਟੁੱਟ ਜਾਂਦੀਆਂ ਹਨ ਤੇ ਪਾਣੀ ਦੀ ਸਪਲਾਈ ਬੰਦ ਹੋ ਜਾਂਦੀ ਹੈ | ਦੋਵੇਂ ਵਿਭਾਗ ਆਪਣਾ ਬਣਦਾ ਰੋਲ ਅਦਾ ਕਰਨ ਤਾਂਕਿ ਕਿਸਾਨਾਂ ਲਈ ਬਣ ਰਹੇ ਖਾਲੇ ਦਾ ਕੰਮ ਜਲਦ ਨੇਪਰੇ ਚੜ੍ਹ ਜਾਵੇ | ਕਿਸਾਨਾਂ ਨੇ ਦੋਸ਼ ਲਾਇਆ ਕੰਮ ਕਰਵਾ ਰਹੇ ਭੂਮੀ ਰੱਖਿਆ ਵਿਭਾਗ ਦੇ ਅਧਿਕਾਰੀ ਅਣਗਹਿਲੀ ਕਰ ਰਹੇ ਤੇ ਠੇਕੇਦਾਰ ਵੀ ਕੰਮ ਵਾਲੇ ਥਾਂ ਤੋਂ ਗ਼ੈਰਹਾਜ਼ਰ ਹੁੰਦਾ ਹੈ | ਉਨ੍ਹਾਂ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਨਵੇਂ ਖਾਲੇ ਦੇ ਕੰਮ ਨੂੰ ਲਟਕਾਉਣ ਦੀ ਥਾਂ ਜਲਦ ਨੇਪਰੇ ਚੜਾਇਆ ਜਾਵੇ | ਇਸ ਮੌਕੇ ਕਿਸਾਨ ਸੁਖਵਿੰਦਰ ਸਿੰਘ ਭੋਲਾ ਲਹਿਰਾ ਖਾਨਾ ਤੇ ਮਿੱਠੂ ਸਿੰਘ ਲਹਿਰਾ ਮੁਹੱਬਤ, ਮਲਕੀਤ ਸਿੰਘ, ਗੁਰਵਿੰਦਰ ਸਿੰਘ, ਸੋਨਾ ਸਿੰਘ, ਅਜੂਬ ਸਿੰਘ, ਲਖਵੀਰ ਸਿੰਘ, ਬੂਟਾ ਸਿੰਘ, ਕੁਲਵਿੰਦਰ ਸਿੰਘ, ਹਰਜਿੰਦਰ ਸਿੰਘ ਸਮੇਤ ਹੋਰ ਵੀ ਹਾਜ਼ਰ ਸਨ | ਇਸ ਮਾਮਲੇ ਸਬੰਧੀ ਨਗਰ ਪੰਚਾਇਤ ਲਹਿਰਾ ਮੁਹੱਬਤ ਦੇ ਅਧਿਕਾਰੀਆਂ ਨਾਲ ਰਾਬਤਾ ਕਰਨਾ ਚਾਹਿਆ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ |
ਸਬੰਧਿਤ ਠੇਕੇਦਾਰ ਭੋਲਾ ਸਿੰਘ ਨੇ ਕਿਹਾ ਦੋਵੇਂ ਵਿਭਾਗਾਂ ਦੀ ਐੱਨ. ਓ. ਸੀ. ਲੈ ਕੇ ਕੰਮ ਚਲਾ ਦੇਣਾ ਹੈ | ਬਿਨ੍ਹਾਂ ਮਨਜ਼ੂਰੀ ਤੋਂ ਕੰਮ ਚਲਾਉਣ ਨਾਲ ਮੇਰੇ 'ਤੇ ਕਾਰਵਾਈ ਹੋਣ ਦਾ ਡਰ ਹੈ | ਜਦੋਂ ਹੀ ਕਾਰਪੋਰੇਸ਼ਨ ਦੇ ਕਾਰਜ ਸਾਧਕ ਅਫ਼ਸਰ ਤੋਂ ਮਨਜ਼ੂਰੀ ਮਿਲ ਜਾਂਦੀ ਹੈ ਪੁਟਾਈ ਦਾ ਕੰਮ ਚਲਾ ਦੇਣਾ ਹੈ | ਬਾਕੀ ਮੈਂ ਆਪਣੇ ਕੰਮ 'ਤੇ ਹਾਜ਼ਰ ਹੁੰਦਾ ਹਾਂ | ਪਾਈਪ ਲਾਈਨ ਦਾ ਕੰਮ ਪੂਰਾ ਕੀਤਾ ਜਾਵੇਗਾ |

ਪਿਛਲੀ ਖ਼ਬਰ ਅਕਾਲੀ ਸਰਕਾਰ ਦੇ ਵਿਕਾਸ ਦਾ ਕੋਈ ਮੁਕਾਬਲਾ ਨਹੀ- ਮਲੂਕਾ ਅਗਲੀ ਖ਼ਬਰ ਆਕਸਫੋਰਡ ਦੇ ਵਿਦਿਆਰਥੀਆਂ ਵਲੋਂ ਚੇਤਨਾ ਰੈਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।