14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਐੱਨ.ਸੀ.ਸੀ. ਕਮਾਂਡਿੰਗ ਅਫ਼ਸਰ ਕੈਪਟਨ ਈਸ਼ਰਾਜ ਸਿੰਘ ਦਾ ਸਰਵਹਿੱਤਕਾਰੀ ਸਕੂਲ ਵਿਚ ਆਗਮਨ

ਅਜੀਤ ਡੈਸਕ 09-12-2025
ਰਾਮਪੁਰਾ ਫੂਲ, 8 ਦਸੰਬਰ (ਹੇਮੰਤ ਕੁਮਾਰ ਸ਼ਰਮਾ)-ਲਾਲਾ ਕਸਤੂਰੀ ਲਾਲ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿਦਿਆ ਮੰਦਰ ਵਿੱਚ ਐਨ.ਸੀ.ਸੀ. ਪੀ.ਬੀ 3 ਨੇਵਲ ਯੂਨਿਟ, ਬਠਿੰਡਾ ਦੇ ਕਮਾਂਡਿੰਗ ਅਫ਼ਸਰ ਕੈਪਟਨ ਈਸ਼ਰਾਜ ਸਿੰਘ ਦੇ ਇੱਕ ਦਿਨਾਂ ਦੌਰੇ ਦੌਰਾਨ ਨਿੱਘਾ ਸਵਾਗਤ ਕੀਤਾ ਗਿਆ¢ ਸਕੂਲ ਦੇ ਪਿ੍ੰਸੀਪਲ ਰਪਿੰਦਰ ਪਟਿਆਲ ਦਾ ਸਵਾਗਤ ਕੀਤਾ¢ ਐਨ.ਸੀ.ਸੀ. ਕੈਡਟਾਂ ਵਲੋਂ ਸਵਾਗਤ ਵਿਚ ਸ਼ਾਨਦਾਰ ਮਾਰਚ ਪਾਸਟ ਅਤੇ ਐਨ.ਸੀ.ਸੀ. ਗੀਤ 'ਅਸੀਂ ਸਭ ਭਾਰਤੀ ਹਾਂ' ਦੇ ਸਮੂਹਿਕ ਗੀਤ ਗਾਇਆ¢ ਕੈਡਟਾਂ ਨੇ ਅਨੁਸ਼ਾਸਨ, ਤਾਲਮੇਲ ਅਤੇ ਪਰੇਡ ਕਲਾ ਦਾ ਉੱਤਮ ਪ੍ਰਦਰਸ਼ਨ ਕੀਤਾ ਜਿਸ ਦੀ ਕੈਪਟਨ ਈਸ਼ਰਾਜ ਸਿੰਘ ਨੇ ਪ੍ਰਸ਼ੰਸਾ ਕੀਤੀ¢ ਸਕਿੱਲ ਐਜੂਕੇਸ਼ਨ ਦੇ ਤਹਿਤ ਤਿਆਰ ਕੀਤੇ ਗਏ ਪÏਦਿਆਂ ਨੂੰ ਕੈਡਟਾਂ ਨੇ ਕੈਪਟਨ ਸਿੰਘ ਨੂੰ ਭੇਟ ਕੀਤਾ¢ ਕੈਪਟਨ ਸਿੰਘ ਨੇ ਸਾਰੇ ਐਨ.ਸੀ.ਸੀ. ਕੈਡਟਾਂ ਨੂੰ ਨੇਵੀ ਡੇ ਦੀਆਂ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਵਲੋਂ ਕੀਤੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ¢ ਸਕੂਲ ਪ੍ਰਬੰਧਕ ਸਮਿਤੀ ਦੇ ਪ੍ਰਧਾਨ ਪ੍ਰੇਮ ਪ੍ਰਕਾਸ਼ ਅਤੇ ਮੈਨੇਜਰ ਗੁਰਪ੍ਰੀਤ ਸਿੰਘ ਨੇ ਵੀ ਇਸ ਕੰਮ ਦੀ ਸ਼ਲਾਘਾ ਕੀਤੀ ਅਤੇ ਐਨ.ਸੀ.ਸੀ. ਕੈਡੇਟਾਂ ਦਾ ਸਕੂਲ ਵਿੱਚ ਮਾਰਗ ਦਰਸ਼ਨ ਕਰਨ ਅਤੇ ਇਸ ਅਹਿਮ ਦÏਰੇ ਲਈ ਕਮਾਂਡਿੰਗ ਅਫ਼ਸਰ ਦਾ ਤਹਿ ਦਿਲੋਂ ਧੰਨਵਾਦ ਕੀਤਾ¢ ਇਸ ਮੌਕੇ ਉਪ ਪਿ੍ੰਸੀਪਲ ਵਿਕਰਮਜੀਤ ਸਿੰਘ ਅਤੇ ਸੀ.ਟੀ.ਓ. ਦੀਦੀ ਮੋਹਦੀਪ ਵੀ ਹਾਜ਼ਰ ਸਨ¢ ਪ੍ਰੋਗਰਾਮ ਦਾ ਸਾਰਾ ਵਾਤਾਵਰਨ ਉਤਸ਼ਾਹ, ਪੇ੍ਰਰਨਾ ਅਤੇ ਦੇਸ਼-ਭਗਤੀ ਦੀ ਭਾਵਨਾ ਨਾਲ ਭਰਪੂਰ ਰਿਹਾ¢
ਪਿਛਲੀ ਖ਼ਬਰ ਬੱਸ ਸਟੈਂਡ ਬਰਨਾਲਾ ਦਾ ਬੁਰਾ ਹਾਲ, ਵਿਕਾਸ ਕੰਮਾਂ ਦੀ ਨਿਕਲੀ ਫੂਕ, ਥਾਂ-ਥਾਂ ਲੱਗੇ ਗੰਦਗੀ ਦੇ ਢੇਰ <br/> ਅਗਲੀ ਖ਼ਬਰ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਨੇ ਅੱਗੇ ਬਿਜਲੀ ਅਤੇ ਬੀਜ ਸੋਧ ਬਿਲ ਦੀਆਂ ਕਾਪੀਆਂ ਸਾੜੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।